ਜੌਨ ਰਸਕਿਨ
From Wikipedia, the free encyclopedia
Remove ads
ਜੌਨ ਰਸਕਿਨ (8 ਫਰਵਰੀ 1819 – 20 ਜਨਵਰੀ 1900) ਵਿਕਟੋਰੀਆ ਕਾਲ ਦਾ ਪ੍ਰਮੁੱਖ ਕਲਾ ਆਲੋਚਕ ਸੀ, ਕਲਾ ਸਰਪ੍ਰਸਤ, ਡਰਾਫਟਸਮੈਨ, ਉਘਾ ਸਮਾਜਕ ਚਿੰਤਕ ਅਤੇ ਮਾਨਵਪ੍ਰੇਮੀ ਸੀ। ਉਸ ਦੀ ਕਿਤਾਬ ਅਨ ਟੂ ਦਿਸ ਲਾਸਟ ਪੜ੍ਹਨ ਦੇ ਬਾਅਦ ਮਹਾਤਮਾ ਗਾਂਧੀ ਨੇ ਕਿਹਾ ਸੀ: "ਹੁਣ ਮੈਂ ਉਹ ਨਹੀਂ ਰਹਿ ਗਿਆ ਹਾਂ, ਜੋ ਮੈਂ ਇਸ ਕਿਤਾਬ ਨੂੰ ਪੜ੍ਹਨ ਦੇ ਪਹਿਲਾਂ ਸੀ।" ਰਸਕਿਨ ਦੇ ਵਿਚਾਰਾਂ ਦਾ ਗਾਂਧੀ ਦੇ ਸਰਵੋਦਿਆ ਦੇ ਸੰਕਲਪ ਨੂੰ ਨਿਰੂਪਤ ਕਰਨ ਵਿੱਚ ਵੱਡਾ ਹਥ ਸੀ।[1] ਉਸ ਨੇ ਭੂ-ਵਿਗਿਆਨ ਤੋਂ ਆਰਕੀਟੈਕਚਰ ਤੱਕ, ਮਿੱਥ ਤੋਂ ਪੰਛੀ ਵਿਗਿਆਨ ਤੱਕ, ਸਿੱਖਿਆ ਅਤੇ ਸਾਹਿਤ ਬਾਰੇ, ਅਤੇ ਸਿਆਸੀ ਆਰਥਿਕਤਾ, ਬਾਟਨੀ ਤੱਕ ਦੇ ਵਿਸ਼ਿਆਂ ਬਾਰੇ ਲਿਖਿਆ ਸੀ। ਉਹ ਲਿਖਣ ਸ਼ੈਲੀ ਅਤੇ ਸਾਹਿਤਕ ਰੂਪ ਪੱਖੋਂ ਵੀ ਵੱਡੀ ਵਭਿੰਨਤਾ ਦਾ ਧਾਰਨੀ ਸੀ।
Remove ads
Remove ads
ਹਵਾਲੇ
Wikiwand - on
Seamless Wikipedia browsing. On steroids.
Remove ads