ਜੰਗਲਨਾਮਾ
From Wikipedia, the free encyclopedia
Remove ads
ਜੰਗਲਨਾਮਾ ਭਾਰਤੀ ਪੰਜਾਬ ਦੀ ਨਕਸਲੀ ਲਹਿਰ ਨਾਲ ਜੁੜੇ ਕਾਰਕੁਨ ਸਤਨਾਮ ਦੀ ਬਸਤਰ ਦੇ ਜੰਗਲਾਂ ਵਿੱਚ ਵਿਚਰਦੇ ਹੋਏ ਆਪਣੇ ਅਨੁਭਵਾਂ ਦਾ ਵੇਰਵਾ ਦਰਜ਼ ਕਰਦੀ ਪੁਸਤਕ ਹੈ। ਇਸਦਾ ਉਪ-ਸਿਰਲੇਖ "ਮਾਓਵਾਦੀ ਗੁਰੀਲਾ ਜ਼ੋਨ ਅੰਦਰ", ਹੈ ਅਤੇ ਇਸਦੇ ਪਹਿਲੇ ਅਡੀਸ਼ਨ ਦਾ ਪ੍ਰਕਾਸ਼ਨ, ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਨੇ 2004 ਵਿੱਚ ਕੀਤਾ ਸੀ। ਜੰਗਲਨਾਮਾ ਦਾ ਅੰਗਰੇਜ਼ੀ ਅਨੁਵਾਦ ਸੰਸਾਰ ਪ੍ਰਸਿਧ ਪ੍ਰਕਾਸ਼ਨ ਪੈਂਗੁਇਨ ਨੇ ਪ੍ਰਕਾਸ਼ਿਤ ਕੀਤਾ ਸੀ।[1]
ਲੇਖਕ ਨੇ 2001 ਵਿੱਚ ਗੁਰੀਲਿਆਂ ਦੀ ਸੰਗਤ ਵਿੱਚ ਪੂਰਬੀ ਭਾਰਤ ਦੀ 'ਲਾਲ' ਕਬਾਇਲੀ ਪੱਟੀ ਦੇ ਅੰਦਰ 2 ਮਹੀਨੇ ਦਾ ਦੌਰਾ ਕੀਤਾ ਸੀ। ਇਸ ਯਾਤਰਾ ਦੇ ਵੇਲੇ ਉਸ ਦੀ ਉਮਰ ਪੰਜਾਹ ਦੇ ਨੇੜੇ ਸੀ। ਸਤਨਾਮ ਦੇ ਬਿਰਤਾਂਤ ਦਾ ਫ਼ੋਕਸ ਹੈ ਕਿ ਗੁਰੀਲੇ ਕਿਵੇਂ ਰਹਿੰਦੇ ਅਤੇ ਕੰਮ ਕਰਦੇ ਹਨ। ਉਸ ਨੇ ਬਸਤਰ ਭਰ ਵਿੱਚ ਵੱਖ-ਵੱਖ ਦਸਤਿਆਂ ਸੰਗ ਕਬਾਇਲੀ ਪਿੰਡਾਂ ਦਾ ਦੌਰਾ ਕਰਦਿਆਂ ਗੁਰੀਲਿਆਂ ਅਤੇ ਕਬਾਇਲੀਆਂ ਦੇ ਜੀਵਨ ਦਾ ਨੇੜਿਓਂ ਦੇਖੇ ਵਾਚੇ ਜੀਵਨ ਦਾ ਬਾਰੀਕੀ ਨਾਲ ਵਰਣਨ ਕੀਤਾ ਹੈ।
ਲੇਖਕ ਨੇ ਇਸ ਕਿਤਾਬ ਨੂੰ ਚਾਰ ਹਿਸਿਆਂ ਵਿੱਚ ਵੰਡਿਆ ਹੈ।[2] -
- ਜੰਗਲ ਤੱਕ ਦਾ ਸਫਰ
- ਗੁਰੀਲਾ ਕੈਂਪ ਅੰਦਰ
- ਜੰਗਲ ਉਦਾਸੀ
- ਅਲਵਿਦਾਈ
Remove ads
ਵਿਧਾ
ਇਹ ਕੋਈ ਖੋਜ ਪੁਸਤਕ ਨਹੀਂ, ਨਾ ਹੀ ਨਾਵਲ ਜਾਂ ਗਲਪ ਰਚਨਾ ਹੈ। ਇਹ ਸਥਾਪਤ ਵਿਧਾਵਾਂ ਨੂੰ ਰੱਦ ਕਰਦੀ ਡਾਇਰੀ ਜਾਂ ਸਫਰਨਾਮਾ ਦੇ ਤੱਤਾਂ ਨਾਲ ਭਰਪੂਰ ਹੱਡਬੀਤੀ ਹੈ।[3]
ਹਵਾਲੇ
Wikiwand - on
Seamless Wikipedia browsing. On steroids.
Remove ads