ਜੰਡ
From Wikipedia, the free encyclopedia
Remove ads
ਜੰਡ ਉੱਤਰ ਭਾਰਤ ਅਤੇ ਪਾਕਿਸਤਾਨ ਵਿੱਚ ਉੱਗਣ ਵਾਲਾ ਸਥਾਨਕ ਦਰਖ਼ਤ ਹੈ। ਇਹ ਘੱਟ ਪਾਣੀ ਵਾਲੇ ਇਲਾਕਿਆਂ ਅਤੇ ਰੇਗਿਸਤਾਨ ਵਿੱਚ ਮਿਲਦਾ ਹੈ।
ਪਰੰਪਰਾਵਾਂ


ਰਾਜਸਥਾਨੀ ਭਾਸ਼ਾ ਵਿੱਚ ਕਨਹੀਆ ਲਾਲ ਸੇਠਿਆ ਦੀ ਕਵਿਤਾ ਮੀਂਝਰ ਬਹੁਤ ਪ੍ਰਸਿੱਧ ਹੈ। ਇਹ ਥਾਰ ਦੇ ਰੇਗਿਸਤਾਨ ਵਿੱਚ ਪਾਏ ਜਾਣ ਵਾਲੇ ਰੁੱਖ ਜੰਡ (ਖੇਜੜੀ) ਦੇ ਸੰਬੰਧ ਵਿੱਚ ਹੈ। ਇਸ ਕਵਿਤਾ ਵਿੱਚ ਖੇਜੜੀ ਦੀ ਉਪਯੋਗਤਾ ਅਤੇ ਮਹੱਤਵ ਦਾ ਸੁੰਦਰ ਚਿਤਰਣ ਕੀਤਾ ਗਿਆ ਹੈ।[1] ਦਸਹਿਰੇ ਦੇ ਦਿਨ ਸ਼ਮੀ ਦੇ ਰੁੱਖ ਦੀ ਪੂਜਾ ਕਰਨ ਦੀ ਪਰੰਪਰਾ ਵੀ ਹੈ। ਰਾਵਣ ਜਲਾਉਣ ਦੇ ਬਾਅਦ ਘਰ ਪਰਤਦੇ ਸਮੇਂ ਸ਼ਮੀ ਦੇ ਪੱਤੇ ਲੁੱਟ ਕੇ ਲਿਆਉਣ ਦੀ ਪ੍ਰਥਾ ਹੈ ਜੋ ਸੋਨੇ ਦਾ ਪ੍ਰਤੀਕ ਮੰਨੀ ਜਾਂਦੀ ਹੈ। ਇਸਦੇ ਅਨੇਕ ਔਸ਼ਧੀ ਗੁਣ ਵੀ ਹਨ। ਪਾਂਡਵਾਂ ਦੁਆਰਾ ਗੁਪਤਵਾਸ ਦੇ ਅੰਤਮ ਸਾਲ ਵਿੱਚ ਧਨੁਸ਼ ਇਸ ਦਰਖ਼ਤ ਵਿੱਚ ਛੁਪਾਏ ਜਾਣ ਦੇ ਚਰਚੇ ਮਿਲਦੇ ਹਨ। ਇਸ ਪ੍ਰਕਾਰ ਲੰਕਾ ਫਤਹਿ ਤੋਂ ਪਹਿਲਾਂ ਭਗਵਾਨ ਰਾਮ ਦੁਆਰਾ ਸ਼ਮੀ ਦੇ ਰੁੱਖ ਦੀ ਪੂਜਾ ਦਾ ਚਰਚਾ ਮਿਲਦਾ ਹੈ। ਸ਼ਮੀ ਜਾਂ ਖੇਜੜੀ ਦੇ ਰੁੱਖ ਦੀ ਲੱਕੜੀ ਯੱਗ ਦੀ ਸਮਿਧਾ ਲਈ ਪਵਿਤਰ ਮੰਨੀ ਜਾਂਦੀ ਹੈ। ਬਸੰਤ ਰੁੱਤ ਵਿੱਚ ਸਮਿਧਾ ਲਈ ਸ਼ਮੀ ਦੀ ਲੱਕੜੀ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਪ੍ਰਕਾਰ ਵਾਰਾਂ ਵਿੱਚ ਸ਼ਨੀਵਾਰ ਨੂੰ ਸ਼ਮੀ ਦੀ ਸਮਿਧਾ ਦਾ ਵਿਸ਼ੇਸ਼ ਮਹੱਤਵ ਹੈ।
ਪੰਜਾਬੀ ਸਭਿਆਚਾਰ ਤੇ ਜੰਡ
ਪੀਲੂ ਦੀ ਅਮਰ ਰਚਨਾ 'ਮਿਰਜ਼ਾ ਸਾਹਿਬਾਂ' ਨੇ ਜੰਡ ਦੇ ਰੁੱਖ ਨੂੰ ਵਿਸ਼ੇਸ਼ ਅਰਥਾਂ ਦਾ ਧਾਰਨੀ ਬਣਾ ਦਿੱਤਾ ਹੈ।[2] ਜੰਡ ਹੇਠ ਮਿਰਜੇ ਦਾ ਸੌਂ ਜਾਣਾ ਅਤੇ ਸਾਹਿਬਾਂ ਦੇ ਖੂਨ ਖਰਾਬੇ ਤੋਂ ਬਚਣ ਲਈ ਤਰਲੇ (ਜੰਡ ਦੇ ਹੇਠ ਜੱਟਾ! ਸੌਂ ਰਹਿਓਂ, ਉਠ, ਸੁਰਤ ਸੰਭਾਲ), ਮਿਰਜੇ ਦੀ ਅੜੀ ਤੋਂ ਬਾਅਦ ਤਰਕਸ਼ ਜੰਡ ਤੇ ਟੰਗਣਾ ਅਤੇ ਫਿਰ ਉਥੇ ਮਿਰਜੇ ਦਾ ਖਾਲੀ ਹਥ ਮਾਰਿਆ ਜਾਣਾ ...ਸਾਰਾ ਨਾਟਕੀ ਘਟਨਾਚੱਕਰ ਜੰਡ ਨਾਲ ਜੁੜਿਆ ਹੈ। ਵੇਖੋ:-
ਛੁੱਟੀ ਕਾਨੀ ਗ਼ਜ਼ਬ ਦੀ, ਲੈ ਗਈ ਮਿਰਜ਼ੇ ਨੂੰ ਨਾਲ।
ਰੂਹ ਮਿਰਜ਼ੇ ਦੀ ਨਿਕਲ ਗਈ, ਲੱਗੀ ਜੰਡੂਰੇ ਨਾਲ।
ਮੰਦਾ ਕੀਤਾ ਸਾਹਿਬਾਂ ਤੂੰ, ਰਲ ਗਈਆਂ ਸਿਆਲਾਂ ਦੇ ਨਾਲ।
ਕਾਨੀ ਘੜੀ ਕੱਮਗਰਾਂ, ਫਲ ਕਿਸੇ ਉਸਤਾਕਾਰ।
ਧੋਖੇ ਮਾਰੀ ਮੇਰੀ ਸਾਹਿਬਾਂ, ਨਾ ਆਰ ਨਾ ਪਾਰ। 260[3]
Remove ads
ਗੈਲਰੀ
- ਜੰਡ ਦਾ ਦਰਖ਼ਤ
- ਜੰਡ ਦੀਆਂ ਫਲੀਆਂ
- ਜੰਡ ਦੇ ਪੱਤੇ
ਹਵਾਲੇ
Wikiwand - on
Seamless Wikipedia browsing. On steroids.
Remove ads