ਝਰਨਾ

From Wikipedia, the free encyclopedia

Remove ads

ਝਰਨਾ ਉਹ ਥਾਂ ਹੁੰਦੀ ਹੈ ਜਿੱਥੇ ਕਿਸੇ ਦਰਿਆ ਜਾਂ ਨਾਲੇ ਦਾ ਪਾਣੀ ਇੱਕ ਖੜ੍ਹਵੇਂ ਗਿਰਾਅ ਜਾਂ ਉਤਾਰ ਉੱਤੋਂ ਵਹਿੰਦਾ ਹੈ। ਇਹ ਕਿਸੇ ਬਰਫ਼-ਤੋਦੇ ਜਾਂ ਹਿਮ-ਵਾਧਰੇ ਤੋਂ ਡਿੱਗਦੇ ਹੋਏ ਪਿਘਲੇ ਪਾਣੀ ਨਾਲ ਵੀ ਬਣ ਜਾਂਦਾ ਹੈ।

Thumb
ਇਗੁਆਜ਼ੁ ਫਾਲ੍ਸ, ਅਰਜਨਟੀਨਾ

ਕਿਸਮਾਂ

  • ਟੋਟਾ: ਪਾਣੀ ਕਿਸੇ ਵੱਡੇ ਦਰਿਆ ਜਾਂ ਨਾਲੇ ਤੋਂ ਹੇਠਾਂ ਆਉਂਦਾ ਹੈ।[1][2]
  • ਆਬਸ਼ਾਰ: ਪਾਣੀ ਚਟਾਨਾਂ ਦੀ ਪੌੜੀਆਂ ਦੀ ਲੜੀ ਉੱਪਰੋਂ ਡਿੱਗਦਾ ਹੈ।[2]
  • ਝਲਾਰ: ਇੱਕ ਮੋਕਲਾ ਅਤੇ ਜ਼ਬਰਦਸਤ ਝਰਨਾ।
  • ਪਾੜਛਾ: ਪਾਣੀ ਦੀ ਵੱਡੀ ਮਾਤਰਾ ਕਿਸੇ ਭੀੜੀ, ਖੜ੍ਹਵੀਂ ਰਾਹਦਾਰੀ 'ਚੋਂ ਧਕੱਲੀ ਜਾਂਦੀ ਹੈ।[1]
  • ਪੱਖੀ: ਪਾਣੀ ਅਧਾਰ-ਚਟਾਨ ਨਾਲ ਸੰਪਰਕ ਵਿੱਚ ਰਹਿ ਕੇ ਡਿੱਗਦੇ ਹੋਏ ਦਿਸਹੱਦੀ ਤਰੀਕੇ ਨਾਲ ਫੈਲਦਾ ਹੈ।[1]
  • ਜੰਮਿਆ: ਕੋਈ ਵੀ ਝਰਨਾ ਜਿਸ ਵਿੱਚ ਬਰਫ਼ ਦੀਆਂ ਟੁਕੜੀਆਂ ਹੋਣ।[1]
  • ਘੋੜਪੂਛੀ: ਹੇਠਾਂ ਡਿੱਗਦਾ ਪਾਣੀ ਅਧਾਰ ਚਟਾਨਾਂ ਨਾਲ ਕਿਤੇ ਨਾ ਕਿਤੇ ਸੰਪਰਕ ਵਿੱਚ ਰਹਿੰਦਾ ਹੈ।[1]
  • ਚੁੱਭੀ: ਪਾਣੀ ਖੜ੍ਹਵੇਂ ਰੂਪ 'ਚ ਹੇਠਾਂ ਡਿੱਗਦਾ ਹੈ ਅਤੇ ਅਧਾਰ-ਚਟਾਨ ਦੇ ਤਲ ਤੋਂ ਸੰਪਰਕ ਤੋੜ ਲੈਂਦਾ ਹੈ।[1]
  • ਜਾਮ-ਪਿਆਲਾ: ਪਾਣੀ ਭੀੜੀ ਧਾਰਾ ਬਣ ਦੇ ਡਿੱਗਦਾ ਹੈ ਅਤੇ ਬਾਅਦ ਵਿੱਚ ਇੱਕ ਚੌੜੇ ਤਲਾਅ ਵਿੱਚ ਫੈਲ ਜਾਂਦਾ ਹੈ।[1]
  • ਖਿੰਡਿਆ: ਪਾਣੀ ਦੇ ਹੇਠਾਂ ਡਿੱਗਦੇ ਹੋਏ ਵਹਾਅ ਦਾ ਨਿਖੜਨਾ।[1]
  • ਕਤਾਰੀ: ਪਾਣੀ ਕਤਾਰ ਵਿੱਚ ਪੈਂਦੀਆਂ ਪੌੜੀਆਂ ਰਾਹੀਂ ਡਿੱਗਦਾ ਹੈ।[1]
  • ਬਹੁ-ਕਦਮੀ: ਇੱਕ ਤੋਂ ਮਗਰੋਂ ਦੂਜੇ ਪੈਂਦੇ ਲਗਭਗ ਸਮਾਨ ਅਕਾਰ ਦੇ ਝਰਨਿਆਂ ਦੀ ਲੜੀ ਜਿਸ ਵਿੱਚ ਹਰੇਕ ਝਰਨੇ ਦਾ ਆਪਣਾ ਚੁੱਭੀ-ਤਲਾਅ ਹੁੰਦਾ ਹੈ।[1]
Remove ads

ਗੈਲਰੀ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads