ਟਕਸਾਲੀ ਭਾਸ਼ਾ
From Wikipedia, the free encyclopedia
Remove ads
ਟਕਸਾਲੀ ਬੋਲੀ ਕਿਸੇ ਵੀ ਖੇਤਰ ਦੀ ਉਹ ਭਾਸ਼ਾ ਹੁੰਦੀ ਹੈ ਜੋ ਉਸ ਖਿਤੇ ਵਿੱਚ ਲਿਖਤੀ ਅਤੇ ਮੌਖਿਕ ਰੂਪ ਵਿੱਚ ਸਿੱਕੇਬੰਦ ਰੂਪ ਵਿੱਚ ਪ੍ਰਵਾਨਤ ਹੁੰਦੀ ਹੈ। ਇਹ ਉਸ ਖਿੱਤੇ ਦੀਆਂ ਵੱਖ-ਵੱਖ ਪ੍ਰਚਲਤ ਭਾਸ਼ਾਈ ਰੂਪਾਂ ਦਾ ਸਾਂਝਾ ਅਤੇ ਸਰਬ ਪ੍ਰਵਾਨਤ ਰੂਪ ਹੁੰਦਾ ਹੈ। ਇਸ ਵਿੱਚ "ਟਕਸਾਲੀ", ਸ਼ਬਦ ਸਿੱਕਿਆਂ ਦੀ ਟਕਸਾਲ ਤੋਂ ਲਿਆ ਗਿਆ ਜਾਪਦਾ ਹੈ ਜੋ ਕਿਸੇ ਦੇਸ ਜਾਂ ਖਿੱਤੇ ਵਿੱਚ ਪ੍ਰਵਾਨਤ ਹੁੰਦੇ ਹਨ, ਉਵੇਂ ਹੀ ਟਕਸਾਲੀ ਭਾਸ਼ਾ ਵੀ ਕਿਸੇ ਖਿਤੇ ਦੀ ਸਰਬ ਪ੍ਰਵਾਨਤ ਭਾਸ਼ਾ ਹੁੰਦੀ ਹੈ। ਟਕਸਾਲੀ ਭਾਸ਼ਾ ਆਮ ਤੌਰ 'ਤੇ ਉਸ ਖਿਤੇ ਦੇ ਸਮਾਜਕ-ਆਰਥਕ ਤੌਰ 'ਤੇ ਵਿਕਸਤ ਹਿੱਸੇ ਦੀ ਹੀ ਬਣਦੀ ਹੈ ਅਤੇ ਇਹ ਰੁਤਬਾ ਸਮੇਂ ਨਾਲ਼ ਬਦਲਦਾ ਰਹਿੰਦਾ ਹੈ।[1]
ਦੂਜੇ ਸ਼ਬਦਾਂ ਵਿੱਚ ਟਕਸਾਲੀ ਭਾਸ਼ਾ ਕਿਸੇ ਖਿਤੇ ਦੇ ਲੋਕਾਂ ਵਲੋਂ ਬੋਲੀਆਂ ਜਾਂਦੀਆਂ ਵਿਲਖਣ ਭਾਸ਼ਾਈ ਕਿਸਮਾਂ ਵਿਚੋਂ ਕੇਂਦਰੀ ਰੂਪ ਵਾਲੀ ਭਾਸਾ ਹੁੰਦੀ ਆ।[2] ਇਹ ਭਾਸ਼ਾ ਵਿਆਕਰਨ ਦੇ ਨਿਯਮਾਂ ਤੇ ਸ਼ਬਦਕੋਸ਼ ਰੂਪ ਵਾਲੀ ਬਣ ਜਾਂਦੀ ਹੈ ਜਿਸ ਨਾਲ ਇਹ ਹੋਰ ਵੀ ਮਿਆਰੀ ਰੂਪ ਵਾਲੀ ਹੋ ਜਾਂਦੀ ਹੈ ਅਤੇ ਹਵਾਲਾ ਸ੍ਰੋਤਾਂ ਵਜੋਂ ਵਰਤੀ ਜਾਣ ਲੱਗ ਪੈਂਦੀ ਹੈ।[2] ਟਕਸਾਲੀ ਭਾਸ਼ਾ ਉਹ ਭਾਸ਼ਾ ਹੈ ਜਿਸ ਨੂੰ ਸਮਾਜਿਕ ਤੌਰ ਉੱਤੇ ਮਾਨਤਾ ਪ੍ਰਾਪਤ ਹੋਵੇ। ਜੋ ਮਾਂਝੀ ਸਵਾਰੀ ਹੋਵੇ ਤੇ ਵਿਆਕਰਨਿਕ ਨਿਯਮਾਂ ਦੇ ਅਨੁਸਾਰ ਹੋਵੇ, ਉਸ ਭਾਸ਼ਾ ਦੇ ਸ਼ੁੱਧ ਯਾ ਉਤਮ ਰੂਪ ਨੂੰ ਟਕਸਾਲੀ ਭਾਸ਼ਾ ਕਹਿੰਦੇ ਹਨ।
Remove ads
ਵਿਸ਼ੇਸ਼ਤਾਵਾਂ
ਵਖ ਵਖ ਬੋਲੀਆਂ ਦੀਆਂ ਕਿਸਮਾਂ ਵਿਚੋਂ ਟਕਸਾਲੀ ਬਣਨ ਦੀ ਇੱਕੋ ਲੋੜ ਹੈ ਕਿ ਉਹ ਬੋਲੀ ਲੋਕਾਈ ਵਲੋਂ ਵਡੇ ਪਧਰ ਤੇ ਵਰਤੀ ਜਾਂਦੀ ਹੋਵੇ।[2] ਟਕਸਾਲੀ ਬੋਲੀ ਦੀਆਂ ਹੇਠ ਲਿਖੀਆਂ ਅਹਿਮ ਵਿਸ਼ੇਸ਼ਤਾਵਾਂ ਹਨ:
- ਪ੍ਰਵਾਨਤ ਡਿਕਸ਼ਨਰੀ, ਮਿਆਰੀ ਸ਼ਬਦ ਜੋੜ ਅਤੇ ਸ਼ਬਦ ਭੰਡਾਰ
- ਪ੍ਰਵਾਨਤ ਗਰਾਮਰ
- ਮਿਆਰੀ ਉੱਚਾਰਣ
- ਭਾਵ ਪੂਰਤ ਜਨ-ਵਰਤੋਂ(ਸਕੂਲਾਂ,ਵਿਧਾਨ ਸਭਾ, ਅਦਾਲਤਾਂ)
- ਸਾਹਿਤਕ ਕਿਰਤਾਂ ਲੈ ਵਰਤੋਂ
- ਜਾਂ ਸੰਚਾਰ ਮਾਧਿਅਮਾਂ ਵਿੱਚ ਵਰਤੋਂ
ਹਵਾਲੇ
Wikiwand - on
Seamless Wikipedia browsing. On steroids.
Remove ads