ਟਾਮ ਅਤੇ ਜੈਰੀ

From Wikipedia, the free encyclopedia

Remove ads

ਟਾੱਮ ਐਂਡ ਜੈਰੀ (ਅੰਗਰੇਜ਼ੀ:Tom and Jerry) ਪ੍ਰਸਿੱਧ ਅਮਰੀਕੀ ਐਨੀਮੇਸ਼ਨ ਲੜੀ ਹੈ ਜੋ ਕਿ ਮੈਟਰੋ-ਗੋਲਡਵਿਨ-ਮੇਅਰ ਦੇ ਵਿਲਿਅਮ ਹੈਨਾ ਅਤੇ ਜੋਸਫ ਬਾਰਬੈਰਾ ਦੁਆਰਾ ਬਣਾਈ ਗਈ ਹੈ। ਇਸਦੇ ਮੁੱਖ ਪਾਤਰ ਟਾਮ (ਬਿੱਲੀ) ਅਤੇ ਜੈਰੀ (ਚੂਹਾ) ਹਨ।

ਵਿਸ਼ੇਸ਼ ਤੱਥ ਟਾਮ ਅਤੇ ਜੈਰੀ, ਨਿਰਦੇਸ਼ਕ ...
Remove ads

ਕਹਾਣੀ

ਇਹ ਕਾਰਟੂਨ ਕੁਦਰਤੀ ਵਿਰੋਧੀ ਜੀਵਾਂ 'ਤੇ ਆਧਾਰਿਤ ਹੈ। ਇਹਨਾਂ 'ਚੋਂ ਇੱਕ ਚੂਹਾ ਹੁੰਦਾ ਹੈ, ਇੱਕ ਬਿੱਲੀ ਤੇ ਕੁੱਤਾ ਸ਼ਾਮਿਲ ਹੁੰਦਾ ਹੈ। ਚੂਹੇ ਦਾ ਨਾਂ ਜੈਰੀ, ਬਿੱਲੇ ਦਾ ਨਾਂ ਟੌਮ ਤੇ ਕੁੱਤੇ ਦਾ ਨਾਂ ਸਪਾਈਕ ਹੈ। ਇਹ ਤਿੰਨੇ ਕੁਦਰਤੀ ਵਿਰੋਧੀ ਹੋਣ ਕਾਰਨ ਇੱਕ-ਦੂਜੇ ਨੂੰ ਤੰਗ ਕਰਦੇ ਤੇ ਲੜਦੇ ਰਹਿੰਦੇ ਹਨ।

ਪਾਤਰ

ਟੌਮ ਅਤੇ ਜੈਰੀ

ਟਾਮ ਇੱਕ ਘਰੇਲੂ ਬਿੱਲਾ ਹੈ। ਇਸਦੇ ਸ਼ਰੀਰ ਦਾ ਰੰਗ ਸਲੇਟੀ, ਢਿੱਡ ਦਾ ਰੰਗ ਫਿੱਕਾ ਸਲੇਟੀ ਅਤੇ ਹੱਥਾਂ, ਪੈਰਾਂ ਤੇ ਪੂਛ ਦੇ ਅੰਤਲੇ ਭਾਗ ਦਾ ਰੰਗ ਚਿੱਟਾ ਹੁੰਦਾ ਹੈ। ਇਸਦੀਆਂ ਅੱਖਾਂ ਪੀਲੇ ਰੰਗ ਦੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਗੂੜ੍ਹੇ ਹਰੇ ਰੰਗ ਦੇ ਡੇਲੇ ਹੁੰਦੇ ਹਨ। ਇਹ ਇੱਕ ਪਾਲਤੂ ਬਿੱਲਾ ਹੈ। ਇਹ ਜੈਰੀ ਨਾਂ ਦੇ ਚੂਹੇ ਨਾਲ ਹਰ ਪਲ ਲੜ੍ਹਦਾ ਰਹਿੰਦਾ ਹੈ ਜੋ ਕੀ ਸੁਭਾਵਿਕ ਹੀ ਹੈ। ਇਸ ਤੋਂ ਇਲਾਵਾ ਇਹ ਕਈ ਵਾਰ ਘਰੇਲੂ ਮੱਛੀ ਜਾਂ ਫਿਰ ਚਿੜੀਆਂ ਨੂੰ ਖਾਣ ਦੀ ਕੋਸ਼ਿਸ਼ ਵੀ ਕਰਦਾ ਹੈ। ਕਈ ਕਿਸ਼ਤਾਂ ਵਿੱਚ ਇਹ ਜੈਰੀ ਨਾਲ ਦੋਸਤੀ ਵੀ ਕਰ ਲੈਂਦਾ ਹੈ।

ਜੈਰੀ ਇੱਕ ਚੂਹਾ ਹੈ ਜੋ ਕਿ ਖੁੱਡ ਵਿੱਚ ਰਹਿੰਦਾ ਹੈ। ਇਹ ਭੂਰੇ ਰੰਗ ਦਾ ਚੂਹਾ ਹੈ ਜਿਸਦਾ ਢਿੱਡ ਫਿੱਕੇ ਭੂਰੇ ਰੰਗ ਦਾ ਹੈ। ਇਹ ਜ਼ਿਆਦਾਤਰ ਉਸੇ ਘਰ ਵਿੱਚ ਰਹਿੰਦਾ ਹੈ ਜਿੱਥੇ ਕਿ ਟੌਮ ਹੁੰਦਾ ਹੈ। ਇਹ ਹਰ ਵੇਲੇ ਟਾਮ ਨੂੰ ਤੰਗ ਕਰਦਾ ਰਹਿੰਦਾ ਹੈ। ਇਸਨੂੰ ਖਾਣ ਵਿੱਚ ਪਨੀਰ ਬਹੁਤ ਪਸੰਦ ਹੈ।

ਸਪਾਈਕ ਅਤੇ ਟਾਈਕ

ਸਪਾਈਕ ਇੱਕ ਬੁੱਲਡੌਗ ਨਸਲ ਦਾ ਕੁੱਤਾ ਹੁੰਦਾ ਹੈ। ਇਹ ਗੁੱਸੈਲ ਸੁਭਾਅ ਦਾ ਹੁੰਦਾ ਹੈ। ਕੁੱਤਾ ਹੋਣ ਕਾਰਨ ਇਹ ਟੌਮ ਦੇ ਪਿੱਛੇ ਪਿਆ ਰਹਿੰਦਾ ਹੈ ਜੋ ਕਿ ਇੱਕ ਬਿੱਲੀ ਹੈ। ਇਸਦਾ ਇੱਕ ਛੋਟਾ ਕਤੁਰਾ ਵੀ ਹੈ ਜਿਸਦਾ ਨਾਂ ਟਾਈਕ ਹੈ।

ਬੱਚ ਅਤੇ ਟੂਡਲ ਗਲੋਰ

ਨਿੱਬਲਜ਼

ਮੈਮੀ ਟੂ ਸ਼ੂਜ਼

Remove ads

ਇਤਿਹਾਸ ਅਤੇ ਵਿਕਾਸ

ਫਿਲਮਾਂ

ਸਮੱਸਿਆਵਾਂ

Loading related searches...

Wikiwand - on

Seamless Wikipedia browsing. On steroids.

Remove ads