ਟੀਕਮਗੜ੍ਹ

From Wikipedia, the free encyclopedia

Remove ads

ਟੀਕਮਗੜ੍ਹ ਭਾਰਤ ਦੇ ਮੱਧ ਪ੍ਰਦੇਸ਼ ਰਾਜ ਵਿੱਚ ਟੀਕਮਗੜ੍ਹ ਜ਼ਿਲ੍ਹੇ ਦਾ ਇੱਕ ਕਸਬਾ ਅਤੇ ਤਹਿਸੀਲ ਹੈ। [1] ਇਹ ਸ਼ਹਿਰ ਜ਼ਿਲ੍ਹਾ ਹੈੱਡਕੁਆਰਟਰ ਵਜੋਂ ਕੰਮ ਕਰਦਾ ਹੈ। ਟੀਕਮਗੜ੍ਹ ਦਾ ਪਹਿਲਾ ਨਾਮ ਟੀਹਰੀ (ਭਾਵ, ਇੱਕ ਤਿਕੋਣ) ਸੀ ਜੋ ਤਿੰਨ ਪਿੰਡਾਂ ਦੇ ਜੁੜਨ ਨਾਲ਼ ਬਣਿਆ ਹੋਇਆ ਸੀ, ਜਿਸ ਨਾਲ਼ ਇਸਦੀ ਸ਼ਕਲ ਇੱਕ ਤਿਕੋਣ ਜਿਹੀ ਬਣ ਗਈ ਸੀ। ਟੀਕਮਗੜ੍ਹ ਕਸਬੇ ਵਿੱਚ ਇੱਕ ਇਲਾਕਾ ਹੈ ਜਿਸ ਨੂੰ ਅਜੇ ਵੀ 'ਪੁਰਾਣੀ ਟੀਹਰੀ' ਕਿਹਾ ਜਾਂਦਾ ਹੈ। 1947 ਵਿੱਚ ਭਾਰਤ ਦੀ ਆਜ਼ਾਦੀ ਤੱਕ, ਟੀਕਮਗੜ੍ਹ ਓਰਛਾ ਦੇ ਰਾਜ ਦਾ ਹਿੱਸਾ ਸੀ, ਜਿਸਦੀ ਸਥਾਪਨਾ 16ਵੀਂ ਸਦੀ ਵਿੱਚ ਬੁੰਦੇਲੀ ਦੇ ਮੁਖੀ ਰੁਦਰ ਪ੍ਰਤਾਪ ਸਿੰਘ ਨੇ ਕੀਤੀ ਸੀ, ਜੋ ਓਰਛਾ ਦਾ ਪਹਿਲਾ ਰਾਜਾ ਬਣਿਆ। 1783 ਵਿੱਚ ਰਾਜ ਦੀ ਰਾਜਧਾਨੀ ਟੀਹਰੀ ਕਰ ਦਿੱਤੀ ਗਈ। ਇਹ ਓਰਛਾ ਤੋਂ ਲਗਭਗ 40 ਕਿਲੋਮੀਟਰ ਦੱਖਣ ਵੱਲ ਸੀ ਅਤੇ ਇੱਥੇ ਟੀਕਮਗੜ੍ਹ ਨਾਮ ਦਾ ਕਿਲ੍ਹਾ ਸੀ, ਅਤੇ ਇਸ ਸ਼ਹਿਰ ਨੇ ਆਖ਼ਰਕਾਰ ਕਿਲ੍ਹੇ ਦਾ ਨਾਮ ਲੈ ਲਿਆ। ਇਹ ਜ਼ਿਲ੍ਹਾ ਗੜ੍ਹ ਕੁੰਦਰ ਵਜੋਂ ਜਾਣੇ ਜਾਂਦੇ ਕੁੰਦਰ ਦੇ ਉਸ ਪੁਰਾਣੇ ਕਿਲ੍ਹੇ ਲਈ ਮਸ਼ਹੂਰ ਹੈ, ਜੋ ਖੰਗਰਾਂ ਨੇ ਬਣਵਾਇਆ ਸੀ ਅਤੇ 1180 ਤੋਂ 1347 ਤੱਕ ਖੰਗਰ ਰਾਜਿਆਂ ਦੀ ਰਾਜਧਾਨੀ ਰਿਹਾ।

Remove ads

ਨਾਮ ਦਾ ਮੂਲ

ਜ਼ਿਲ੍ਹੇ ਦਾ ਨਾਮ ਇਸਦੇ ਹੈੱਡਕੁਆਟਰ, ਟੀਕਮਗੜ੍ਹ ਦੇ ਨਾਮ ਤੇ ਰੱਖਿਆ ਗਿਆ ਹੈ। ਕਸਬੇ ਦਾ ਮੂਲ ਨਾਂ ਟੀਹਰੀ ਸੀ। 1780 ਵਿੱਚ, ਓਰਛਾ ਦੇ ਸ਼ਾਸਕ ਵਿਕਰਮਜੀਤ (1776-1817) ਨੇ ਆਪਣੀ ਰਾਜਧਾਨੀ ਓਰਛਾ ਤੋਂ ਟੀਹਰੀ ਵਿੱਚ ਤਬਦੀਲ ਕਰ ਲਈ ਸੀ ਅਤੇ ਇਸਦਾ ਨਾਮ ਬਦਲ ਕੇ ਟੀਕਮਗੜ੍ਹ ਰੱਖ ਦਿੱਤਾ ਸੀ। (ਟੀਕਮ ਕ੍ਰਿਸ਼ਨ ਦੇ ਨਾਮਾਂ ਵਿੱਚੋਂ ਇੱਕ ਹੈ)। [2]

ਇਤਿਹਾਸ

ਇਸ ਜ਼ਿਲ੍ਹੇ ਦਾ ਖੇਤਰ ਭਾਰਤੀ ਸੰਘ ਵਿੱਚ ਰਲੇਵੇਂ ਤੱਕ ਓਰਛਾ ਰਿਆਸਤ ਦਾ ਹਿੱਸਾ ਸੀ।ਰਲੇਵੇਂ ਤੋਂ ਬਾਅਦ, ਇਹ 1948 ਵਿੱਚ ਵਿੰਧੀਆ ਪ੍ਰਦੇਸ਼ ਰਾਜ ਦੇ ਅੱਠ ਜ਼ਿਲ੍ਹਿਆਂ ਵਿੱਚੋਂ ਇੱਕ ਬਣ ਗਿਆ। 1 ਨਵੰਬਰ 1956 ਨੂੰ ਰਾਜਾਂ ਦੇ ਪੁਨਰਗਠਨ ਤੋਂ ਬਾਅਦ ਇਹ ਨਵੇਂ ਬਣੇ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਬਣ ਗਿਆ।

ਓਰਛਾ ਦੀ ਸਥਾਪਨਾ 1501 ਈ. [3] ਵਿੱਚ ਬੁੰਦੇਲ ਦੇ ਰਾਜਾ ਰੁਦਰ ਪ੍ਰਤਾਪ ਸਿੰਘ ਨੇ ਕੀਤੀ ਸੀ, ਜੋ ਓਰਛਾ ਦਾ ਪਹਿਲਾ ਰਾਜਾ ਬਣਿਆ, (ਤੇ 1501-1531 ਤੱਕ ਰਿਹਾ) ਅਤੇ ਉਸਨੇ ਓਰਛਾ ਦਾ ਕਿਲ੍ਹਾ ਵੀ ਬਣਾਇਆ ਸੀ। [4] ਇੱਕ ਗਾਂ ਨੂੰ ਸ਼ੇਰ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਉਸਦੀ ਮੌਤ ਹੋ ਗਈ। ਚਤੁਰਭੁਜ ਮੰਦਰ ਅਕਬਰ ਦੇ ਸਮੇਂ, ਓਰਛਾ ਦੀ ਰਾਣੀ ਨੇ ਬਣਵਾਇਆ ਗਿਆ ਸੀ, [5] ਜਦੋਂ ਕਿ ਰਾਜ ਮੰਦਰ 'ਮਧੂਕਰ ਸ਼ਾਹ ਜੂ ਦੇਵ' ਨੇ ਆਪਣੀ ਹਕੂਮਤ ਵੇਲ਼ੇ 1554 ਤੋਂ 1591 ਦੌਰਾਨ ਬਣਵਾਇਆ ਸੀ। [6] [7]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads