ਦੰਦ ਮੰਜਣ
From Wikipedia, the free encyclopedia
Remove ads
ਦੰਦ ਮੰਜਣ ਸੰਸਾਰ ਪੱਧਰ ’ਤੇ ਦੰਦਾਂ ਨੂੰ ਸਾਫ਼ ਕਰਨ ਲਈ ਮੁੱਖ ਤੌਰ ’ਤੇ ਟੁੱਥ ਪੇਸਟ ਜਾਂ ਟੁੱਥ ਪਾਊਡਰ ਹੀ ਵਰਤਿ ਜਾਂਦਾ ਹੈ। ਇੱਕ ਪ੍ਰਕਾਰ ਦਾ ਜੈਲ ਹੈ ਜੋ ਦੰਦਾਂ ਨੂੰ ਸ਼ਾਫ ਕਰਨ ਲਈ ਵਰਤਿਆ ਜਾਂਦਾ ਹੈ। ਇਹ ਦਾਵਾ ਕੀਤਾ ਜਾਂਦਾ ਹੈ ਕਿ ਇਸ ਨਾਲ ਦੰਦ ਤੰਦਰੂਸਤ ਅਤੇ ਲੰਮੀ ਉਮਰ ਭੋਗਦੇ ਹਨ।[1] ਇਹਨਾਂ ਦੰਦ ਮੰਜਣਾਂ ਵਿੱਚ ਲੂਣ ਅਤੇ ਸੋਡੀਅਮ ਬਾਈਕਾਰਬੋਨੇਟ ਅਤੇ ਹੋਰ ਪਦਾਰਥਾਂ ਦਾ ਹੁੰਦੇ ਹਨ। ਦੰਦਾਂ ਦੀ ਸਫ਼ਾਈ ਅਤੇ ਮਜ਼ਬੂਤੀ ਲਈ ਦਾਤਣ ਦੀ ਵਰਤੋਂ ਕੀਤੀ ਜਾਂਦੀ ਸੀ। ਸਾਡੇ ਧਾਰਮਿਕ ਗਰੰਥਾਂ ਵਿੱਚ ਦਾਤਣ ਦਾ ਜ਼ਿਕਰ ਮਿਲਦਾ ਹੈ। 150 ਗ੍ਰਾਮ ਦੀ ਟੁੱਥ ਪੇਸਟ ਦੀ ਟਿਊਬ ਵਿੱਚ 140 ਮਿਲੀਗ੍ਰਾਮ ਫਲੋਰਾਈਡ ਹੁੰਦਾ ਹੈ। ਹੁਣ ਦੇ ਯੁੱਗ ਵਿੱਚ ਦੰਦਾਂ ਨੂੰ ਕੀਟਾਣੂ ਰਹਿਤ ਅਤੇ ਸਾਫ਼ ਕਰਨ ਦੀ ਪ੍ਰਕਿਰਿਆ ਲਈ ਬਰੱਸ਼ ਵਰਤਿਆ ਜਾਂਦਾ ਹੈ।

Remove ads
ਨੁਕਸਾਨ
ਪੇਸਟ ਵਿੱਚ ਪੈਂਦੇ ਵੱਖ-ਵੱਖ ਕੈਮੀਕਲ ਮਨੁੱਖੀ ਸਿਹਤ ’ਤੇ ਵੀ ਮਾਰੂ ਅਸਰ ਪਾਉਂਦੇ ਹਨ। ਦਿਪਸਾਰ ਯੂਨੀਵਰਸਿਟੀ ਨੇ 24 ਮਸ਼ਹੂਰ ਦੰਦ ਮੰਜਨਾਂ ਅਤੇ ਪੇਸਟਾਂ ਦੀ ਜਾਂਚ ਕੀਤੀ ਤਾਂ ਉਹਨਾਂ ਵਿੱਚੋਂ 18 ਪੇਸਟਾਂ ਵਿੱਚ ਨਿਕੋਟਿਨ ਦੀ ਮਾਤਰਾ ਖ਼ਤਰਨਾਕ ਪੱਧਰ ’ਤੇ ਪਾਈ ਗਈ। ਅੱਜ-ਕੱਲ੍ਹ 40-45 ਸਾਲ ਦੀ ਉਮਰ ਦੇ 60 ਫ਼ੀਸਦੀ ਲੋਕਾਂ ਨੂੰ ਦੰਦਾਂ-ਜਾੜ੍ਹਾਂ ਖਰਾਬ ਹੋ ਜਾਂਦੀਆ ਹਨ। 60-65 ਸਾਲ ਦੀ ਉਮਰ ਤੋਂ ਬਾਅਦ ਵੱਡੀ ਗਿਣਤੀ ਲੋਕ ਨੇ ਬਣਾਉਟੀ ਦੰਦ ਲਗਵਾ ਲਈ ਹਨ। ਮਸ਼ਹੂਰ ਕੰਪਨੀਆਂ ਦੇ ਮਸ਼ਹੂਰ ਟੁੱਥ ਪੇਸਟਾਂ ਵਿੱਚ ਫਲੋਰਾਈਡ ਦੀ ਮਾਤਰਾ ਵੀ ਖ਼ਤਰਨਾਕ ਪੱਧਰ ਤਕ ਹੈ। ਟੁੱਥ ਪੇਸਟਾਂ ਵਿੱਚ ਨਿਕੋਟਿਨ ਅਤੇ ਫਲੋਰਾਈਡ ਦਾ ਵੱਧ ਇਸਤੇਮਾਲ ਦਿਲ ਲਈ ਬਹੁਤ ਖ਼ਤਰਨਾਕ ਹੈ। ਚਿੱਟੇ ਅਤੇ ਚਮਕੀਲੇ ਬਣਾਉਣ ਵਾਲੇ ਦੰਦ ਮੰਜਨਾਂ ਜਾਂ ਪੇਸਟਾਂ ਵਿੱਚ ਨਿਕੋਟਿਨ ਦੀ ਮਾਤਰਾ ਇੰਨੀ ਜ਼ਿਆਦਾ ਹੈ ਕਿ ਇਸ ਨੂੰ ਵਰਤਣ ਵਾਲੇ ਨਸ਼ੇ ਵਾਂਗ ਇਸ ਦੇ ਆਦੀ ਵੀ ਬਣ ਸਕਦੇ ਹਨ। ਪੇਸਟ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਨਾਂ ਦਾ ਰਸਾਇਣ ਹੁੰਦਾ ਹੈ ਜਿਸ ਨਾਲ ਦਿਲ ਨੂੰ ਖ਼ੂਨ ਪਹੁੰਚਾਉਣ ਵਾਲੀਆਂ ਧਮਣੀਆਂ ਫੈਲ ਜਾਂਦੀਆਂ ਹਨ ਜੋ ਬਲੱਡ ਪ੍ਰੈਸ਼ਰ ਨੂੰ ਘਟਾ ਦਿੰਦੀਆਂ ਹਨ ਜਿਸ ਨਾਲ ਪਹਿਲਾਂ ਹੀ ਘੱਟ ਬਲੱਡ ਪ੍ਰੈਸ਼ਰ ਵਾਲਾ ਆਦਮੀ ਬੇਹੋਸ਼ ਵੀ ਹੋ ਸਕਦਾ ਹੈ। ਬਰੱਸ਼ ਕਰਨ ਵੇਲੇ ਜਦੋਂ ਪੇਸਟ ਬਰੱਸ਼ ’ਤੇ ਲੱਗ ਕੇ ਬੁੱਲ੍ਹਾਂ ਤੋਂ ਅੰਦਰ ਚਲਿਆ ਜਾਂਦਾ ਹੈ, ਉਸੇ ਵਕਤ ਹੀ ਪੂਰੇ ਸਰੀਰ ਦੀਆਂ ਪ੍ਰਕਿਰਿਆਵਾਂ ਪ੍ਰਭਾਵਿਤ ਹੋਣ ਲੱਗ ਜਾਂਦੀਆਂ ਹਨ। ਜਿਹੜੇ ਅਣਜਾਣ ਬੱਚੇ ਪੇਸਟ ਦੇ ਕੁਝ ਮਿਲੀਗ੍ਰਾਮ ਹਿੱਸੇ ਨੂੰ ਅੰਦਰ ਨਿਗਲ ਜਾਂਦੇ ਹਨ ਤਾਂ ਉਹਨਾਂ ਦੀ ਰੋਜ਼ਾਨਾ ਦੀ ਇਹ ਆਦਤ ਬੱਚਿਆਂ ਨੂੰ ਮੰਦਬੁੱਧੀ ਬਣਾ ਦਿੰਦੀ ਹੈ। 8-10 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਪੇਟ ਵਿੱਚ ਦਰਦ ਦਾ ਕਾਰਨ ਪੇਸਟ ਹੋ ਸਕਦਾ ਹੈ। ਪੇਸਟ ਵਿੱਚ ਟਾਈਕਲੋਸ਼ਨ ਨਾਮੀ ਰਸਾਇਣ ਹੁੰਦਾ ਹੈ ਜਿਸ ਨੂੰ ਜਾਨਵਰਾਂ ਵਿੱਚ ਕੈਂਸਰ ਪੈਦਾ ਕਰਕੇ ਉਹਨਾਂ ਦਾ ਵਿਕਾਸ ਰੋਕਣ ਲਈ ਵਰਤਿਆ ਜਾਂਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads