ਟੋਟਮ
ਆਤਮਾ, ਪਵਿੱਤਰ ਵਸਤੂ, ਜਾਂ ਪ੍ਰਤੀਕ ਜੋ ਲੋਕਾਂ ਦੇ ਸਮੂਹ ਦੇ ਪ੍ਰਤੀਕ ਵਜੋਂ ਕੰਮ ਕਰਦਾ ਹੈ, ਜਿਵੇਂ ਕਿ ਪਰਿਵਾਰ, ਕਬੀਲਾ, ਵੰ From Wikipedia, the free encyclopedia
Remove ads
ਟੋਟਮ ਕਿਸੇ ਕਬੀਲਾ ਸਮਾਜ ਸਭਿਆਚਾਰ ਵਿੱਚ ਲੋਕ ਧਰਮ ਵਿੱਚ ਦੇਵੀ-ਦੇਵਤਿਆਂ ਦੀ ਪੂਜਾ ਤੋਂ ਇਲਾਵਾ ਟੋਟਮ ਵੀ ਇੱਕ ਵਿਸ਼ੇਸ਼ ਮਹੱਤਤਾ ਰੱਖਦਾ ਹੈ।ਟੋਟਮ ਕਿਸੇ ਮਨੁੱਖੀ ਕਬੀਲੇ ਦਾ ਇੱਕ ਸਾਂਝਾ ਚਿੰਨ੍ਹ ਹੁੰਦਾ ਹੈ ਜਿਸ ਨੂੰ ਸਮੂਹਿਕ ਤੌਰ ਉੱਤੇ ਪ੍ਰਵਾਨ ਕੀਤਾ ਜਾਂਦਾ ਹੈ। ਇਹ ਕਿਸੇ ਕਬੀਲੇ ਦੁਆਰਾ ਚੁਣਿਆ ਗਿਆ ਕੋਈ ਰੁੱਖ, ਜਾਨਵਰ ਜਾਂ ਪੰਛੀ ਹੁੰਦਾ ਹੈ।ਟੋਟਮ ਵਿੱਚ ਜਾਨਵਰ ਜਾਂ ਪੰਛੀ ਨੂੰ ਮਰਿਆ ਨਹੀਂ ਜਾਂਦਾ ਭਾਵੇਂ ਕਿ ਉਹ ਜ਼ਹਿਰੀਲਾ ਹੀ ਕਿਓਂ ਨਾ ਹੋਵੇ।ਟੋਟਮ ਪ੍ਰਤੀ ਕੋਈ ਕਬੀਲੇ ਦਾ ਵਿਅਕਤੀ ਨਾਹ ਪੱਖੀ ਵਤੀਰਾ ਵੀ ਨਹੀਂ ਅਪਣਾ ਸਕਦਾ।ਜੇਕਰ ਕੋਈ ਇੰਜ ਕਰੇ ਤਾਂ ਉਸ ਵਿਅਕਤੀ ਨੂੰ ਕਬੀਲੇ ਵਿਚੋਂ ਬੇਦਖ਼ਲ ਜਾਂ ਵਿਛੁੰਨ ਦਿੱਤਾ ਜਾਂਦਾ ਹੈ।ਮਾਨਵ ਵਿਗਿਆਨੀਆਂ ਨੇ ਟੋਟਮ ਦੇ ਸਾਰੇ ਢਾਂਚੇ ਦੇ ਨਾਲ ਜੁੜੇ ਪਰਸੰਗਾਂ ਦੇ ਅਧਿਐਨ ਨੂੰ ਟੋਟਮਵਾਦ ਆਖਿਆ ਹੈ। ਪਰਸਿੱਧ ਚਿੰਤਕ. ਏ. ਆਰ. ਰੈਡੱਕਲਿਫ਼ ਬਰਾਊਨ ਅਨੁਸਾਰ ਹੈ ਕਿ ਗੋਤ ਵੀ ਇੱਕ ਤਰਾਂ ਟੋਟਮਵਾਦ ਦਾ ਸਮਾਜਿਕ ਪੱਖ ਹੈ।[1]

![]() | ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਜੇਕਰ ਕਬੀਲਿਆਂ ਤੇ ਉਹਨਾਂ ਨਾਲ ਜੁੜੇ ਟੋਟਮਾਂ ਦਾ ਅਧਿਐਨ ਕਾਰੀਏ ਤਾਂ ਇਹ ਕਾਫ਼ੀ ਰੋਚਕ ਸੰਕੇਤ ਦਿੰਦੇ ਹਨ। ਜਿਵੇਂ ਅੰਡੇਮਾਨ ਦੇ ਕਬੀਲਿਆਂ ਦਾ ਟੋਟਮ ਕੱਛੂ ਹੈ। ਕੈਲੇਫੋਰਨੀਆਂ ਦੇ ਕੁੱਝ ਇਲਾਕਿਆ ਤੇ ਇੰਡੀਅਨ ਦਾ ਮੱਛੀ ਹੈ। ਭਾਰਤ ਦੇ ਕੁੱਝ ਕਬੀਲਿਆ ਦਾ ਟੋਟਮ ਸੂਰਜ ਤੇ ਚੰਦਰਮਾ ਹੈ।
ਆਦਿ ਕਲੀਨ ਮਨੁੱਖ ਆਪਣੇ ਕਬੀਲੇ ਦੀ ਵਖਰਤਾ ਲਈ ਢੁੱਕਮਾਂ ਪ੍ਰਤੀਕ ਚੁਣਦਾ ਹੈ। ਜੋ ਉਹਨਾਂ ਲੋਕਾਂ ਦੇ ਸਮੂਹਿਕ ਤਜ਼ਰਬੇ ਦੀ ਪ੍ਰਤੀਨਿਧਤਾ ਕਰਦਾ ਹੈ। ਜਿਸ ਨਾਲ ਉਹ ਨੇੜਿਓ ਜੁੜੇ ਹੁੰਦੇ ਹਨ। ਜਿਸ ਨਾਲ ਹਰ- ਰੋਜ ਵਾਹ-da ਵਾਸਤਾ ਪੈਂਦਾ ਹੈ। ਉਸ ਨਾਲ ਹੀ ਭਾਵੁਕ ਲਗਾਉ ਜੁੜ ਜਾਂਦਾ ਹੈ। ਉਸ ਸਮੂੰਹ ਨੂੰ ਉਹ ਖੁਸ਼ਕਿਸਮਤੀ ਦਾ ਚਿੰਨ੍ਹ ਲੱਗਣ ਲੱਗ ਜਾਂਦਾ ਹੈ। ਅਜਿਹੀ ਵਸਤੂ ਪ੍ਰਤੀ ਉਹ ਖ਼ਾਸ ਨਜ਼ਰੀਆ ਅਪਣਾਉਂਦੇ ਹਨ। ਇਹ ਖ਼ਾਸ ਨਜ਼ਰੀਆ ਹੀ ਉਸ ਵਸਤੂ ਨੂੰ ਪਵਿਤਰ ਅਤੇ ਸੰਸਕਾਰਕ ਦਰਜ਼ਾ ਦਿਵਾਉਂਦਾ ਹੈ ਤੇ ਏਹੀ ਇੱਕ ਪ੍ਰਤੀਨਿੱਧ ਪ੍ਰਤੀਕ ਵਜੋਂ ਉਸ ਸਮੂੰਹ ਦਾ ਟੋਟਮ ਅਖਵਾਉਂਦਾ ਹੈ।
ਉਦਾਹਰਣ ਵਜੋਂ, ਇਹ ਦੇਖਿਆ ਗਿਆ ਹੈ ਕਿ ਮਹਾਰਾਸ਼ਟਰ ਵਿੱਚ 'ਤਾਂਬੇ' ਦਾ ਪਰਿਵਾਰਕ ਨਾਮ ਰੱਖਣ ਵਾਲੇ ਲੋਕ ਸੱਪ ਨੂੰ ਆਪਣਾ ਟੋਟੇਮ ਮੰਨਦੇ ਹਨ ਅਤੇ ਕਦੇ ਵੀ ਸੱਪ ਨੂੰ ਨਹੀਂ ਮਾਰਦੇ। 19ਵੀਂ ਸਦੀ ਵਿੱਚ, ਸਤਪੁਰਾ ਦੇ ਜੰਗਲਾਂ ਵਿੱਚ ਰਹਿਣ ਵਾਲੇ ਭੀਲਾਂ ਨੇ ਹਰੇਕ ਸਮੂਹ ਵਿੱਚ ਇੱਕ ਟੋਟੇਮ ਜਾਨਵਰ ਜਾਂ ਦਰੱਖਤ ਦੇਖਿਆ, ਜਿਵੇਂ ਕਿ ਕੀੜਾ, ਸੱਪ, ਸ਼ੇਰ, ਮੋਰ, ਬਾਂਸ, ਪੀਪਲ ਆਦਿ। ਇੱਕ ਸਮੂਹ ਦਾ ਟੋਟੇਮ 'ਗਵਲਾ' ਨਾਮ ਦਾ ਇੱਕ ਕ੍ਰੀਪਰ ਸੀ, ਜਿਸ 'ਤੇ ਜੇ ਉਸ ਸਮੂਹ ਦੇ ਕਿਸੇ ਮੈਂਬਰ ਦਾ ਗਲਤੀ ਨਾਲ ਪੈਰ ਲੱਗ ਜਾਂਦਾ ਸੀ, ਤਾਂ ਉਹ ਉਸ ਨੂੰ ਸਲਾਮ ਕਰਦਾ ਸੀ ਅਤੇ ਉਸ ਤੋਂ ਮੁਆਫੀ ਮੰਗਦਾ ਸੀ।
Remove ads
ਟੋਟਮ ਸ਼ਬਦ ਦੀ ਉਤਪਤੀ ਆਦੀ ਵਾਸੀਆਂ ਦੇ ਕਬੀਲੇ "ਔਜਿਨਦਾ" ਦੇ ਸ਼ਬਦ 'ਔਡਮ' ਜਾਂ 'ਡੋਡਮ' ਤੋਂ ਹੋਈ ਹੈ।ਜਿਸ ਤੋਂ ਭਾਵ ਹੈ ਕਿ "ਇਹ ਮੇਰਾ ਸੰਬਧੀ ਹੈ"।ਅਰਥਾਤ ਇਹ ਮੇਰੇ ਬਹੁਵਿਆਹੀ ਗੋਤ ਦਾ ਪ੍ਰਾਣੀ ਹੈ।[2]
ਟੋਟਮਵਾਦ
ਸਭਿਆਚਾਰ ਵਿਗਿਆਨੀ ਟੋਟਮਵਾਦ ਦਾ ਆਰੰਭ ਮਨੁੱਖ ਦੀ ਸਾਮਾਜਿਕ ਪੱਖ ਦੀ ਘਾੜਤ ਨਾਲ ਜੋੜਦੇ ਹਨ। ਪ੍ਰਸਿੱਧ ਚਿੰਤਕ ਏ. ਆਰ. ਰੈੱਡਕਲਿਫ-ਬਰਾਊਨ ਆਖਦਾ ਹੈ ਕਿ ਗੋਤ ਇਕ ਤਰ੍ਹਾਂ ਟੋਟਮਵਾਦ ਦਾ ਸਾਮਾਜਿਕ ਪੱਖ ਹੈ। ਭਾਵ ਕਿ ਮਨੁੱਖ ਨੇ ਜਦੋਂ ਆਪਣੀ ਵੰਸ਼ਾਵਲੀ ਦੀ ਵੱਖਰੀ ਸ਼ਨਾਖ਼ਤ ਆਰੰਭੀ ਤਾਂ ਇਕ ਤਰ੍ਹਾਂ ਨਾਲ ਉਸਨੇ ਚੁਫੇਰੇ ਦੇ ਕੁਦਰਤੀ ਸੰਸਾਰ ਵਿੱਚੋਂ ਅਜਿਹੇ ਪ੍ਰਤੀਕ ਰੂਪ ਆਪਣੀ ਉਸ ਗਤ ਦੇ ਤਿਰੂਪ ਵਜੋਂ ਚਿਤਵੇ ਤੇ ਪ੍ਰਵਾਨੇ, ਜਿਹਨਾਂ ਨੂੰ ਸਭਿਆਚਾਰ ਵਿਗਿਆਨ ਦੀ ਸੰਕਲਪਵਾਚੀ ਸ਼ਬਦਾਵਲੀ ਵਿੱਚ ਟੋਟਮ ਆਖਿਆ ਗਿਆ। ਜੇ ਅਸੀਂ ਸੰਸਾਰ ਦੇ ਕੁਝ ਕਬੀਲਿਆਂ ਤੇ ਉਹਨਾਂ ਨਾਲ ਜੁੜੇ ਟੋਟਮਾਂ ਦਾ ਅਧਿਐਨ ਕਰੀਏ ਤਾਂ ਇਹ ਕਾਫੀ ਰੋਚਕੇ ਸੰਕੇਤ ਦਿੰਦੇ ਹਨ। ਮਿਸਾਲ ਵਜੋਂ ਅੰਡੇਮਾਨ ਦੇ ਕਬੀਲਿਆਂ ਦਾ ਟੋਟਮ ਕੱਛੂ ਹੈ। ਕੈਲੇਫੋਰਨੀਆ ਤੇ ਇੰਡੀਅਨ ਦਾ ਮੋਛੀ ਹੈ। ਉੱਤਰੀ ਏਸ਼ੀਆ ਦੇ ਲੋਕਾਂ ਦਾ ਰਿੱਛ ਹੈ। ਭਾਰਤ ਦੇ ਕੁਝ ਕਬੀਲਿਆਂ ਦਾ ਸੂਰਜ ਤੇ ਕੁਝ ਦਾ ਚੰਦਰਮਾ ਹੈ। ਇਹ ਸਾਰੇ ਦਰਸਾਉਂਦੇ ਹਨ ਕਿ ਕਿਸੇ ਵਿਸ਼ੇਸ਼ ਜਾਨਵਰ, ਪੰਛੀ, ਪੌਦੇ ਜਾਂ ਹੋਰ ਪ੍ਰਾਕਿਰਤਕ ਵਸਤ ਨੂੰ ਟੋਟਮ ਵਜੋਂ ਪ੍ਰਵਾਨਣਾ ਇਕ ਅਜਿਹੀ ਆਦਿਮ ਪ੍ਰਵਿਰਤੀ ਸੀ ਜਿਸ ਨਾਲ ਉਹ ਲੋਕ ਆਪਣਾ ਵੱਖਰਾ ਸਮੁਦਾਇ ਬਣਾਉਣਾ ਤੇ ਦਰਸਾਉਣਾ ਚਾਹੁੰਦੇ ਸਨ। ਬਾਜ, ਕਾਂ, ਤੋਤਾ, ਮੋਰ, ਚਮਗਿੱਦੜ, ਟਰਕੀ, ਵੇਲਾਂ, ਵੱਖ ਵੱਖ ਰੁੱਖ ਟੋਟਮ ਬਣਾਏ ਗਏ। ਇਹਨਾਂ ਨੂੰ ਟੋਟਮ ਵਜੋਂ ਸਵੀਕਾਰਨਾ ਪ੍ਰਾਕਿਰਤਕ, ਸਭਿਆਚਾਰਕ ਅਤੇ ਮਾਨਸਿਕ ਧਰਾਤਲਾਂ ਤੋਂ ਬੇਹੱਦ ਦਿਲਚਸਪ ਹੈ।
ਟੋਟਮਵਾਦ ਪ੍ਰਾਚੀਨ ਮਨੁੱਖ ਦੇ ਮਨ ਦੀ ਵਿਸ਼ੇਸ਼ ਕਾਰਜਸ਼ੀਲਤਾ ਦਾ ਲਖਾਇਕ ਹੈ। ਇਸ ਰਾਹੀਂ ਉਹ ਆਪਣੇ ਸਮੂਹ ਨਾਲ ਹੀ ਨਹੀਂ, ਆਸ-ਪਾਸ ਦੇ ਪਾਕਿਰਤਕ ਸੰਸਾਰ ਨਾਲ ਇਕ ਭਾਵਨਾਤਮਕ ਇਕਸੁਰਤਾ ਕਾਇਮ ਕਰਦਾ ਹੈ। ਨਾਲੋ-ਨਾਲ ਆਪਣੇ ਗੋਤ, ਕੁਲ ਦੀ ਵਿਲੱਖਣਤਾ ਵੀ ਕਾਇਮ ਕਰਦਾ ਹੈ। ਜਦੋਂ ਉਹ ਕਿਸੇ ਵਸਤ ਨੂੰ ਟੋਟਮ ਸਵੀਕਾਰ ਕਰ ਲੈਂਦਾ ਹੈ ਤਾਂ ਇਸਨੂੰ ਪ੍ਰਦਾਨ ਕੀਤੀ ਗਈ ਪਵਿੱਤਰਤਾ ਅਤੇ ਵਿਸ਼ੇਸ਼ ਸਤਿਕਾਰ ਇਸ ਪ੍ਰਤਿ ਇਕ ਖਾਸ ਵਤੀਰੇ ਦੇ ਸੂਚਕ ਬਣਾ ਜਾਂਦੇ ਹਨ। ਇਹ ਸੰਸਕਾਰਕ ਰਵੱਈਆ ਪ੍ਰਾਚੀਨ ਮਨੁੱਖ ਦੀ ਉਸ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ, ਜਿੱਥੇ ਉਹ ਸਭਿਆਚਾਰੀਕਰਨ ਦੇ ਅਮਲ ਵਿਚ ਆਪਣੀ ਵਿੱਲਖਣ ਹੋਂਦ ਵਿਧੀ ਦੀਆਂ ਜੁਗਤਾਂ ਅਤੇ ਪ੍ਰਤੀਕ ਸਿਰਜਦਾ ਹੈ।
Remove ads
ਟੋਟਮ ਸ਼ਬਦ ਦੀ ਪਹਿਲੀ ਵਾਰ ਵਰਤੋਂ 'ਜੇ ਲੇਂਗ' ਨੇ ਆਪਣੀ ਪੁਸਤਕ 'ਵੋਜੇਜ਼ੇਜ ਐਡ ਟੂਵੇਲਸ' ਵਿੱਚ 1791ਈ: ਕੀਤੀ ਸੀ।[2]
ਟੋਟਮ ਸ਼ਬਦ ਦੀ ਪਹਿਲੀ ਸਮੇਂ ਵਿੱਚ ਮੁੱਖ ਰੂਪ ਵਿੱਚ ਚਾਦਰ ਦੇ ਰੂਪ ਵਿੱਚ ਦੋ ਰੂਪਾਂ ਵਿੱਚ ਪਾਇਆ ਜਾਂਦਾ ਸੀ।
- ਪਹਿਲੇ ਰੂਪ ਵਿੱਚ ਟੋਟਮ ਚਾਦਰ ਦੇ ਰੂਪ ਵਿੱਚ ਹੁੰਦਾ ਹੈ,ਜਿਸ ਤੇ ਟੋਟਮ ਪਸੂ ਜਾਂ ਪੰਛੀ ਦੇ ਚਿੱਤਰ ਹੁੰਦੇ ਹਨ।[3]
- ਦੂਸਰੇ ਰੂਪ ਵਿੱਚ ਚਾਦਰ ਤੇ ਚਿੱਤਰ ਨਹੀਂ ਹੁੰਦੇ ਸਿਰਫ ਚਾਦਰ ਲਾਲ,ਭੱਗਦੇ,ਕਾਲੇ ਜਾਂ ਮਠੇ ਰੰਗ ਦੀ ਹੁੰਦੀ ਹੈ।[3]
ਟੋਟਮ ਇਕ ਸਥੂਲ ਵਸਤ ਦੇ ਰੂਪ ਵਿਚ, ਅੱਗੋਂ ਇਕ ਸੰਸਕਾਰਕ ਰੂਪ ਵਿਚ ਅਤੇ ਫਿਰ ਇਕ ਪ੍ਰਤੀਕਾਤਮਕ ਰੂਪ ਵਿਚ ਆਪਣੀ ਹੋਂਦ ਗੂੜੀ ਤੇ ਰੂੜੀਗਤ ਕਰਦਾ ਹੈ। ਦੁਰਖੀਮ ਆਪਣੀ ਪੁਸਤਕ Elementry Forms of Religious Life ਵਿਚ ਲਿਖਦਾ ਹੈ ਕਿ ਜਿਸ ਸਮੂਹ ਦਾ ਟੋਟਮ ਹੈ, ਉਸ ਲਈ ਇਹ ਪਵਿੱਤਰ ਹੈ। ਪਰ ਇਸ ਪਵਿੱਤਰਤਾ ਬਾਰੇ ਏ. ਆਰ. ਰੈੱਡਕਲਿਫ-ਬਰਾਊਨ ਕੁਝ ਵੱਖਰੀ ਤਰ੍ਹਾਂ ਦੇ ਵਿਚਾਰ ਰੱਖਦਾ ਹੈ। ਉਸਦਾ ਕਥਨ ਹੈ, “ਇਹ ਆਖਣ ਦੀ ਬਜਾਇ ਕਿ ਟੋਟਮ ਪਵਿੱਤਰ ਹੈ, ਮੈਂ ਇਹ ਆਖਣਾ ਉਚਿਤ ਸਮਝਾਂਗਾ ਕਿ ਵਿਅਕਤੀਆਂ ਅਤੇ ਉਹਨਾਂ ਦੇ ਟੋਟਮ ਵਿੱਚ ਸੰਸਕਾਰਕ ਸਬੰਧ (Ritual relation) ਮਿਲਦਾ ਹੈ। ਸੰਸਕਾਰਕ ਸਬੰਧ ਉਦੋਂ ਪੈਦਾ ਹੁੰਦਾ ਹੈ ਜਦੋਂ ਇਕ ਸਮਾਜ ਆਪਦੇ ਮੈਂਬਰਾਂ ਉਪਰ ਕਿਸੇ ਵਸਤ ਜਾਂ ਅਬਜੈਕਟ (Object) ਵੱਲ ਇਕ ਵਿਸ਼ੇਸ਼ ਪ੍ਰਕਾਰ ਦਾ ਰਵੱਈਆ ਠੋਸਦਾ ਹੈ, ਜਿਸ ਰਵੱਈਏ ਵਿਚ ਥੋੜਾ ਜਿੰਨਾ ਸਤਿਕਾਰ ਵੀ ਲੁਪਤ ਹੁੰਦਾ ਹੈ, ਜਿਸਦਾ ਪ੍ਰਗਟਾਵਾ ਇਸ ਵਸਤ ਵੱਲ ਵਤੀਰੇ ਦੇ ਪਰੰਪਰਕ ਢੰਗਾਂ ਦੁਆਰਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਕ ਈਸਾਈ ਅਤੇ ਹਫ਼ਤੇ ਦੇ ਪਹਿਲੇ ਦਿਨ ਵਿਚ ਮਿਲਦਾ ਸਬੰਧ ਸੰਸਕਾਰਕ ਸਬੰਧ ਦੀ ਇਕ ਉਦਾਹਰਣ ਹੈ।ਟੋਟਮ ਸਾਰੇ ਪ੍ਰਾਚੀਨ ਸਮਾਜਾਂ ਵਿਚ ਇਕਸਾਰ ਨਹੀਂ ਮਿਲਦੇ।ਕਈ ਸਮੁਦਾਇ ਐਸੇ ਹਨ, ਜਿਹਨਾ ਦੇ ਟੋਟਮ ਨਹੀਂ ਹਨ। ਇਹ ਵੀ ਕੋਈ ਜ਼ਰੂਰੀ ਨਹੀਂ ਕਿ ਕਿਸੇ ਇਕ ਗੋਤ ਦਾ ਇਕੋ ਟੋਟਮ ਹੋਵੇ। ਕਈ ਤਾਂ ਦੇ ਦੋ ਜਾਂ ਤਿੰਨ ਟੋਟਮ ਵੀ ਮਿਲਦੇ ਹਨ।
ਆਰੰਭ ਬਾਰੇ ਵਿਚਾਰ
ਟੋਟਮ ਪ੍ਰਾਚੀਨ ਸਭਿਆਚਾਰਾਂ ਦੀ ਸਿਰਜਣਾਂ ਹੈ। ਟੋਟਮ ਦੀ ਸਿਰਜਣਾਂ ਸੁਰੂ ਵਿੱਚ ਮਨੁੱਖ ਤੇ ਪ੍ਰਕਿਰਤਕ ਸੰਸ਼ਾਰ ਦੇ ਆਪਸੀ ਸਬੰਧਾਂ ਨਾਲ ਜੁੜੀ ਹੋਈ ਹੈ। ਮਨੁੱਖ ਜਦੋਂ ਸਮਾਜਿਕ ਸਭਿਆਚਾਰ ਢਾਂਚਾ ਸਿਰਜ ਰਿਹਾ ਸੀ, ਉਸ ਸਮੇਂ ਮਨੁੱਖ ਪਰਕਿਰਤੀ ਉੱਪਰ ਕਾਫ਼ੀ ਨਿਰਭਰ ਸੀ, ਨਾਲ ਹੀ ਆਪਣਾ ਪ੍ਰਕਿਰਤੀ ਤੋਂ ਵੱਖਰਾ ਸਭਿਆਚਾਰ ਸਿਸਟਮ ਵੀ ਉਸਾਰ ਰਿਹਾ ਸੀ। ਟੋਟਮ ਮਨੁੱਖ ਦੇ ਪ੍ਰਕਿਰਤੀ ਨਾਲ ਅਜਿਹੇ ਦੋਹਰੇ ਸਬੰਧਾਂ ਵਿਚੋਂ ਹੀ ਆਪਣੀ ਹੋਂਦ ਸਥਾਪਿਤ ਕਰਦਾ ਹੈ।[4]
ਹਵਾਲੇ
Wikiwand - on
Seamless Wikipedia browsing. On steroids.
Remove ads