ਟੋਡਰ ਮੱਲ ਦੀ ਹਵੇਲੀ

From Wikipedia, the free encyclopedia

ਟੋਡਰ ਮੱਲ ਦੀ ਹਵੇਲੀ
Remove ads

ਟੋਡਰ ਮੱਲ ਦੀ ਹਵੇਲੀ,ਜੋ ਜਹਾਜ ਹਵੇਲੀ ਦੇ ਨਾਮ ਨਾਲ ਮਸ਼ਹੂਰ ਹੈ ਸਰਹਿੰਦ ਦੇ ਇੱਕ ਵਪਾਰਕ-ਕਾਰੋਬਾਰੀ ਟੋਡਰ ਮੱਲ ਦੀ ਹਵੇਲੀ ਹੈ ਜੋ ਮੁਗਲ ਸਲਤਨਤ ਸਮੇਂ ਸੂਬਾ ਸਰਹਿੰਦ ਦੇ ਗਵਰਨਰ ਨਵਾਬ ਵਜੀਰ ਖਾਨ ਦੀ ਅਦਾਲਤ ਵਿੱਚ ਦੀਵਾਨ ਨਿਯੁਕਤ ਸਨ।ਟੋਡਰ ਮੱਲ ਸਿੱਖ ਗੁਰੂਆਂ ਦੇ ਅਨਿੰਨ ਸ਼ਰਧਾਲੂ ਸਨ ਅਤੇ ਉਹਨਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਤੇ ਉਹਨਾ ਦੀ ਮਾਤਾ ਮਾਤਾ ਗੁਜਰੀ ਜੀ ਦਾ ਸਸਕਾਰ ਕਰਨ ਲਈ ਖੜ੍ਹੀਆਂ ਮੋਹਰਾਂ ਕਰਕੇ ਉਹ ਥਾਂ ਖਰੀਦੀ ਸੀ। ਇਸ ਕੰਮ ਲਈ ਦੀਵਾਨ ਟੋਡਰ ਮਲ ਨੂੰ ਆਪਣੀ ਸਾਰੀ ਜਾਇਦਾਦ ਤੇ ਦੌਲਤ ਵੇਚਣੀ ਪਈ ਸੀ।[1]

ਵਿਸ਼ੇਸ਼ ਤੱਥ ਟੋਡਰ ਮੱਲ ਦੀ ਹਵੇਲੀ, ਹੋਰ ਨਾਮ ...
Remove ads

ਮੌਜੂਦਾ ਹਾਲਤ

ਇਹ ਇਤਿਹਾਸਕ ਇਮਾਰਤ ਅਤੇ ਧਰੋਹਰ ਹੁਣ ਲਗਪਗ ਖੰਡਰ ਬਣਦੀ ਜਾ ਰਹੀ ਹੈ। ਇਸ ਦੀ ਇਤਿਹਾਸਕ ਦਿੱਖ ਵਿਗੜਦੀ ਜਾ ਰਹੀ ਹੈ ਅਤੇ ਇਸਦਾ ਕਾਫੀ ਹਿੱਸਾ ਡਿੱਗ ਚੁੱਕਾ ਹੈ।ਹੁਣ ਇਸ ਹਵੇਲੀ ਨੂੰ ਸੰਭਾਲਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨ ਕਰ ਰਹੀ ਹੈ। ਮੁੜ ਬਹਾਲੀ ਦਾ ਕੰਮ, ਚੂਨੇ ਦੀ ਚਿਨਾਈ ਹੋਣ ਕਾਰਨ ਬਹੁਤ ਧੀਮੀ ਚਾਲ ਤੇ ਕਰਨਾ ਪੈਂਦਾ ਹੈ, ਫਿਰ ਵੀ ਕਮੇਟੀ ਦੇ ਇੱਕ ਅਨੁਮਾਨ ਮੁਤਾਬਕ 2017 ਦੇ ਅਰੰਭ ਤੱਕ ਪੂਰਾ ਹੋਣ ਦੀ ਉਮੀਦ ਹੈ।[2] ਸ੍ਰੀ ਜੋਤੀ ਸਰੂਪ ਸਾਹਿਬ ਦੀ ਧਰਤੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਮੰਨਿਆ ਗਿਆ ਹੈ ਕਿਉਂਕਿ ਦੀਵਾਨ ਟੋਡਰ ਮੱਲ ਨੇ ਮੁਗ਼ਲ ਹਕੂਮਤ ਦੀਆਂ ਸ਼ਰਤਾਂ [1][3][4][5]

Remove ads

ਇਮਾਰਤੀ ਬਣਤਰ

ਇਹ ਹਵੇਲੀ ਦੀ ਬਣਤਰ ਮੁਗਲ ਇਮਾਰਤਸਾਜੀ ਵਾਲੀ ਹੈ ਅਤੇ ਇਹ ਸਰਹੰਦੀ ਇੱਟਾਂ ਤੋਂ ਬਣੀ ਹੋਈ ਹੈ।।ਇਹ ਹਵੇਲੀ ਕਿਸੇ ਸਮੇਂ ਇੱਕ ਆਲੀਸ਼ਾਨ ਹਵੇਲੀ ਸੀ ਅਤੇ ਇਹ ਸਰਹਿੰਦ ਦੇ ਗਵਰਨਰ ਨਵਾਬ ਵਜੀਰ ਖਾਨ ਦੇ ਮਹਿਲ ਦੇ ਬਿਲਕੁਲ ਲਾਗੇ ਸੀ ਅਤੇ ਇਸ ਵਿੱਚ ਫੁਹਾਰੇ ਲੱਥੇ ਹੋਏ ਸਨ ਅਤੇ ਇੱਕ ਇਸ਼ਨਾਨ ਘਰ ਵੀ ਬਣਿਆ ਹੋਇਆ ਸੀ। [6]

ਇਹ ਵੀ ਵੇਖੋ

ਤਸਵੀਰਾਂ

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads