ਡਵੇਨ ਜਾਨਸਨ

From Wikipedia, the free encyclopedia

ਡਵੇਨ ਜਾਨਸਨ
Remove ads

ਡਵੇਨ ਡੋਗਲਸ ਜਾਨਸਨ (2 ਮਈ, 1972), ਨੂੰ ਅਖਾੜੇ ਵਿੱਚ ਦ ਰਾੱਕ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਇੱਕ ਅਮਰੀਕੀ/ਕੈਨੇਡੀਅਨ ਅਦਾਕਾਰ, ਨਿਰਮਾਤਾ ਅਤੇ ਪੇਸ਼ੇਵਰ ਰੈਸਲਰ ਹੈ।

ਵਿਸ਼ੇਸ਼ ਤੱਥ ਡਵੇਨ ਜਾਨਸਨ, ਜਨਮ ...

ਰਾੱਕ ਇੱਕ ਕਾਲਜ ਫੁਟਬਾਲ ਖਿਡਾਰੀ ਸੀ,ਜਿਸਨੇ ਮਿਆਮੀ ਦੀ ਯੂਨੀਵਰਸਿਟੀ ਵਲੋਂ 1991 ਮਿਆਮੀ ਹੈਰੀਕੈਨਜ਼ ਫੁਟਬਾਲ ਟੀਮ ਵਿੱਚ ਖੇਡਦੇ ਹੋਏ ਰਾਸ਼ਟਰੀ ਚੈਮਪੀਅਨਸ਼ਿਪ ਜੀਤੀ। ਬਾਅਦ ਵਿੱਚ ਉਹ ਕੈਨੇਡੀਅਨ ਫੁਟਬਾਲ ਲੀਗ ਦੀ ਕੈਲਗਰੀ ਸਟੈਂਪਡਰਜ਼ ਵਲੋਂ ਖੇਡਿਆ ਅਤੇ 1995 ਵਿੱਚ ਉਸ ਦੇ ਖੇਡਣ ਟੇ ਦੋ ਮਹੀਨੇ ਲਈ ਰੋਕ ਲਗਾ ਦਿੱਤੀ ਗਈ। ਜਿਸ ਕਰ ਕੇ ਉਹ ਆਪਣੇ ਦਾਦਾ ਪੀਟਰ ਮੈਵੀਆ ਅਤੇ ਆਪਣੇ ਪਿਤਾ ਰਾੱਕੀ ਜੋਨਸਨ ਦੀ ਤਰ੍ਹਾਂ ਪੇਸ਼ਾਵਰ ਕੁਸ਼ਤੀਬਾਜ਼ ਬਣਿਆ (ਜਿਸ ਤੋਂ ਉਸਨੇ ਕੈਨੇਡੀਅਨ ਨਾਗਰਿਕਤਾ ਵੀ ਹਾਸਿਲ ਕੀਤੀ)।[4] ਜਾਨਸਨ ਨੇ ਆਪਣਾ ਪੇਸ਼ਾਵਰ ਜੀਵਨ ਦੀ ਸ਼ੁਰੂਆਤ "ਰਾੱਕੀ ਮੈਵੀਆ" ਦੇ ਨਾਂ ਨਾਲ ਕੀਤੀ ਪਰ (ਡਬਲਿਊ.ਡਬਲਿਊ.ਐਫ਼, ਹੁਣ ਡਬਲਿਊ.ਡਬਲਿਊ.ਈ)(1996-2004) ਵਿੱਚ ਪ੍ਰਸਿਧੀ "ਦ ਰਾੱਕ" ਨਾਂ ਨਾਲ ਪ੍ਰਾਪਤ ਕੀਤੀ ਅਤੇ ਇਹ ਆਪਣੀ ਪੀੜ੍ਹੀ ਵਿੱਚੋਂ ਤੀਜਾ ਵਿਅਕਤੀ ਸੀ, ਜਿਸਨੇ ਕੁਸ਼ਤੀ ਖੇਤਰ ਵਿੱਚ ਆਪਣੀ ਪਛਾਣ ਬਣਾਈ। ਰਾੱਕ ਨੇ 2011 ਤੋਂ 2013 ਤੱਕ ਕੁਸ਼ਤੀ ਵਿੱਚ ਵਾਪਿਸੀ ਕੀਤੀ।

ਜਾਨਸਨ ਆਪਣੇ ਹੁਣ ਤੱਕ ਦੇ ਮਹਾਨ ਪੇਸ਼ਾਵਰ ਕੁਸ਼ਤੀਬਾਜ਼ਾਂ ਵਿੱਚੋਂ ਇੱਕ ਰਿਹਾ ਹੈ।[5][6] ਉਸ ਸਮੇਂ ਬਾਕਸ ਆਫ਼ਿਸ ਦੀਆਂ ਸੁਰਖੀਆਂ ਵਿੱਚ ਸਭ ਤੋਂ ਵੱਧ ਨਾਂ ਰਾੱਕ ਦਾ ਮਿਲਦਾ ਸੀ, ਉਹ ਰੈਸਲਮੇਨੀਆ (ਰੈਸਲਮੇਨੀਆ XV, ਰੈਸਲਮੇਨੀਆ 2000|2000]], ਰੈਸਲਮੇਨੀਆ X-Seven, ਰੈਸਲਮੇਨੀਆ 28, ਰੈਸਲਮੇਨੀਆ XXIX) ਦਾ ਪੰਜ ਵਾਰ ਜੇਤੂ ਰਿਹਾ। ਰਾੱਕ ਨੇ ਡਬਲਿਊ.ਡਬਲਿਊ.ਈ ਦੀ ਚੈਮਪੀਅਨਸ਼ਿਪ ਉੱਤੇ (ਉਹ 10 ਵਾਰ ਵਰਲਡ ਚੈਮਪੀਅਨ ਰਿਹਾ ਜਿਹਨਾਂ ਵਿਚੋਂ ਅਠ ਡਬਲਿਊ.ਡਬਲਿਊ.ਈ ਦੀ ਚੈਮਪੀਅਨਸ਼ਿਪ ਅਤੇ ਦੋ ਵਾਰ ਵਰਲਡ ਚੈਮਪੀਅਨਸ਼ਿਪ ਨੂੰ ਜੀਤਿਆ) ਸਤਰਾਂ ਸਾਲ ਰਾਜ ਕੀਤਾ। ਉਸਨੇ ਦੋ ਵਾਰ ਡਬਲਿਊ.ਡਬਲਿਊ.ਐਫ ਇੰਟਰਕਾੰਟੀਨੇਂਟਲ ਚੈਂਪੀਅਨਸ਼ਿਪ ਅਤੇ ਵਰਲਡ ਟੈਗ ਟੀਮ ਚੈਂਪੀਅਨਸ਼ਿਪ (ਡਬਲਿਊ.ਡਬਲਿਊ.ਈ)|ਡਬਲਿਊ.ਡਬਲਿਊ.ਐਫ ਟੈਗ ਟੀਮ ਚੈਮਪੀਅਨਸ਼ਿਪ ਪੰਜ ਵਾਰ ਪ੍ਰਾਪਤ ਕੀਤਾ।

ਜਾਨਸਨ ਦੀ ਸਵੈ-ਜੀਵਨੀ ਦ ਰਾੱਕ ਸੇਜ਼... (ਸਹਾਇਕ ਜੋਏ ਲਾਦੇਨ) 2000 ਵਿੱਚ ਪ੍ਰਕਾਸ਼ਿਤ ਹੋਈ। ਇਸ ਸਵੈ-ਜੀਵਨੀ ਨੂੰ ਦ ਨਿਊ ਯਾਰਕ ਟਾਈਮਜ਼ ਬੇਸਟ ਸੇਲਰ ਲਿਸਟ ਵਿੱਚ ਲਗਾਤਾਰ ਕਈ ਹਫ਼ਤੇ ਕ੍ਰਮ ਵਿੱਚ ਰਖਿਆ ਗਿਆ।[7] ਸੰਨ 2000 ਵਿੱਚ, ਦ ਸਕੋਰਪੀਅਨ ਕਿੰਗ ਫਿਲਮ ਲਈ ਰਾੱਕ ਨੇ ਮੁੱਖ ਕਿਰਦਾਰ ਨਿਭਾਇਆ। ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਤੇ ਉਸਨੂੰ ਯੂ.ਐਸ$5.5 ਮਿਲੀਅਨ ਦਿੱਤੇ ਗਏ, ਰਾੱਕ ਨੇ ਵਰਲਡ ਰਿਕਾਰਡ ਕਾਇਮ ਕੀਤਾ ਕਿਓਂਕਿ ਆਪਣੀ ਪਹਿਲੀ ਫਿਲਮ ਤੋਂ ਇੰਨੀ ਰਕਮ ਕਮਾਉਣ ਵਾਲਾ ਇਹ ਪਹਿਲਾ ਅਦਾਕਾਰ ਹੈ।[8] ਰਾੱਕ ਨੇ ਵੱਖ-ਵੱਖ ਫਿਲਮਾਂ ਵਿੱਚ ਕੰਮ ਕੀਤਾ;ਦ ਰਨਡਾਉਨ , ਬੀ ਕੁਲ, ਵਾਲਕਿੰਗ ਟਾਲ, ਗ੍ਰਿਡੀਰੋਨ ਗੈੰਗ, ਦ ਗੇਮ ਪਲਾਨ, ਗੇਟ ਸਮਾਰਟ, ਰੇਸ ਟੂ ਵਿੱਚ ਮਾਉੰਟਨ, ਪਲੈਨੇਟ 51, ਟੂਥ ਫੈਰੀ, ਡੂਮ, ਦ ਅਦਰ ਗਾਇਜ਼ , ਫਾਸਟਰ, ਫਾਸਟ ਫਾਈਵ, ਅਤੇ ਫਾਸਟ ਐੰਡ ਫਿਉਰੀਅਸ 6। ਜਾਨਸਨ ਇੱਕ ਰਿਆਲਿਟੀ ਕਾੰਪੀਟੀਸ਼ਨ, ਦ ਹੀਰੋ ਸੀਰੀਜ਼ ਦਾ ਨਿਰਮਾਤਾ ਅਤੇ ਹੋਸਟ ਵੀ ਰਿਹਾ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads