ਡਾਨ ਬ੍ਰਾਊਨ

ਅਮਰੀਕੀ ਨਾਵਲਕਾਰ From Wikipedia, the free encyclopedia

ਡਾਨ ਬ੍ਰਾਊਨ
Remove ads

ਡੇਨੀਅਲ ਗੇਰਹਾਰਡ ਬ੍ਰਾਊਨ (ਜਨਮ 22 ਜੂਨ 1964) ਇੱਕ ਅਮਰੀਕੀ ਲੇਖਕ ਹੈ। ਉਸਨੂੰ ਖਾਸ ਤੌਰ 'ਤੇ ਨਾਵਲ ਏਂਜਲਸ & ਡੈਮਨਸ (2000), ਦਿ ਡਾ ਵਿੰਚੀ ਕੋਡ (2003), ਇਨਫਾਰਨੋ (2013) ਅਤੇ ਓਰਿਜਨ (2017) ਕਰਕੇ ਜਾਣਿਆ ਜਾਂਦਾ ਹੈ। ਉਸਦੇ ਨਾਵਲ ਪ੍ਰਤੀਕਾਂ, ਕੋਡਾਂ ਅਤੇ ਸਾਜ਼ਿਸ਼ੀ ਸਿਧਾਂਤਾ ਦੇ ਵਿਸ਼ੇ ਪੇਸ਼ ਕਰਦੇ ਹਨ। ਉਸਦੀਆਂ ਕਿਤਾਬਾਂ ਨੂੰ 56 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਿਆ ਹੈ, ਅਤੇ 2012 ਤੱਕ 200 ਮਿਲੀਅਨ ਤੋਂ ਵੱਧ ਕਾਪੀਆਂ ਵੇਚੀਆਂ ਜਾ ਚੁੱਕੀਆਂ ਹਨ। ਉਹਨਾਂ ਵਿਚੋਂ ਤਿੰਨ ਏਂਜਲਸ & ਡੈਮਨਸ (2000), ਦਿ ਡਾ ਵਿੰਚੀ ਕੋਡ (2003) ਅਤੇ ਇਨਫਾਰਨੋ (2013) ਦਾ ਫ਼ਿਲਮਾਂਕਣ ਕੀਤਾ ਜਾ ਚੁੱਕਿਆ ਹੈ।

ਵਿਸ਼ੇਸ਼ ਤੱਥ ਡਾਨ ਬ੍ਰਾਊਨ, ਜਨਮ ...

ਬ੍ਰਾਊਨ ਦੇ ਨਾਵਲ ਜਿਹਨਾਂ ਵਿੱਚ ਮੁੱਖ ਕਿਰਦਾਰ ਰੌਬਰਟ ਲੈਂਗਨ ਦੀ ਵਿਸ਼ੇਸ਼ਤਾ ਹੈ, ਵਿੱਚ ਇਤਿਹਾਸਕ ਵਿਸ਼ਿਆਂ ਅਤੇ ਈਸਾਈ ਧਰਮ ਨੂੰ ਨਮੂਨੇ ਵਜੋਂ ਸ਼ਾਮਲ ਕੀਤਾ ਗਿਆ ਹੁੰਦਾ ਹੈ ਅਤੇ ਨਤੀਜੇ ਵਜੋਂ ਵਿਵਾਦ ਵੀ ਪੈਦਾ ਹੁੰਦੇ ਰਹੇ ਹਨ। ਬ੍ਰਾਊਨ ਆਪਣੀ ਵੈੱਬਸਾਈਟ ਤੇ ਕਹਿੰਦਾ ਹੈ ਕਿ ਉਸ ਦੀਆਂ ਕਿਤਾਬਾਂ ਈਸਾਈ ਧਰਮ ਦੀਆਂ ਵਿਰੋਧੀ ਨਹੀਂ ਹਨ, ਹਾਲਾਂਕਿ ਉਹ ਲਗਾਤਾਰ ਰੂਹਾਨੀ ਯਾਤਰਾ 'ਤੇ ਹੈ ਅਤੇ ਕਹਿੰਦਾ ਹੈ ਕਿ ਉਸ ਦੀ ਕਿਤਾਬ ਦਿ ਡਾ ਵਿੰਚੀ ਕੋਡ ਬਸ ਇੱਕ ਮਨੋਰੰਜਕ ਕਹਾਣੀ ਹੈ, ਜਿਸ ਨਾਲ ਆਤਮਿਕ ਚਰਚਾ ਅਤੇ ਬਹਿਸ ਨੂੰ ਪ੍ਰੋਤਸਾਹਨ ਮਿਲਦਾ ਹੈ, ਅਤੇ ਇਹ ਸੁਝਾਅ ਦਿੰਦਾ ਹੈ ਕਿ ਕਿਤਾਬ ਨੂੰ ਸਾਡੀ ਸਵੈਜੋੜ ਅਤੇ ਖੋਜ ਲਈ ਇੱਕ ਸਾਕਾਰਾਤਮਕ ਉਤਪ੍ਰੇਰਕ ਵਜੋਂ ਵਰਤਿਆ ਜਾ ਸਕਦਾ ਹੈ।

Remove ads

ਸ਼ੁਰੂਆਤੀ ਜ਼ਿੰਦਗੀ

ਡਾਨ ਗੇਰਹਾਰਡ ਬ੍ਰਾਊਨ 22 ਜੂਨ, 1964 ਨੂੰ ਐਕਸਟਰ, ਨਿਊ ਹੈਂਪਸ਼ਿਰ ਵਿੱਚ ਪੈਦਾ ਹੋਇਆ ਸੀ। ਉਸ ਦੀ ਇੱਕ ਛੋਟੀ ਭੈਣ ਵੈਲਰੀ (ਜਨਮ 1968) ਅਤੇ ਭਰਾ ਗਰੈਗਰੀ (ਜਨਮ 1975) ਹੈ। ਬਰਾਊਨ ਨੌਂਵੀਂ ਜਮਾਤ ਤਕ ਐਕਸਟਰ ਦੇ ਪਬਲਿਕ ਸਕੂਲਾਂ ਵਿੱਚ ਪਡ਼੍ਹਿਆ। ਉਹ ਫਿਲਿਪਸ ਐਕਸਟਰ ਅਕੈਡਮੀ ਦੇ ਕੈਂਪਸ ਵਿੱਚ ਵੱਡਾ ਹੋਇਆ, ਜਿੱਥੇ ਉਸਦਾ ਪਿਤਾ ਰਿਚਰਡ ਗਣਿਤ ਦਾ ਅਧਿਆਪਕ ਸੀ ਅਤੇ ਉਸਨੇ 1968 ਤੋਂ 1997 ਤੱਕ ਆਪਣੀ ਰਿਟਾਇਰਮੈਂਟ ਤੱਕ ਪਾਠਕ੍ਰਮ ਦੀਆਂ ਕਿਤਾਬਾਂ ਲਿਖੀਆਂ। ਉਸਦੀ ਮਾਤਾ ਕਾਂਸਟਨ ਸੰਗੀਤ ਦੀ ਸਿਖਲਾਈ ਦਿੰਦੀ ਸੀ।

Remove ads

ਹਵਾਲੇ

ਬਾਹਰੀ ਕਡ਼ੀਆਂ

Loading related searches...

Wikiwand - on

Seamless Wikipedia browsing. On steroids.

Remove ads