ਡਿੰਪਲ ਯਾਦਵ
ਭਾਰਤੀ ਸਿਆਸਤਦਾਨ (ਜਨਮ 1978) From Wikipedia, the free encyclopedia
Remove ads
ਡਿੰਪਲ ਯਾਦਵ (ਜਨਮ 15 ਜਨਵਰੀ 1978) ਇੱਕ ਭਾਰਤੀ ਸਿਆਸਤਦਾਨ ਹੈ ਅਤੇ ਦਸੰਬਰ 2022 ਤੋਂ ਉੱਤਰ ਪ੍ਰਦੇਸ਼ ਦੇ ਮੈਨਪੁਰੀ ਤੋਂ ਸੰਸਦ ਦੀ ਮੌਜੂਦਾ ਮੈਂਬਰ ਹੈ। ਉਸਨੇ ਪਹਿਲਾਂ ਕਨੌਜ ਤੋਂ ਦੋ ਵਾਰ ਲੋਕ ਸਭਾ ਦੀ ਮੈਂਬਰ ਵਜੋਂ ਸੇਵਾ ਕੀਤੀ ਹੈ। ਉਸ ਦਾ ਵਿਆਹ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਹੋਇਆ ਹੈ।[2]
ਯਾਦਵ ਭਾਰਤ ਦੇ ਸਾਬਕਾ ਰੱਖਿਆ ਮੰਤਰੀ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਸੰਸਥਾਪਕ-ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਨੂੰਹ ਹੈ।
Remove ads
ਮੁਢਲਾ ਜੀਵਨ ਅਤੇ ਸਿੱਖਿਆ
ਡਿੰਪਲ ਦਾ ਜਨਮ 1978 ਈ. ਵਿੱਚ ਭਾਰਤੀ ਸੈਨਾ ਦੇ ਰਿਟਾਇਰਡ ਕਰਨਲ ਆਰ.ਸੀ.ਐਸ. ਰਾਵਤ[3] ਦੇ ਘਰ ਅਲਮੋਰਾ ਵਿੱਚ ਹੋਇਆ। ਉਹ ਉਨ੍ਹਾਂ ਦੀਆਂ ਤਿੰਨ ਬੇਟੀਆਂ ਵਿੱਚੋਂ ਦੂਜੀ ਬੇਟੀ ਸੀ। ਉਸ ਦਾ ਪਰਿਵਾਰ ਅਸਲ ਵਿੱਚ ਉੱਤਰਾਖੰਡ ਨਾਲ ਸੰਬੰਧ ਰੱਖਦਾ ਹੈ।[4] ਉਸ ਨੇ ਪੁਣੇ, ਬਠਿੰਡਾ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਆਰਮੀ ਪਬਲਿਕ ਸਕੂਲ, ਨਹਿਰੂ ਰੋਡ, ਲਖਨਊ ਵਿੱਚ ਸਿੱਖਿਆ ਪ੍ਰਾਪਤ ਕੀਤੀ।[5] ਉਸ ਨੇ ਲਖਨਊ ਯੂਨੀਵਰਸਿਟੀ ਤੋਂ ਕਾਮਰਸ ਵਿੱਚ ਗ੍ਰੈਜੂਏਸ਼ਨ ਕੀਤੀ।[6]
ਡਿੰਪਲ ਦੀ ਅਖਿਲੇਸ਼ ਯਾਦਵ ਨਾਲ ਉਸ ਸਮੇਂ ਮੁਲਾਕਾਤ ਕੀਤੀ ਜਦੋਂ ਉਹ ਇੱਕ ਵਿਦਿਆਰਥੀ ਸੀ। ਅਸਲ ਵਿੱਚ ਅਖਿਲੇਸ਼ ਦਾ ਪਰਿਵਾਰ ਉਨ੍ਹਾਂ ਦੇ ਵਿਆਹ ਦਾ ਵਿਰੋਧ ਕਰ ਰਿਹਾ ਸੀ, ਪਰ ਅਖਿਲੇਸ਼ ਦੀ ਦਾਦੀ ਮੂਰਤੀਦੇਵੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਹ ਸਹਿਮਤ ਹੋ ਗਏ।[7] ਘਰਦਿਆਂ ਦੀ ਮਨਜ਼ੂਰੀ ਤੋਂ ਬਾਅਦ ਇਸ ਜੋੜੀ ਨੇ ਵਿਆਹ ਕਰਵਾ ਲਿਆ। ਵਿਆਹ ਦੇ ਸਮੇਂ ਉਹ 21 ਸਾਲਾਂ ਦੀ ਸੀ। ਉਸ ਦੇ ਵਿਆਹ ਵਿੱਚ ਮਹਿਮਾਨਾਂ ਵਿੱਚ ਫ਼ਿਲਮੀ ਸਿਤਾਰੇ, ਅਮਿਤਾਭ ਬੱਚਨ ਅਤੇ ਰਾਜੇਸ਼ ਖੰਨਾ ਸ਼ਾਮਲ ਸਨ।[8] ਇਸ ਜੋੜੇ ਦੀਆਂ ਦੋ ਧੀਆਂ ਅਤੇ ਇੱਕ ਬੇਟਾ ਹੈ।[9]
Remove ads
ਰਾਜਨੀਤਿਕ ਕੈਰੀਅਰ
ਯਾਦਵ ਨੇ ਅਦਾਕਾਰ ਬਣੇ ਸਿਆਸਤਦਾਨ ਰਾਜ ਬੱਬਰ ਦੇ ਵਿਰੁੱਧ 2009 ਵਿੱਚ ਫਿਰੋਜ਼ਾਬਾਦ ਦੇ ਲੋਕ ਸਭਾ ਹਲਕੇ ਲਈ ਉਪ-ਚੋਣ ਲੜੀ ਜਿਸ ਵਿੱਚ ਉਸ ਨੂੰ ਅਸਫਲਤਾ ਪ੍ਰਾਪਤ ਹੋਈ।[10] ਉਪ-ਚੋਣ ਇੱਕ ਕਾਰਨ ਬਣਿਆ ਜਿਸ ਨਾਲ ਡਿੰਪਲ ਦੇ ਪਤੀ ਦੁਆਰਾ ਮਈ 2009 ਦੀਆਂ ਆਮ ਚੋਣਾਂ ਵਿੱਚ ਇਸ ਹਲਕੇ ਦੇ ਨਾਲ ਕੰਨਜ ਵਿੱਚ ਵੀ ਸੀਟ ਜਿੱਤਣ ਅਤੇ ਉਥੋਂ ਆਪਣੀ ਸੀਟ ਸੰਭਾਲਨੀ ਸੀ। ਉਸ ਦੇ ਪਤੀ ਦੇ ਉੱਤਰ-ਪ੍ਰਦੇਸ਼ ਵਿਧਾਨ ਸਭਾ ਵਿੱਚ ਦਾਖਲ ਹੋਣ ਲਈ ਸੀਟ ਖਾਲੀ ਕਰਕੇ ਇੱਕ ਹੋਰ ਉਪ-ਚੋਣ ਕਰਾਉਣ ਤੋਂ ਬਾਅਦ, 2012 ਵਿੱਚ ਉਹ ਕੰਨਜ ਹਲਕੇ ਤੋਂ ਬਿਨਾਂ ਮੁਕਾਬਲਾ ਲੋਕ ਸਭਾ ਲਈ ਚੁਣਿਆ ਗਿਆ।[11][12]
ਡਿੰਪਲ ਦੇਸ਼ ਦੀ 44ਵੀਂ ਸ਼ਖਸੀਅਤ ਬਣ ਗਈ ਅਤੇ ਉੱਤਰ ਪ੍ਰਦੇਸ਼ ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਬਿਨਾਂ ਮੁਕਾਬਲਾ ਚੁਣੀ ਜਾਣ ਵਾਲੀ ਇਹ ਚੌਥੀ ਵਿਅਕਤੀ ਬਣ ਗਈ। ਇਹ ਸਥਿਤੀ ਉਸ ਸਮੇਂ ਪੈਦਾ ਹੋਈ ਜਦੋਂ ਦੋ ਉਮੀਦਵਾਰਾਂ ਦਸ਼ਰਥ ਸਿੰਘ ਸ਼ੰਕਵਰ (ਸੰਯੁਕਤ ਸਮਾਜਵਾਦੀ ਦਲ) ਅਤੇ ਸੰਜੂ ਕਟਿਆਰ (ਇੰਡੇਪੈਂਨਡੈਂਟ) ਨੇ ਨਾਮਜ਼ਦਗੀ ਵਾਪਸ ਲੈ ਲਈ ਸੀ। ਭਾਰਤੀ ਜਨਤਾ ਪਾਰਟੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਉਪ-ਚੋਣ ਲਈ ਕਿਸੇ ਵੀ ਉਮੀਦਵਾਰ ਨੂੰ ਨਾਮਜ਼ਦ ਨਹੀਂ ਕੀਤਾ ਸੀ; ਹਾਲਾਂਕਿ ਭਾਜਪਾ ਨੇ ਬਾਅਦ ਵਿੱਚ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਉਮੀਦਵਾਰ ਆਪਣੀ ਰੇਲ-ਗੱਡੀ ਤੋਂ ਖੁੰਝ ਗਿਆ ਇਸ ਲਈ ਉਹ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਸਮੇਂ ਸਿਰ ਪਹੁੰਚਣ ਵਿੱਚ ਅਸਫ਼ਲ ਰਿਹਾ।
ਲੋਕ ਸਭਾ ਉਪ-ਚੋਣ ਵਿੱਚ ਬਿਨਾਂ ਮੁਕਾਬਲਾ ਚੁਣੇ ਜਾਣ ਵਾਲੀ ਉੱਤਰ ਪ੍ਰਦੇਸ਼ ਦੀ ਉਹ ਪਹਿਲੀ ਔਰਤ ਅਤੇ 1952 ਵਿੱਚ ਅਲਾਹਾਬਾਦ ਪੱਛਮੀ ਤੋਂ ਪੁਰਸ਼ੋਤਮ ਦਾਸ ਟੰਡਨ ਦੀ ਚੋਣ ਤੋਂ ਬਾਅਦ ਦੂਜੀ ਵਿਅਕਤੀ ਬਣ ਗਈ। ਉਹ ਇਕੋ ਇੱਕ ਔਰਤ ਸੰਸਦ ਮੈਂਬਰ ਬਣ ਗਈ ਜਿਸ ਦਾ ਪਤੀ ਮੁੱਖ ਮੰਤਰੀ ਸੀ ਅਤੇ ਸਹੁਰਾ ਵੀ ਉਸੇ ਸਦਨ ਦਾ ਮੈਂਬਰ ਸੀ।
ਡਿੰਪਲ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜੀ ਸੀ, ਪਰ ਭਾਜਪਾ ਦੇ ਸੁਬਰਤ ਪਾਠਕ ਤੋਂ 10,000 ਤੋਂ ਵਧੇਰੇ ਵੋਟਾਂ ਦੇ ਫਰਕ ਨਾਲ ਹਾਰ ਗਈ।[13]
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads