ਡੇਨੀਏਲਾ ਵੇਗਾ

From Wikipedia, the free encyclopedia

ਡੇਨੀਏਲਾ ਵੇਗਾ
Remove ads

ਡੇਨੀਏਲਾ ਵੇਗਾ ਹਰਨਾਡੀਜ਼ (ਜਨਮ 3 ਜੂਨ, 1989) ਚਿਲੀ ਅਭਿਨੇਤਰੀ ਅਤੇ ਮੇਜੋ-ਸੋਪ੍ਰਾਨੋ ਗਾਇਕਾ ਹੈ।[1][2] ਉਹ ਅਕਾਦਮੀ ਇਨਾਮ- ਵਿਜੈਤਾ ਫ਼ਿਲਮ ਏ ਫੈਨਟੈਸਟਿਕ ਵੂਮਨ (2017) ਵਿੱਚ ਅਲੋਚਨਾਤਮਕ ਤੌਰ 'ਤੇ ਪ੍ਰਸੰਸਾਯੋਗ ਪ੍ਰਦਰਸ਼ਨ ਲਈ ਜਾਣੀ ਜਾਂਦੀ ਹੈ।[3][4] ਸਾਲ 2018 ਦੇ 90 ਵੇਂ ਅਕਾਦਮੀ ਇਨਾਮਾਂ ਵਿਚ, ਵੇਗਾ ਅਕਾਦਮੀ ਇਨਾਮ ਸਮਾਰੋਹ ਵਿੱਚ ਪੇਸ਼ਕਾਰੀ ਕਰਨ ਵਾਲੀ ਇਤਿਹਾਸ ਦੀ ਪਹਿਲੀ ਟਰਾਂਸਜੈਂਡਰ ਔਰਤ ਬਣ ਗਈ। 2018 ਵਿੱਚ ਟਾਈਮ ਮੈਗਜ਼ੀਨ ਨੇ ਉਸ ਨੂੰ ਵਿਸ਼ਵ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚ ਸ਼ਾਮਿਲ ਕੀਤਾ।[5]

ਵਿਸ਼ੇਸ਼ ਤੱਥ ਡੇਨੀਏਲਾ ਵੇਗਾ, ਜਨਮ ...
Remove ads

ਮੁੱਢਲਾ ਜੀਵਨ

3 ਜੂਨ 1989 ਨੂੰ ਸਾਨ ਮੀਗੋਲ, ਸੈਂਟਿਯਾਗੋ ਸੂਬੇ ਵਿੱਚ ਪੈਦਾ ਹੋਈ, ਉਹ ਇਗੋਰ ਅਲੇਜੈਂਡਰੋ ਵੇਗਾ ਇਨੋਸਟ੍ਰੋਜ਼ਾ ਅਤੇ ਸੈਂਡਰਾ ਡੇਲ ਕਾਰਮੇਨ ਹਰਨਾਡੇਜ਼ ਡੇ ਲਾ ਕੁਆਦਰਾ ਦੀ ਪਹਿਲੀ ਬੱਚੀ ਸੀ।[6] ਵੇਗਾ ਨੇ ਅੱਠ ਸਾਲ ਦੀ ਉਮਰ ਵਿੱਚ ਆਪਣੀ ਦਾਦੀ ਨਾਲ ਓਪੇਰਾ ਦੀ ਪੜ੍ਹਾਈ ਸ਼ੁਰੂ ਕੀਤੀ।[7][8] ਵੱਡੀ ਹੋ ਕੇ ਉਸਨੇ ਇੱਕ ਮੁੰਡਿਆਂ ਦੇ ਸਕੂਲ ਵਿੱਚ ਪੜ੍ਹਾਈ ਕੀਤੀ, ਜਿੱਥੇ ਉਸ ਨਾਲ ਧੱਕੇਸ਼ਾਹੀ ਕੀਤੀ ਗਈ।[9][10] ਜਦੋਂ ਉਹ ਆਪਣੀ ਅੱਲ੍ਹੜ ਉਮਰ ਵਿੱਚ ਮੁੰਡਿਆਂ ਦੇ ਸਕੂਲ ਜਾ ਰਹੀ ਸੀ, ਉਸ ਸਮੇਂ ਉਸਨੂੰ ਅਹਿਸਾਸ ਹੋਇਆ ਕਿ ਉਹ ਟਰਾਂਸਜੈਂਡਰ ਹੈ ਅਤੇ ਲਿੰਗ ਤਬਦੀਲੀ ਸ਼ੁਰੂ ਕਰਵਾਈ। ਉਸ ਸਮੇਂ ਚਿਲੀ ਦੀ ਰੂੜ੍ਹੀਵਾਦੀ ਸੁਭਾਅ ਦੇ ਬਾਵਜੂਦ ਉਸਦੇ ਮਾਤਾ-ਪਿਤਾ ਅਤੇ ਛੋਟੇ ਭਰਾ ਨਿਕੋਲਸ ਨੇ ਉਸ ਦਾ ਸਮਰਥਨ ਕੀਤਾ।[11] ਉਸਦੀ ਤਬਦੀਲੀ ਤੋਂ ਬਾਅਦ ਉਸਨੇ ਡਿਪਰੈਸ਼ਨ ਦਾ ਸਾਹਮਣੇ ਕੀਤਾ, ਕਿਉਂਕਿ ਉਸਦੇ ਟਰਾਂਸ-ਔਰਤ ਹੋਣ ਕਾਰਨ ਉਸਨੂੰ ਅੱਗੇ ਵੱਧਣ ਦੇ ਮੌਕੇ ਬਹੁਤ ਘੱਟ ਮਿਲਦੇ ਸਨ।[12][13] ਪਰੰਤੂ ਉਸਦੇ ਮਾਂ-ਪਿਓ ਸਹਿਯੋਗੀ ਸਨ ਅਤੇ ਉਸਦੇ ਪਿਤਾ ਨੇ ਉਸਨੂੰ ਬਿਉਟੀ ਸਕੂਲ ਅਤੇ ਬਾਅਦ ਵਿੱਚ ਥੀਏਟਰ ਸਕੂਲ ਜਾਣ ਲਈ ਉਤਸ਼ਾਹਿਤ ਕੀਤਾ।

Remove ads

ਮੀਡੀਆ ਚਿੱਤਰ

ਵੇਗਾ ਇਤਿਹਾਸ ਦੀ ਪਹਿਲੀ ਟਰਾਂਸਜੈਂਡਰ ਵਿਅਕਤੀ ਬਣ ਗਈ ਜਿਸਨੇ 2018 ਦੇ ਅਕਾਦਮੀ ਅਵਾਰਡਜ਼ ਵਿੱਚ ਪੇਸ਼ਕਾਰੀ ਦਿੱਤੀ ਸੀ।[14] ਟਾਈਮ ਮੈਗਜ਼ੀਨ ਨੇ ਵੇਗਾ ਨੂੰ 2018 ਵਿੱਚ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚ ਸ਼ਾਮਿਲ ਕੀਤਾ।[5]

ਫ਼ਿਲਮੋਗ੍ਰਾਫੀ

ਫ਼ਿਲਮ

ਹੋਰ ਜਾਣਕਾਰੀ ਸਾਲ, ਸਿਰਲੇਖ ...

ਟੈਲੀਵਿਜ਼ਨ

ਹੋਰ ਜਾਣਕਾਰੀ ਸਾਲ, ਸਿਰਲੇਖ ...

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads