ਡੇਲੂਆਣਾ
ਮਾਨਸਾ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਡੇਲੂਆਣਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ।[1] 2011 ਵਿੱਚ ਡੇਲੂਆਣਾ ਦੀ ਅਬਾਦੀ 1607ਸੀ। ਇਸ ਦਾ ਖੇਤਰਫ਼ਲ 7.83 ਵਰਗ ਕਿ. ਮੀਟਰ ਹੈ। ਪਿੰਡ ਦਾ ਮੌਜੂਦਾ ਸਰਪੰਚ (2018 ਤੋਂ 2023)ਤੱਕ ਜਸਵਿੰਦਰ ਸਿੰਘ ਹੈ।
ਇਹ ਪਿੰਡ ਮਾਨਸਾ ਜ਼ਿਲ੍ਹੇ ਅਤੇ ਤਹਿਸੀਲ ਮਾਨਸਾ ਤੋਂ 15 km ਦੂਰ ਹੈ। ਇਹ ਪਿੰਡ ਮਾਨਸਾ- ਮੋਫਰ ਰੋਡ ਤੇ ਮੌਜੂਦ ਹੈ। ਇਹ ਪਿੰਡ ਬੋਹਾ- ਬੁਢਲਾਡਾ ਤੋਂ 17 km ਅਤੇ ਝੁਨੀਰ ਤੋਂ 16 km ਦੂਰ ਹੈ। ਖਾਲਸਾ ਆਯੁਰਵੈਦਿਕ ਮੈਡੀਕਲ ਕਾਲਜ (ਡਾ.ਨਗਿੰਦਰ ਕਾਲਜ) ਨੰਗਲ ਕਲਾਂ ਤੋਂ 4.5 km ਦੂਰ ਹੈ। ਮਾਤਾ ਸੀਤੋ ਦੇਵੀ ਕਾਲਜ (ਕੋਟ ਧਰਮੂ) ਤੋਂ 5 km ਅਤੇ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ (ਦਲੇਲ ਵਾਲਾ) ਤੋਂ 5 km ਦੂਰ ਹੈ।
ਇਸ ਦੇ ਗੁਆਂਢੀ ਪਿੰਡ ਕੋਟ ਧਰਮੂ, ਨੰਗਲ ਕਲਾਂ, ਹੀਰੇਵਾਲਾ, ਸਹਾਰਨਾ, ਅੱਕਾਂਵਾਲੀ ਹਨ।
Remove ads
ਸਿੱਖਿਆ ਅਤੇ ਹੋਰ
ਪਿੰਡ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ (1 ਤੋਂ 5) ਤੱਕ ਹੈ ਅਤੇ ਇੱਕ ਸਰਕਾਰੀ ਮਿਡਲ ਸਕੂਲ (6 ਤੋਂ 8)ਵੀਂ ਤੱਕ ਹੈ। 8ਵੀ ਤੋਂ ਬਾਅਦ ਬੱਚਿਆਂ ਨੂੰ ਪੜ੍ਹਾਈ ਲਈ ਦੂਸਰੇ ਪਿੰਡ ਅੱਕਾਂਵਾਲੀ ਜਾਂ ਨੰਗਲ ਕਲਾਂ ਜਾਣਾ ਪੈਂਦਾ। ਸਕੂਲ ਵਿੱਚ ਪੀਣ ਵਾਲੇ ਪਾਣੀ ਦਾ ਅਤੇ ਬਿਜਲੀ ਦਾ ਵਧੀਆ ਪ੍ਰਬੰਧ ਹੈ।
ਪਿੰਡ ਵਿੱਚ ਇੱਕ ਗੁਰੂਦੁਆਰਾ ਸੀ ਸੀਤਲਸਰ ਸਾਹਿਬ ਹੈ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਕੁਝ ਲੋਕ ਪੁਲਿਸ, ਫੌਜੀ, ਅਧਿਆਪਕ ਅਤੇ ਬੈਂਕ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਪਿੰਡ ਵਿੱਚ ਗਲੀਆਂ, ਸੜਕਾਂ ਅਤੇ ਨਾਲੀਆਂ ਦਾ ਪ੍ਰਬੰਧ ਵੀ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads