ਤਖ਼ਤ ਸਿੰਘ
ਪੰਜਾਬੀ ਕਵੀ From Wikipedia, the free encyclopedia
Remove ads
ਪ੍ਰਿੰ: ਤਖ਼ਤ ਸਿੰਘ (15 ਸਤੰਬਰ 1914 - 26 ਫਰਵਰੀ 1999[1])ਪੰਜਾਬੀ ਕਵੀ ਸਨ। ਉਹਨਾਂ ਨੇ ਉਰਦੂ ਸ਼ਾਇਰੀ ਵਿੱਚ ਰੜ੍ਹ ਕੇ ਪੰਜਾਬੀ ਕਵਿਤਾ ਵਿੱਚ ਪ੍ਰਵੇਸ਼ ਕੀਤਾ।[2] ਉਹ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਵੱਡੇ ਭਰਾ ਸਨ।
ਜੀਵਨ ਬਿਓਰਾ
ਤਖ਼ਤ ਸਿੰਘ ਦਾ ਜਨਮ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਚੱਕ ਨੰਬਰ 50 ਈਸੜੂ ਵਿਖੇ 15 ਸਤੰਬਰ 1914 ਨੂੰ ਹੋਇਆ ਸੀ।[1] ਭਾਰਤ ਦੀ ਵੰਡ ਸਮੇਂ ਤਖ਼ਤ ਸਿੰਘ ਵਿਦਿਆ ਮਿਸ਼ਨ ਹਾਈ ਸਕੂਲ ਖੁਸ਼ਪੁਰ, ਚੱਕ ਨੰਬਰ 51 ਵਿੱਚ ਮੁੱਖ ਅਧਿਆਪਕ ਸਨ। ਜਦ ਦੇਸ਼ ਅਜ਼ਾਦ ਹੋਇਆ ਤਾਂ ਪਾਕਿਸਤਾਨ ਤੋਂ ਭਾਰਤ ਆ ਕੇ ਉਹ ਜ਼ਿਲ੍ਹਾ ਬੋਰਡ ਹਾਈ ਸਕੂਲ, ਚੱਕ ਸ਼ੇਰੇ ਵਾਲਾ ਵਿੱਚ ਮੁੱਖ ਅਧਿਆਪਕ ਲੱਗੇ।[3]
ਰਚਨਾਵਾਂ
- ਕਾਵਿ-ਹਿਲੂਣੇ (1949)
- ਵੰਗਾਰ (1956)
- ਲਹੂ ਦੀ ਵਰਖਾ (1962)
- ਹੰਭਲੇ
- ਅਣਖ ਦੇ ਫੁੱਲ
- ਮੇਰੀ ਗਜ਼ਲ-ਯਾਤਰਾ (1974)
- ਲਿਸ਼ਕੋਰਾਂ (1986)
- ਸ਼ਹੀਦ ਕਰਨੈਲ ਸਿੰਘ
ਨਮੂਨਾ
ਕੁਝ ਸ਼ੇਅਰ
ਜ਼ੋਰ ਬਥੇਰਾ ਮਾਰਨ ਤਤੀਆਂ ਤੇਜ਼ ਹਵਾਵਾਂ
ਟੁੱਟਣ ਵਿੱਚ ਆਵੇ ਨਾ ਰੁਖ ਨਾਲੋਂ ਪਰਛਾਵਾਂ।
ਰਚ ਰਚ ਕੇ ਸਾਹਾਂ ਵਿੱਚ ਤਨੀ ਮੋਹ-ਮਾਇਆ ਦੀ
ਉਲਝਾਣ ਨੂੰ ਤੂੰ ਮੂਹਰੇ ਤੇ ਗੁੱਸਾ ਮੇਰੇ ਤੇ ?
ਵਾਰ ਵਾਰ ਹੱਸਦੀ ਏ ਸਰਦ ਸਰਦ ਆਹਾਂ ਤੇ
ਇਹ ਬਹਾਰ ਮੈਨੂੰ ਤੇ ਕੁਝ ਸ਼ੁਦੈਣ ਲੱਗੀ ਏ।
ਹਵਾਲੇ
Wikiwand - on
Seamless Wikipedia browsing. On steroids.
Remove ads