ਤਮਾਰਾ ਕਰਸਾਵਿਨਾ

From Wikipedia, the free encyclopedia

ਤਮਾਰਾ ਕਰਸਾਵਿਨਾ
Remove ads

ਤਮਾਰਾ ਪਲਾਤੋਨੋਵਨਾ ਕਰਸਾਵਿਨਾ (ਰੂਸੀ: Тама́ра Плато́новна Карса́вина, 10 ਮਾਰਚ 1885 26 ਮਈ 1978) ਇੱਕ ਰੂਸੀ ਪ੍ਰੀਮਾ ਬੈਲੇਰੀਨਾ ਸੀ, ਜੋ ਆਪਣੀ ਸੁੰਦਰਤਾ ਲਈ ਮਸ਼ਹੂਰ ਸੀ, ਜੋ ਇੰਪੀਰੀਅਲ ਰਸ਼ੀਅਨ ਬੈਲੇ ਦੀ ਮੁੱਖ ਕਲਾਕਾਰ ਸੀ ਅਤੇ ਬਾਅਦ ਵਿੱਚ ਸਰਗੇਈ ਡਿਆਗੀਲੇਵ ਦੇ ਬੈਲੇਟਸ ਰਸਸ ਦੀ ਇੱਕ ਪ੍ਰਮੁੱਖ ਕਲਾਕਾਰ ਸੀ। ਲੰਡਨ ਦੇ ਹੈਮਪਸਟੇਡ ਵਿਖੇ ਬ੍ਰਿਟੇਨ ਵਿੱਚ ਸੈਟਲ ਹੋਣ ਤੋਂ ਬਾਅਦ, ਉਸਨੇ ਬੈਲੇ ਨੂੰ ਪੇਸ਼ੇਵਰ ਤੌਰ ਤੇ ਸਿਖਾਉਣਾ ਸ਼ੁਰੂ ਕੀਤਾ ਅਤੇ ਆਧੁਨਿਕ ਬ੍ਰਿਟਿਸ਼ ਬੈਲੇ ਦੇ ਸੰਸਥਾਪਕਾਂ ਵਿੱਚੋਂ ਇੱਕ ਵਜੋਂ ਮਾਨਤਾ ਪ੍ਰਾਪਤ ਕੀਤੀ। ਉਸਨੇ ਰਾਇਲ ਬੈਲੇ ਦੀ ਸਥਾਪਨਾ ਵਿੱਚ ਸਹਾਇਤਾ ਕੀਤੀ ਅਤੇ ਰਾਇਲ ਅਕੈਡਮੀ ਆਫ ਡਾਂਸ ਦੀ ਇੱਕ ਬਾਨੀ ਮੈਂਬਰ ਸੀ, ਜੋ ਕਿ ਹੁਣ ਵਿਸ਼ਵ ਦੀ ਸਭ ਤੋਂ ਵੱਡੀ ਡਾਂਸ-ਸਿਖਾਉਣ ਵਾਲੀ ਸੰਸਥਾ ਹੈ।

ਵਿਸ਼ੇਸ਼ ਤੱਥ ਤਮਾਰਾ ਕਰਸਾਵਿਨਾ, ਜਨਮ ...
Remove ads

ਪਰਿਵਾਰ ਅਤੇ ਸ਼ੁਰੂਆਤੀ ਜੀਵਨ

ਤਮਾਰਾ ਕਰਸਾਵਿਨਾ ਦਾ ਜਨਮ ਸੇਂਟ ਪੀਟਰਸਬਰਗ ਵਿੱਚ ਹੋਇਆ ਸੀ, ਜੋ ਪਲੈਤੋਨ ਕੌਨਸਤਾਂਤੀਨੋਵਿਚ ਕਰਸਾਵਿਨ ਅਤੇ ਉਸਦੀ ਪਤਨੀ, ਅੰਨਾ ਆਈਓਸੀਫੋਵਨਾ (ਪਹਿਲਾਂ ਖੋਮਿਆਕੋਵਾ) ਦੀ ਧੀ ਸੀ।[1] ਇੱਕ ਪ੍ਰਿੰਸੀਪਲ ਡਾਂਸਰ ਅਤੇ ਇੰਪੀਰੀਅਲ ਬੈਲੇ ਨਾਲ ਮਾਈਮ, ਪਲਾਤੋਨ ਇੰਪੀਰੀਅਲ ਬੈਲੇ ਸਕੂਲ (ਵੈਗਨੋਵਾ ਬੈਲੇ ਅਕੈਡਮੀ) ਵਿੱਚ ਇੱਕ ਇੰਸਟ੍ਰਕਟਰ ਵਜੋਂ ਵੀ ਕੰਮ ਕੀਤਾ ਸੀ। ਉਹ ਮਿਸ਼ੇਲ ਫੋਕਿਨ, ਇੱਕ ਭਵਿੱਖ ਵਿੱਚ ਨਾਚ ਭਾਈਵਾਲ ਅਤੇ ਆਪਣੀ ਧੀ ਦੇ ਪ੍ਰੇਮੀ ਨੂੰ ਆਪਣੇ ਵਿਦਿਆਰਥੀਆਂ ਵਿੱਚ ਗਿਣਦਾ ਸੀ।

ਕਰਸਾਵਿਨਾ ਦਾ ਵੱਡਾ ਭਰਾ ਲਿਓ ਪਲਤੋਨੋਵਿਚ ਕਰਸਾਵਿਨਾ (1882–1952) ਇੱਕ ਧਾਰਮਿਕ ਦਾਰਸ਼ਨਿਕ ਅਤੇ ਮੱਧਯੁਗੀ ਇਤਿਹਾਸਕਾਰ ਬਣਿਆ। ਉਸਦੀ ਭਤੀਜੀ, ਮਾਰੀਆਨਾ ਕਰਸਾਵਿਨਾ (1910-1993), ਨੇ ਯੂਰਪੀਅਨ ਲੇਖਕ ਅਤੇ ਕਲਾਤਮਕ ਸਰਪ੍ਰਸਤ ਪਿਓਤਰ ਸੁਵਚਿੰਸਕੀ ਨਾਲ ਵਿਆਹ ਕਰਵਾ ਲਿਆ। ਆਪਣੀ ਮਾਤਾ ਦੇ ਜ਼ਰੀਏ, ਕਰਸਾਵਿਨਾ ਧਾਰਮਿਕ ਕਵੀ ਅਤੇ ਸਲਾਵੋਫਾਈਲ ਲਹਿਰ ਦੇ ਸਹਿ-ਬਾਨੀ ਅਲੈਕਸੀ ਖੋਮਿਆਕੋਵਾ ਨਾਲ ਸੰਬੰਧਿਤ ਸੀ।

ਕਰਸਾਵੀਨਾ ਦਾ ਪਿਤਾ ਕਦੇ ਅਧਿਆਪਕ ਅਤੇ ਕੋਰੀਓਗ੍ਰਾਫਰ ਮਾਰੀਅਸ ਪੇਟੀਪਾ, ਦਾ ਮਨਪਸੰਦ ਵਿਦਿਆਰਥੀ ਸੀ, ਪਰ ਬਾਅਦ ਦੇ ਸਾਲਾਂ ਵਿੱਚ ਉਨ੍ਹਾਂ ਦਾ ਰਿਸ਼ਤਾ ਵਿਗੜ ਗਿਆ। ਕਰਸਾਵਿਨਾ ਨੂੰ ਸ਼ੱਕ ਸੀ ਕਿ ਪੇਟੀਪਾ ਉਸ “ਰਾਜਸੀ ਸਾਜ਼ਸ਼” ਪਿੱਛੇ ਸੀ ਜਿਸ ਦੇ ਨਤੀਜੇ ਵਜੋਂ ਉਸ ਦੇ ਪਿਤਾ ਨੂੰ ਛੇਤੀ ਰਿਟਾਇਰਮੈਂਟ ਲਈ ਮਜਬੂਰ ਕੀਤਾ ਗਿਆ ਸੀ। ਹਾਲਾਂਕਿ ਪਲੈਤੋਨ ਨੇ ਇੰਪੀਰੀਅਲ ਬੈਲੇ ਸਕੂਲ ਵਿੱਚ ਪੜ੍ਹਾਉਣਾ ਜਾਰੀ ਰੱਖਿਆ ਅਤੇ ਕੁਝ ਨਿੱਜੀ ਵਿਦਿਆਰਥੀਆਂ ਨੂੰ ਵੀ ਆਪਣੇ ਕੋਲ ਰੱਖ ਲਿਆ, ਪਰ ਇਸ ਕੌੜੇ ਤਜਰਬੇ ਤੋਂ ਉਹ ਨਿਰਾਸ਼ ਹੋ ਗਿਆ ਸੀ।

ਕਰਸਾਵਿਨਾ ਨੇ ਬਾਅਦ ਵਿੱਚ ਲਿਖਿਆ:

ਮੈਂ ਸੋਚਦੀ ਹਾਂ ਕਿ ਉਨ੍ਹਾਂ ਦੇ ਹੰਕਾਰ ਨੂੰ ਠੇਸ ਉਨ੍ਹਾਂ ਲਈ ਵਿੱਤੀ ਨੁਕਸਾਨ ਨਾਲੋਂ ਵਧੇਰੇ ਵੱਡੀ ਸੱਟ ਸੀ। ਆਖਰਕਾਰ, ਅਸੀਂ ਹਮੇਸ਼ਾ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਰਹੇ ਸੀ, ਕਦੇ ਅੱਗੇ ਬਾਰੇ ਨਹੀਂ ਸੋਚਦੇ ਸੀ, ਖਰਚਣ ਲਈ ਕੁਝ ਹੁੰਦਾ ਉਸ ਸਮੇਂ ਵਧੇਰੇ ਖਰਚ ਕਰਦੇ ਸੀ, ਜਦੋਂ ਨਹੀਂ ਸੀ ਕਿਸੇ ਤਰਾਂ ਸਾਰ ਲੈਂਦੇ ਸੀ। ਪਿਤਾ ਜੀ ਕੋਲ ਆਪਣੇ ਨਾਲ ਦੇ ਹੋਰ ਕਲਾਕਾਰਾਂ ਵਾਂਗ ਦੂਜੀ ਸੇਵਾ ਲਈ ਰੱਖੇ ਜਾਣ ਦੀ ਉਮੀਦ ਕਰਨ ਦਾ ਕਾਰਨ ਸੀ। ਸਟੇਜ ਨਾਲੋਂ ਜੁਦਾ ਹੋਣ ਕਾਰਨ ਉਸ ਦੇ ਦਿਲ ਨੂੰ ਦੁਖ ਪਹੁੰਚਿਆ ਸੀ।[2]
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads