ਸਾਰੇ ਜਹਾਂ ਸੇ ਅੱਛਾ

From Wikipedia, the free encyclopedia

Remove ads

ਸਾਰੇ ਜਹਾਂ ਸੇ ਅੱਛਾ (ਉਰਦੂ:سارے جہاں سے اچھا) ਜਾਂ ਤਰਾਨਾ-ਏ-ਹਿੰਦੀ ਉੱਘੇ ਉਰਦੂ ਸ਼ਾਇਰ ਮੁਹੰਮਦ ਇਕਬਾਲ ਦੀ 1904 ਵਿੱਚ ਲਿਖੀ ਦੇਸ਼-ਪਿਆਰ ਦੀ ਇੱਕ ਗਜ਼ਲ ਹੈ ਜੋ 16 ਅਗਸਤ 1904 ਨੂੰ ਹਫ਼ਤਾਵਾਰ ਇੱਤੇਹਾਦ ਵਿੱਚ ਛਪੀ[1] ਅਤੇ ਇਕਬਾਲ ਦੀ ਰਚਨਾ ਬਾਂਗ-ਏ-ਦਰਾ (1924) ਵਿੱਚ ਸ਼ਾਮਲ ਹੈ। ਇਹ ਗ਼ਜ਼ਲ ਭਾਰਤ ਦੀ ਅਜ਼ਾਦੀ ਦੀ ਲੜਾਈ ਦੌਰਾਨ ਬਰਤਾਨਵੀ ਰਾਜ ਦੇ ਵਿਰੋਧ ਦਾ ਪ੍ਰਤੀਕ ਬਣੀ ਅਤੇ ਇਸਨੂੰ ਅੱਜ ਵੀ ਦੇਸ਼-ਭਗਤੀ ਦੇ ਗੀਤ ਦੇ ਰੂਪ ਵਿੱਚ ਭਾਰਤ ਵਿੱਚ ਗਾਇਆ ਜਾਂਦਾ ਹੈ। ਇਹ ਗ਼ਜ਼ਲ ਹਿੰਦੁਸਤਾਨ ਦੀ ਤਾਰੀਫ਼ ਵਿੱਚ ਲਿਖੀ ਗਈ ਹੈ ਅਤੇ ਵੱਖ-ਵੱਖ ਧਰਮਾਂ ਅਤੇ ਜ਼ਾਤਾਂ ਦੇ ਲੋਕਾਂ ਦੇ ਵਿੱਚ ਭਾਈਚਾਰੇ ਦੀ ਭਾਵਨਾ ਵਧਾਉਣ ਨੂੰ ਹੱਲਾ-ਸ਼ੇਰੀ ਦਿੰਦੀ ਹੈ। ਇਸਨੂੰ ਗੈਰ-ਰਸਮੀ ਤੌਰ ਤੇ ਭਾਰਤ ਦੇ ਰਾਸ਼ਟਰੀ ਗੀਤ ਦਾ ਦਰਜਾ ਪ੍ਰਾਪਤ ਹੈ। ਇਕਬਾਲ ਨੇ ਇਸਨੂੰ ਸਭ ਤੋਂ ਪਹਿਲਾਂ ਸਰਕਾਰੀ ਕਾਲਜ, ਲਾਹੌਰ ਵਿੱਚ ਪੜ੍ਹ ਕੇ ਸੁਣਾਇਆ ਸੀ। ਉਸ ਸਮੇਂ ਉਹ ਲਾਹੌਰ ਦੇ ਸਰਕਾਰੀ ਕਾਲਜ ਵਿੱਚ ਲੈਕਚਰਾਰ ਸਨ। ਉਨ੍ਹਾਂ ਨੂੰ ਲਾਲਾ ਹਰਦਿਆਲ ਨੇ ਇੱਕ ਸਮੇਲਨ ਦੀ ਪ੍ਰਧਾਨਗੀ ਕਰਨ ਦਾ ਸੱਦਾ ਦਿੱਤਾ। ਇਕਬਾਲ ਨੇ ਭਾਸ਼ਣ ਦੇਣ ਦੀ ਬਜਾਏ ਇਹ ਗ਼ਜ਼ਲ ਪੂਰੀ ਰੀਝ ਨਾਲ਼ ਗਾ ਕੇ ਸੁਣਾਈ। 1950 ਦੇ ਦਹਾਕੇ ਵਿੱਚ ਸਿਤਾਰ-ਵਾਦਕ ਪੰਡਤ ਰਵੀ ਸ਼ੰਕਰ ਨੇ ਇਸਨੂੰ ਸੁਰ ਬੰਦ ਕੀਤਾ। ਜਦੋਂ ਇੰਦਰਾ ਗਾਂਧੀ ਨੇ ਭਾਰਤ ਦੇ ਪਹਿਲੇ ਖ਼ਲਾਅ ਯਾਤਰੀ ਰਾਕੇਸ਼ ਸ਼ਰਮਾ ਤੋਂ ਪੁੱਛਿਆ ਕਿ ਆਕਾਸ਼ ਤੋਂ ਭਾਰਤ ਕਿਵੇਂ ਦਿਸਦਾ ਹੈ, ਤਾਂ ਸ਼ਰਮਾ ਨੇ ਇਸ ਗੀਤ ਦੀ ਪਹਿਲੀ ਕਤਾਰ ਕਹੀ।

ਸਾਰੇ ਜਹਾਂ ਸੇ ਅੱਛਾ
Remove ads

ਗੀਤ

ਹੋਰ ਜਾਣਕਾਰੀ ਉਰਦੂ, ਦੇਵਨਾਗਰੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads