ਤਲਵਾੜਾ
From Wikipedia, the free encyclopedia
Remove ads
ਤਲਵਾੜਾ ਜ਼ਿਲ੍ਹਾ ਰੂਪਨਗਰ ਅਤੇ ਤਹਿਸੀਲ ਨੰਗਲ ਦਾ ਪਿੰਡ ਹੈ। ਇਹ ਨੰਗਲ- ਭਾਖੜਾ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨੰਗਲ ਡੈਮ ਤੋਂ 3 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਇਸ ਦਾ ਰਕਬਾ 250 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 1000 ਹੈ। ਇਸ ਪਿੰਡ ਦੇ ਵਿੱਚ ਡਾਕਘਰ ਵੀ ਹੈ, ਪਿੰਨ ਕੋਡ 140124 ਹੈ।
ਇਤਿਹਾਸ
ਇਸ ਪਿੰਡ ਦਾ ਪੁਰਾਣਾ ਨਾਮ 'ਤਲਾਬ ਵਾਲਾ' ਸੀ। ਇਸ ਦਾ ਇਹ ਨਾਮ ਇਸ ਕਰ ਕੇ ਪਿਆ ਕਿਉਂਕਿ ਇਹ ਵੱਡੇ ਤਲਾਬ ਦੇ ਕੰਢੇ ਉੱਤੇ ਵਸਿਆ ਹੋਇਆ ਸੀ। ਇਸ ਤੋਂ ਬਾਅਦ ਇਸ ਦਾ ਨਾਮ ਤਲਵਾੜਾ ਪੈ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਬਾਬਾ ਗੋਪਾਲਾ ਨੇ ਇਸ ਪਿੰਡ ਦਾ ਮੁੱਢ ਬੰਨਿਆ। ਇਸ ਦੇ ਪੁੱਤਰ ਭਗਤੇ ਨੇ ਇਸ ਦੇ ਵੰਸ਼ ਨੂੰ ਅੱਗੇ ਵਧਾਇਆ ਅਤੇ ਅੱਜ -ਕੱਲ੍ਹ ਇੱਥੇ ਰਹਿ ਰਹੇ ਲੋਕ ਇਸ ਦੀ ਹੀ ਔਲਾਦ ਮੰਨੇ ਜਾਂਦੇ ਹਨ।[1]
ਹਵਾਲੇ
Wikiwand - on
Seamless Wikipedia browsing. On steroids.
Remove ads