ਤਸਕੀਨ
From Wikipedia, the free encyclopedia
Remove ads
ਤਸਕੀਨ ਦਾ ਜਨਮ 11 ਸਤੰਬਰ 1968 ਵਿੱਚ ਪਿੰਡ ਲਾਲਪੁਰ, ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ। ਤਸਕੀਨ ਪੰਜਾਬੀ ਚਿੰਤਨ ਵਿੱਚ ਮਾਰਕਸਵਾਦੀ ਅਤੇ ਪੰਜਾਬੀ ਸਭਿਆਚਾਰ ਦੇ ਵਿਚਾਰਕ ਰੂਪ ਉਜਾਗਰ ਕਰਨ ਵਾਲਾ ਚਿੰਤਕ ਹੈ। ਪੰਜਾਬੀ ਚਿੰਤਨ ਦਾ ਉਸ ਨੇ ਨਿਵੇਕਲੀ ਦ੍ਰਿਸ਼ਟੀ ਤੋਂ ਅਧਿਐਨ ਕੀਤਾ ਹੈ।
ਵਿਚਰਧਾਰਾ ਅਤੀਤ ਤੇ ਵਰਤਮਾਨ ਇਸ ਦੀ ਨਵੀਂ ਪੁਸਤਕ ਹੈ। ਇਸ ਵਿੱਚ ਵਿਚਾਰਧਾਰਾ ਦਾ ਮਨੁਖ ਦੇ ਮਨ ਅੰਦਰ ਕਿਸ ਤਰਾਂ ਵਸਦੀ ਹੈ। ਜਿਵੇਂ ਸਰੀਰ ਵਿੱਚ ਹਵਾ, ਪਾਣੀ,ਅਗਨ ਇਸ ਦੇ ਉਦੈ ਦਾ ਮਕਸਦ ਜਮਾਤ ਦੀ ਘਾੜਤ ਨਾਲ ਹੁੰਦਾ ਹੈ। ਵਿਸਥਾਰ ਇਸ ਨੂੰ ਸਥਿਰ ਰੱਖਣ ਦੀ ਜਰੂਰਤ ਕਾਰਨ ਹੁੰਦਾ ਹੈ। ਮੋਹ ਦਾ ਤੰਦੂਆਂ ਜਾਲ ਅਸਲ ਦਾ ਵਿਚਾਰਧਾਰਾ ਦੀ ਇਸ ਮਿਠਾਸ ਦਾ ਬੰਦੇ ਨੂੰ ਆਦਿ ਬਣਾਉਂਦੇ ਹਨ। ਸਭਿਆਚਾਰ ਦੀਆਂ ਰਹੁ ਰੀਤਾ ਦਾ ਮੋਹ ਬੰਦੇ ਨੂੰ ਜੀਵਨ ਬਖਸ਼ਦਾ ਹੈ। ਕਿਉਂਕਿ ਇਸ ਚ ਜੀਵਨ ਨੂੰ ਕਲਾਮਈ ਅਤੇ ਸੁੰਦਰ ਬਣਾਉਣ ਦਾ ਅਥਾਹ ਭੰਡਾਰ ਹੈ। ਇਹ ਕਿਸੇ ਨਿਸ਼ਚਿਤ ਵਿਚਾਰਧਾਰਾ ਦੇ ਸਨਮੁਖ ਖੜੋਕੇ ਪੰਜਾਬੀ ਸਾਹਿਤ ਚਿੰਤਨ ਨੂੰ ਦੇਖਦਾ ਹੈ। ਇਸ ਵਿੱਚ ਸਮੁੱਚੇ ਸਿਧਾਂਤਕ ਵਰਤਾਰੇ ਭਾਰਤੀ ਅਤੇ ਪੱਛਮੀ ਗਿਆਨ ਅਨੁਸ਼ਾਸਨ ਨਾਲ ਸਾਂਝ ਸਥਾਪਿਤ ਕਰਦੇ ਹੋਏ, ਪੰਜਾਬੀ ਸਭਿਆਚਾਰ ਦੇ ਰੂਪਾਂ ਦੀ ਤਲਾਸ ਕਰ ਰਹੇ ਹਨ। ਪੰਜਾਬੀ ਸਭਿਆਚਾਰ ਰੂਪਾਂ ਵਿੱਚ ਫੇਲੀ ਹੋਈ ਅਨਾਰਕੀ ਨੂੰ ਨਿਵੇਕਲੀ ਵਿਆਖਿਆ ਅਧੀਨ ਅਧਿਐਨ ਕੀਤਾ ਗਿਆ ਹੈ। ਇਹਨਾਂ ਅਧਿਐਨ ਵਿਧੀਆਂ ਦੀ ਦਿਸ਼ਾ ਪਦਾਰਥਕ ਚੇਤਨਾ ਨੂੰ ਵਿਭਿੰਨ ਪਸਾਰਾਂ ਵਿੱਚ ਨਿਰਧਾਰਿਤ ਕਰਦੀ ਹੈ। ਵਿਸ਼ਵ ਚਿੰਤਕ ਰੋਲਾਂ ਬਾਰਤ ਨੂੰ ਵੀ ਉਸਨੇ ਪ੍ਰਚੱਲਤ ਪੰਜਾਬੀ ਚਿੰਤਨ ਦੀ ਬਜਾਏ ਵੱਖਰੇ ਜ਼ਾਵੀਏ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਹੈ.
Remove ads
ਰਚਨਾਵਾਂ
1 ਵਿਚਾਰਧਾਰਾ: ਅਤੀਤ ਤੇ ਵਰਤਮਾਨ 2 ਸੱਤਾ ਦਾ ਪ੍ਰਵਚਨ ਅਤੇ ਪੰਜਾਬੀ ਕਵਿਤਾ (ਆਲੋਚਨਾ) 3 ਰੋਲਾਂ ਬਾਰਤ (ਵਿਸ਼ਵ ਚਿੰਤਕ)
ਹਵਾਲੇ
Wikiwand - on
Seamless Wikipedia browsing. On steroids.
Remove ads