ਤਹਿਰੀਕ-ਏ-ਤਾਲਿਬਾਨ ਪਾਕਿਸਤਾਨ
From Wikipedia, the free encyclopedia
Remove ads
ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ; ਉਰਦੂ/ਪਸ਼੍ਤੋ: تحریک طالبان پاکستان; "Taliban Movement of Pakistan"), ਜਿਸਨੂੰ ਸਿਰਫ ਟੀਟੀਪੀ (TTP) ਜਾਂ ਪਾਕਿਸਤਾਨੀ ਤਾਲਿਬਾਨ ਵੀ ਕਹਿੰਦੇ ਹਨ, ਪਾਕਿਸਤਾਨ-ਅਫ਼ਗਾਨਿਸਤਾਨ ਸੀਮਾ ਦੇ ਕੋਲ ਸਥਿਤ ਸੰਘ-ਸ਼ਾਸਿਤ ਕਬਾਇਲੀ ਖੇਤਰ ਤੋਂ ਅੱਤਵਾਦੀ-ਦਹਿਸ਼ਤਗਰਦ ਗੁਟਾਂ ਦਾ ਇੱਕ ਸੰਗਠਨ ਹੈ।[6] ਇਹ ਅਫਗਾਨਿਸਤਾਨੀ ਤਾਲਿਬਾਨ ਨਾਲੋਂ ਵੱਖ ਹੈ ਹਾਲਾਂਕਿ ਉਨ੍ਹਾਂ ਵਿੱਚ ਕਾਫ਼ੀ ਹੱਦ ਤੱਕ ਵਿਚਾਰਧਾਰਕ ਸਹਿਮਤੀ ਹੈ। ਇਨ੍ਹਾਂ ਦਾ ਮਨੋਰਥ ਪਾਕਿਸਤਾਨ ਵਿੱਚ ਸ਼ਰਾ ਤੇ ਆਧਾਰਿਤ ਇੱਕ ਕੱਟਰਪੰਥੀ ਇਸਲਾਮੀ ਅਮੀਰਾਤ ਨੂੰ ਕਾਇਮ ਕਰਨਾ ਅਤੇ ਅਫ਼ਗਾਨਿਸਤਾਨ ਵਿੱਚ ਨਾਟੋ ਦੀ ਅਗਵਾਈ ਵਿੱਚ ਚੱਲ ਰਹੀਆਂ ਸ਼ਕਤੀਆਂ ਦੇ ਖਿਲਾਫ਼ ਇੱਕ ਹੋਣਾ ਹੈ।[7][8][9] ਇਸਦੀ ਸਥਾਪਨਾ ਦਸੰਬਰ 2007 ਨੂੰ ਹੋਈ ਜਦੋਂ ਬੇਇਤੁੱਲਾਹ ਮਹਸੂਦ ਦੀ ਅਗਵਾਈ ਵਿੱਚ 13 ਗੁਟਾਂ ਨੇ ਇੱਕ ਤਹਿਰੀਕ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ।[7][8] ਜਨਵਰੀ 2013 ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਘੋਸ਼ਣਾ ਕੀਤੀ ਕਿ ਉਹ ਭਾਰਤ ਵਿੱਚ ਵੀ ਸ਼ਰਾ-ਆਧਾਰਿਤ ਅਮੀਰਾਤ ਚਾਹੁੰਦੇ ਹਨ ਅਤੇ ਉੱਥੋਂ ਲੋਕਤੰਤਰ ਅਤੇ ਧਰਮ-ਨਿਰਪੱਖਤਾ ਖ਼ਤਮ ਕਰਨ ਲਈ ਲੜਨਗੇ। ਉਨ੍ਹਾਂ ਨੇ ਕਿਹਾ ਕਿ ਉਹ ਕਸ਼ਮੀਰ ਵਿੱਚ ਸਰਗਰਮ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।
Remove ads
16 ਦਸੰਬਰ 2014 ਨੂੰ ਪੇਸ਼ਾਵਰ ਦੇ ਫੌਜੀ ਸਕੂਲ ਉੱਤੇ ਹਮਲਾ ਕਰਕੇ ਤਹਿਰੀਕ-ਏ-ਤਾਲਿਬਾਨ ਦੇ ਛੇ ਆਤੰਕੀਆਂ ਨੇ 126 ਬੱਚਿਆਂ ਦੀ ਹੱਤਿਆ ਕਰ ਦਿੱਤੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads