ਤਾਂਗਯੂਆਨ
From Wikipedia, the free encyclopedia
Remove ads
ਤਾਂਗਯੂਆਨ ਜਾਂ ਤਾਂਗ ਯੂਆਨ (汤圆) ਚੀਨੀ ਪਕਵਾਨ ਹੈ ਜੋ ਕੀ ਚੀੜ੍ਹੇ ਚਾਵਲ ਨੂ ਪਾਣੀ ਨਾਲ ਮਿਲਾਕੇ ਬਣਾਏ ਜਾਂਦੇ ਹਨ। ਇਸ ਤੋਂ ਬਾਅਦ ਇਸਦੇ ਗੋਲੇ ਕਰ ਲਿੱਟੇ ਜਾਂਦੇ ਹਨ ਫੇਰ ਇਸਨੂੰ ਪਕਾਕੇ ਉਬਾਲੇ ਹੋਏ ਪਾਣੀ ਵਿੱਚ ਪਾਕੇ ਪਰੋਸ ਦਿੱਤੇ ਜਾਂਦੇ ਹਨ। ਤਾਂਗਯੂਆਨ ਛੋਟੇ ਜਾਂ ਵੱਡੇ ਅਤੇ ਭਰਵੇਂ ਜਾਂ ਬਿਨਾ ਭਰੇ ਹੋ ਸਕਦੇ ਹੈ। ਇੰਨਾਂ ਨੂੰ ਰਵਾਇਤੀ ਤੌਰ 'ਤੇ ਯੂਆਨ ਗਸਿਆਓ ਤੇ ਜਾਂ ਲਾਲਟੈਣ ਤਿਉਹਾਰ ਤੇ ਖਾਏ ਜਾਂਦੇ ਹੈ ਅਤੇ ਇੰਨਾਂ ਨੂੰ ਮਿਠਾਈ ਤੇ ਤੌਰ 'ਤੇ ਚੀਨੀ ਵਿਆਹ ਤੇ ਵੀ ਪਰੋਸਿਆ ਜਾਂਦਾ ਹੈ, ਤੇ ਨਾਲ ਹੀ ਵਿੰਟਰ ਸੰਗਰਾਦ ਫੈਸਟੀਵਲ, ਅਤੇ ਕੋਈ ਵੀ ਮੌਕਾ ਜਿਂਵੇ ਕੀ ਪਰਿਵਾਰ ਦੇ ਸੰਗਠਨ ਆਦਿ ਤੇ ਖਾਇਆ ਜਾਂਦਾ ਹੈ।[1][2]
Remove ads
ਸੱਭਿਆਚਾਰਕ ਮਹੱਤਤਾ

ਬਹੁਤ ਹੀ ਚੀਨੀ ਪਰਿਵਾਰਾਂ ਲਈ ਤਾਂਗਯੂਆਨ ਨੂੰ ਅਕਸਰ ਪਰਿਵਾਰ ਨਾਲ ਮਿਲ ਕੇ ਖਾਇਆ ਜਾਂਦਾ ਹੈ। ਇੰਨਾਂ ਦਾ ਗੋਲ ਆਕਾਰ ਪਰਿਵਾਰ ਦੀ ਏਕਤਾ ਦੀ ਨੁਮਾਇੰਦਗੀ ਕਰਦੇ ਹਨ।[3]
ਸਮੱਗਰੀ
ਤਾਂਗਯੂਆਨ ਪਰੰਪਰਾਗਤ ਚਿੱਟੇ ਰੰਗਵਿੱਚ ਹੁੰਦੇ ਹਨ। ਭਰਵੇਂ ਜਾਂ ਬਿਨਾ ਭਰੇ ਤਾਂਗਯੂਆਨ ਦੀ ਮੁੱਖ ਸਮੱਗਰੀ ਚੌਲ ਦਾ ਆਟਾ ਹੁੰਦਾ ਹੈ। ਭਰਵੇਂ ਤਾਂਗਯੂਆਨ ਲਈ ਭਰਤ ਮਿੱਠੀ ਵੀ ਹੋ ਸਕਦੀ ਹੈ। ਉੱਤਰੀ ਮਿਸ਼ਰਣ ਵਿੱਚ ਤਿਲ, ਮੂੰਗਫਲੀ, ਮਿੱਠੇ ਬੀਨ ਪੇਸਟ ਮਿਲਾ ਕੇ ਬਾਂਸ ਦੇ ਟੋਕਰੇ ਉੱਤੇ ਚਾਵਲ ਦੇ ਆਟੇ ਨਾਲ ਰੱਖ ਦਿੱਤਾ ਜਾਂਦਾ ਹੈ ਅਤੇ ਲਗਾਤਾਰ ਪਾਣੀ ਛਿੜਕਿਆ ਜਾਂਦਾ ਹੈ ਫ਼ੇਰ ਗੋਲ ਆਕਾਰ ਦੇਕੇ ਲੱਡੂ ਬਣਾ ਲਿੱਟੇ ਜਾਂਦੇ ਹਨ। ਦੱਖਣੀ ਤਾਂਗਯੂਆਨ ਆਮ ਤੌਰ 'ਤੇ ਵੱਡੇ ਹੁੰਦੇ ਹਨ ਅਤੇ ਉੰਨਾਂ ਨੂੰ ਭਰਤ ਨੂੰ ਚੀਕਣੇ ਚੌਲਾਂ ਦੇ ਆਟੇ ਵਿੱਚ ਲਪੇਟ ਕੇ ਗੋਲੇ ਬਣਾ ਦਿੱਤੇ ਜਾਂਦੇ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads