ਤਿਆਗਰਾਜ

From Wikipedia, the free encyclopedia

ਤਿਆਗਰਾਜ
Remove ads

ਤਿਆਗਰਾਜ ਭਗਤੀਮਾਰਗੀ ਕਵੀ ਅਤੇ ਕਰਨਟਕ ਸੰਗੀਤ ਦੇ ਮਹਾਨ ਸੰਗੀਤਕਾਰ ਸੀ। ਉਸ ਨੇ ਸਮਾਜ ਅਤੇ ਸਾਹਿਤ ਦੇ ਨਾਲ-ਨਾਲ ਕਲਾ ਨੂੰ ਵੀ ਖੁਸ਼ਹਾਲ ਕੀਤਾ। ਉਹ ਬਹੁਮੁਖੀ ਪ੍ਰਤਿਭਾ ਦਾ ਧਨੀ ਸੀ। ਉਸਨੇ ਸੈਂਕੜੇ ਭਗਤੀ ਗੀਤਾਂ ਦੀ ਰਚਨਾ ਕੀਤੀ ਜੋ ਭਗਵਾਨ ਰਾਮ ਦੀ ਵਡਿਆਈ ਵਿੱਚ ਸਨ[1] ਅਤੇ ਉਸ ਦੇ ਸਭ ਤੋਂ ਉੱਤਮ ਗੀਤ ਪੰਚਰਤਨ ਕ੍ਰਿਤੀ ਅਕਸਰ ਧਾਰਮਿਕ ਆਯੋਜਨਾਂ ਵਿੱਚ ਗਾਏ ਜਾਂਦੇ ਹਨ।

ਵਿਸ਼ੇਸ਼ ਤੱਥ ਸੰਤ ਤਿਆਗਰਾਜ, ਜਨਮ ...
Thumb
Remove ads

ਜੀਵਨੀ

ਤੰਜਾਵੁਰ ਜਿਲ੍ਹੇ ਦੇ ਤੀਰੂਵਰੂਰ ਵਿੱਚ 4 ਮਈ 1767 ਨੂੰ ਪੈਦਾ ਹੋਏ ਤਿਆਗਰਾਜ ਦੀ ਮਾਂ ਦਾ ਨਾਮ ਸੀਤਾਮਾ ਅਤੇ ਪਿਤਾ ਦਾ ਰਾਮਬ੍ਰਹਮ ਸੀ। ਉਹ ਆਪਣੀ ਇੱਕ ਰਚਨਾ ਵਿੱਚ ਕਹਿੰਦਾ ਹੈ- ਸੀਤਾਮਾ ਮਾਇਆਮਾ ਸ਼੍ਰੀ ਰਾਮੁਦੁ ਮਾ ਤੰਦਰੀ (ਸੀਤਾ ਮੇਰੀ ਮਾਂ ਅਤੇ ਸ਼੍ਰੀ ਰਾਮ ਮੇਰੇ ਪਿਤਾ ਹਨ)। ਇਸ ਦੇ ਗੀਤ ਦੇ ਜਰੀਏ ਸ਼ਾਇਦ ਉਹ ਦੋ ਗੱਲਾਂ ਕਹਿਣਾ ਚਾਹੁੰਦਾ ਹੈ। ਇੱਕ ਤਰਫ ਅਸਲੀ ਮਾਤਾ=ਪਿਤਾ ਦੇ ਬਾਰੇ ਵਿੱਚ ਦੱਸਦਾ ਹੈ, ਦੂਜੇ ਪਾਸੇ ਪ੍ਰਭੂ ਰਾਮ ਦੇ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਾ ਹੈ। ਇੱਕ ਚੰਗੇ ਸੁਸੰਸਕ੍ਰਿਤ ਪਰਵਾਰ ਵਿੱਚ ਪੈਦਾ ਹੋਏ ਅਤੇ ਪਲੇ ਵਧੇ ਤਿਆਗਰਾਜ ਚੋਟੀ ਦਾ ਵਿਦਵਾਨ ਅਤੇ ਕਵੀ ਸੀ। ਉਹ ਸੰਸਕ੍ਰਿਤ ਜੋਤਿਸ਼ ਅਤੇ ਆਪਣੀ ਮਾਤ ਭਾਸ਼ਾ ਤੇਲੁਗੁ ਦਾ ਜਾਣਕਾਰ ਸੀ।

ਤਿਆਗਰਾਜ ਲਈ ਸੰਗੀਤ ਰੱਬ ਨਾਲ ਮਿਲਣ ਦਾ ਰਸਤਾ ਸੀ ਅਤੇ ਉਸ ਦੇ ਸੰਗੀਤ ਵਿੱਚ ਭਗਤੀ ਭਾਵ ਵਿਸ਼ੇਸ਼ ਭਾਂਤ ਉੱਭਰ ਕੇ ਸਾਹਮਣੇ ਆਇਆ ਹੈ। ਸੰਗੀਤ ਦੇ ਪ੍ਰਤੀ ਉਸ ਦਾ ਲਗਾਉ ਬਚਪਨ ਤੋਂ ਹੀ ਸੀ। ਘੱਟ ਉਮਰ ਵਿੱਚ ਹੀ ਉਹ ਵੇਂਕਟਰਮਨਿਆ ਦਾ ਚੇਲਾ ਬਣ ਗਿਆ ਅਤੇ ਕਿਸ਼ੋਰ ਅਵਸਥਾ ਵਿੱਚ ਹੀ ਉਸਨੇ ਪਹਿਲੇ ਗੀਤ ਨਮੋ ਨਮੋ ਰਾਘਵ ਦੀ ਰਚਨਾ ਕੀਤੀ।

ਦੱਖਣ ਭਾਰਤੀ ਸ਼ਾਸਤਰੀ ਸੰਗੀਤ ਦੇ ਵਿਕਾਸ ਵਿੱਚ ਪਰਭਾਵੀ ਯੋਗਦਾਨ ਕਰਨ ਵਾਲੀਆਂ ਤਿਆਗਰਾਜ ਦੀਆਂ ਰਚਨਾਵਾਂ ਅੱਜ ਵੀ ਕਾਫ਼ੀ ਲੋਕਾਂ ਪ੍ਰਿਯ ਹਨ ਅਤੇ ਧਾਰਮਿਕ ਆਯੋਜਨਾਂ ਅਤੇ ਤਿਆਗਰਾਜ ਦੇ ਸਨਮਾਨ ਵਿੱਚ ਆਜੋਜਿਤ ਪ੍ਰੋਗਰਾਮਾਂ ਵਿੱਚ ਉਨ੍ਹਾਂ ਦਾ ਖੂਬ ਗਾਇਨ ਹੁੰਦਾ ਹੈ। ਤਿਆਗਰਾਜ ਨੇ ਮੁੱਤੁਸਵਾਮੀ ਦੀਕਸ਼ਿਤ ਅਤੇ ਸ਼ਿਆਮਾਸ਼ਾਸਤਰੀ ਦੇ ਨਾਲ ਕਰਨਾਟਕ ਸੰਗੀਤ ਨੂੰ ਨਵੀਂ ਸੇਧ ਦਿੱਤੀ ਅਤੇ ਉਸ ਦੇ ਯੋਗਦਾਨ ਨੂੰ ਵੇਖਦੇ ਹੋਏ ਉਸਨੂੰ ਤ੍ਰਿਮੂਰਤੀ ਦੀ ਸੰਗਿਆ ਦਿੱਤੀ ਗਈ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads