ਤਿਤਲੀ

From Wikipedia, the free encyclopedia

ਤਿਤਲੀ
Remove ads

ਤਿਤਲੀ ਕੀਟ ਵਰਗ ਲੈਪੀਡੋਪਟੇਰਾ ਗਣ ਦੀ ਇੱਕ ਪ੍ਰਾਣੀ ਹੈ, ਜੋ ਆਮ ਤੌਰ 'ਤੇ ਹਰ ਜਗ੍ਹਾ ਮਿਲਦੀ ਹੈ। ਇਹ ਬਹੁਤ ਹੀ ਸੁੰਦਰ ਅਤੇ ਆਕਰਸ਼ਕ ਹੁੰਦੀ ਹੈ। ਬਾਲਗ਼ ਤਿਤਲੀਆਂ ਦੇ ਵੱਡੇ, ਅਕਸਰ ਚਮਕੀਲੇ ਰੰਗੀਨ ਖੰਭ ਹੁੰਦੇ ਹਨ, ਅਤੇ ਬੜੀ ਪਿਆਰੀ ਉਡਾਨ ਹੁੰਦੀ ਹੈ। ਗਰੁੱਪ ਵਿੱਚ ਅਸਲੀ ਤਿਤਲੀਆਂ (ਪਰਪਰਵਾਰ ਪੈਪੀਲਿਓਨਾਇਡੀਆ), ਸਕਿੱਪਰ (ਪਰਪਰਵਾਰ ਹੇਸਪਰਾਇਡੀਆ) ਅਤੇ ਪਤੰਗਾ-ਤਿਤਲੀਆਂ (ਪਰਪਰਵਾਰ ਹੇਡੀਲਾਇਡੀਆ) ਸ਼ਾਮਲ ਹਨ। ਤਿਤਲੀਆਂ ਦੇ ਪਥਰਾਟ 40-50 ਲੱਖ ਸਾਲ ਪਹਿਲਾਂ ਦੇ ਮਿਲਦੇ ਹਨ।[1]

ਵਿਸ਼ੇਸ਼ ਤੱਥ ਤਿਤਲੀ, Scientific classification ...
Remove ads

ਪੰਜਾਬੀ ਸੱਭਿਆਚਾਰ ਵਿੱਚ

ਪੰਜਾਬੀ ਸੱਭਿਆਚਾਰ ਵਿੱਚ ਤਿਤਲੀਆਂ ਨੂੰ ਅਪੱਛਰਾਂ ਮੰਨਿਆ ਗਿਆ ਹੈ। ਤਿਤਲੀਆਂ ਦੇ ਹੋਂਦ ਵਿੱਚ ਆਉਣ ਬਾਰੇ ਇੱਕ ਕਥਾ ਪ੍ਰਚੱਲਤ ਹੈ ਜਿਸ ਅਨੁਸਾਰ ਇੱਕ ਅਜਿਹੀ ਅਪੱਛਰਾ ਸੀ ਜੋ ਹਰ ਰੋਜ਼ ਰਾਤ ਦੇ ਸਮੇਂ ਧਰਤੀ ਦੇ ਜੰਗਲਾਂ ਤੇ ਬਗੀਚਿਆਂ ਵਿੱਚ ਘੁੰਮਣ-ਫਿਰਨ ਲਈ ਆਉਂਦੀ ਸੀ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਵਾਪਿਸ ਚਲੀ ਜਾਂਦੀ ਸੀ। ਇੱਕ ਦਿਨ ਉਸ ਦੇ ਕੱਪੜੇ ਝਾੜੀਆਂ ਵਿੱਚ ਫੱਸ ਗਏ ਅਤੇ ਆਪਣੇ ਰੇਸ਼ਮੀ ਕੱਪੜਿਆਂ ਨੂੰ ਫਟਣ ਤੋਂ ਬਚਾਉਣ ਲਈ ਉਹ ਇੱਕ-ਇੱਕ ਕਰ ਕੇ ਕੰਡੇ ਕੱਢਣ ਲੱਗੀ। ਇੰਨੀ ਦੇਰ ਵਿੱਚ ਸਵੇਰ ਹੋ ਗਈ ਅਤੇ ਸੂਰਜ ਦੀ ਰੌਸ਼ਨੀ ਵਿੱਚ ਉਹ ਸੁੰਗੜਕੇ ਤਿਤਲੀ ਬਣ ਗਈ ਅਤੇ ਹਮੇਸ਼ਾ ਲਈ ਇੱਥੇ ਹੀ ਰਹਿ ਗਈ।[2]

ਤਿਤਲੀ ਬਾਰੇ ਹੇਠ ਲਿਖੀ ਬੁਝਾਰਤ ਪ੍ਰਚੱਲਤ ਹੈ:

ਅਰਸ਼ੋਂ ਉਤਰੀ ਕਾਮਨੀ
ਕਰ ਕੇ ਸੁੰਦਰ ਭੇਸ,
ਜੋੜਾ ਸਤਰੰਗਾ ਪਹਿਨ ਕੇ
ਕਾਲਾ ਘੋੜਾ ਹੇਠ।[2]

ਤਿਤਲੀ ਨਾਲ ਸਬੰਧਿਤ ਕਈ ਬੋਲੀਆਂ ਵੀ ਹਨ ਜਿਹਨਾਂ ਵਿੱਚੋਂ ਇੱਕ ਹੇਠ ਪੇਸ਼ ਹੈ:

ਕਾਲੀ ਤਿਤਲੀ ਕਮਾਦੋਂ ਨਿਕਲੀ
ਕਿ ਉਡਦੀ ਨੂੰ ਬਾਜ਼ ਪੈ ਗਿਆ[2]

ਤਿਤਲੀ ਨਾਲ ਸਬੰਧਿਤ ਇੱਕ ਕਵਿਤਾ ਇਸ ਤਰ੍ਹਾਂ ਹੈ:
ਤਿਤਲੀ ਉੜੀ, ਬੱਸ ਤੇ ਚੜੀ,
ਸੀਟ ਨਾ ਮਿਲੀ, ਰੋਣ ਲਗੀ,
ਡਰਾਈਵਰ ਬੋਲਾ, ਆਜਾ ਮੇਰੇ ਪਾਸ,
ਤਿਤਲੀ ਬੋਲੀ, ਹਟ ਬਦਮਾਸ਼,

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads