ਤੌਹੀਦ

From Wikipedia, the free encyclopedia

Remove ads

ਤੌਹੀਦ (Arabic: توحيد tawḥīd; English: doctrine of Oneness [of God]) ਖ਼ੁਦਾ ਨੂੰ ਇੱਕ ਮੰਨਣ ਦਾ ਸਿਧਾਂਤ ਹੈ। ਇਹ ਇਸਲਾਮ ਦਾ ਸਭ ਤੋਂ ਅਹਿਮ ਅਸੂਲ ਹੈ।[1] ਇਹ ਖ਼ੁਦਾ (ਅਰਬੀ: ਅੱਲ੍ਹਾ) ਨੂੰ ਇੱਕੋ ਇੱਕ (ਵਾਹਿਦ) ਅਤੇ ਅਦੁੱਤੀ (ਅਹਦ) ਮੰਨਦਾ ਹੈ।[2] ਇਸ ਦਾ ਸੰਬੰਧ ਜ਼ਾਤ ਅਤੇ ਸਿਫ਼ਤਾਂ ਦੋਨਾਂ ਨਾਲ ਹੁੰਦਾ ਹੈ। ਇਹ ਲਫ਼ਜ਼ ਕੁਰਆਨ ਵਿੱਚ ਕਿਤੇ ਇਸਤੇਮਾਲ ਨਹੀਂ ਹੋਇਆ। ਸੂਫ਼ੀ ਵਿਦਵਾਨਾਂ ਦੇ ਨਜ਼ਦੀਕ ਤੌਹੀਦ ਦੇ ਮਾਅਨੇ ਇਹ ਹਨ ਕਿ ਸਿਰਫ਼ ਖ਼ੁਦਾ ਦਾ ਵਜੂਦ ਹੀ ਅਸਲੀ ਵਜੂਦ ਹੈ। ਉਹੀ ਅਸਲ ਹਕੀਕਤ ਹੈ। ਬਾਕੀ ਸਭ ਮਿਜ਼ਾਜ਼ ਹੈ। ਦੁਨਿਆਵੀ ਚੀਜ਼ਾਂ ਇਨਸਾਨ, ਹੈਵਾਨ, ਕੁਦਰਤ ਦੇ ਨਜ਼ਾਰੇ, ਸਭ ਇਸ ਦੇ ਪੈਦਾ ਕੀਤੇ ਹੋਏ ਹਨ। ਮੁਅਤਜ਼ਲਾ ਸਰਗੁਣ ਨੂੰ ਨਹੀਂ ਮੰਨਦੇ ਬਲਕਿ ਜ਼ਾਤ ਨੂੰ ਹੀ ਤੌਹੀਦ ਦਾ ਕੇਂਦਰ ਕਰਾਰ ਦਿੰਦੇ ਹਨ। ਉਲਮਾ ਨੇ ਇਸ ਸਿਲਸਿਲੇ ਵਿੱਚ ਇਲਮ ਦੀ ਇੱਕ ਅਲਿਹਦਾ ਸ਼ਾਖ਼ ਕਾਇਮ ਕੀਤੀ ਹੈ। ਜਿਸ ਨੂੰ ਇਲਮ ਅਲਤੌਹੀਦ ਓ ਅਲਸਫ਼ਾਤ ਕਹਿੰਦੇ ਹਨ ਅਤੇ ਇਸ ਸਿਲਸਿਲੇ ਵਿੱਚ ਬਹੁਤ ਸਾਰੀਆਂ ਬਾਰੀਕ ਵਿਆਖਿਆਵਾਂ ਮਿਲਦੀਆਂ ਹਨ। ਐਪਰ, ਖ਼ੁਲਾਸਾ ਸਭ ਦਾ ਇਹੀ ਹੈ ਕਿ ਖ਼ੁਦਾ ਦੀ ਜ਼ਾਤ ਵਾਹਦ ਹੈ ਅਤੇ ਉਸ ਦਾ ਕੋਈ ਸ਼ਰੀਕ ਨਹੀਂ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads