ਤਿਕੋਨ

From Wikipedia, the free encyclopedia

ਤਿਕੋਨ
Remove ads

ਤਿਕੋਨ ਜਾਂ ਤਿਬਾਹੀਆ ਜਾਂ ਤ੍ਰਿਭੁਜ (ਕਈ ਵਾਰ ਤਿਕੋਣ ਵੀ ਆਖ ਦਿੱਤਾ ਜਾਂਦਾ ਹੈ) ਇੱਕ ਵਿਲੱਖਣ ਪਲੇਨ ਯਾਨੀ ਦੋ-ਪਸਾਰੀ ਯੂਕਲਿਡੀ ਵਿਸਥਾਰ ਵਿੱਚ ਤਿੰਨ ਸਰਲ ਰੇਖਾਵਾਂ ਨਾਲ ਘਿਰੀ ਬੰਦ ਬਣਤਰ ਨੂੰ ਕਹਿੰਦੇ ਹਨ। ਤਿਕੋਨ ਵਿੱਚ ਤਿੰਨ ਬਾਹੀਆਂ ਅਤੇ ਤਿੰਨ ਕੋਣ ਹੁੰਦੇ ਹਨ। ਤਿਕੋਨ ਸਭ ਤੋਂ ਘੱਟ ਬਾਹੀਆਂ ਵਾਲ਼ਾ ਬਹੁਬਾਹੀਆ ਹੈ। ਇਨ੍ਹਾਂ ਭੁਜਾਵਾਂ ਅਤੇ ਕੋਣਾਂ ਦੇ ਮਾਪ ਦੇ ਅਧਾਰ ਉੱਤੇ ਤ੍ਰਿਭੁਜ ਦਾ ਵਰਗੀਕਰਨ ਕੀਤਾ ਗਿਆ ਹੈ। A,B ਅਤੇ C ਤਿੰਨ ਬਿਦੂਆਂ ਨਾਲ ਬਣੀ ਤਿਕੋਨ ਨੂੰ ਕਿਹਾ ਜਾਂਦਾ ਹੈ।

Thumb
ਤ੍ਰਿਭੁਜ
Remove ads

ਬਾਹੀਆਂ ਦੇ ਆਧਾਰ ਤੇ

ਸਮਬਾਹੂ ਤਿਕੋਨ - ਜੇਕਰ ਕਿਸੇ ਤ੍ਰਿਭੁਜ ਦੀਆਂ ਤਿੰਨਾਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਤਾਂ ਉਹ ਸਮਬਾਹੂ ਤ੍ਰਿਭੁਜ ਕਹਾਉਂਦੀ ਹੈ। ਸਮਬਾਹੁ ਤ੍ਰਿਭੁਜ ਦੇ ਤਿੰਕੋਣ ਕੋਣ 60 ਅੰਸ਼ ਦੇ ਹੁੰਦੇ ਹਨ।

ਸਮਦੁਬਾਹੂ ਤਿਕੋਨ - ਜੇਕਰ ਕਿਸੇ ਤ੍ਰਿਭੁਜ ਦੀ ਕੋਈ ਦੋ ਭੁਜਾਵਾਂ ਬਰਾਬਰ ਹੁੰਦੀਆਂ ਹਨ ਤਾਂ ਉਹ 'ਸਮਦੋਬਾਹੂ ਤ੍ਰਿਭੁਜ ਕਹਾਉਂਦੀ ਹੈ। ਸਮਦੋਬਾਹੂ ਤ੍ਰਿਭੁਜ ਦੀਆਂ ਅਨੁਸਾਰੀ ਸਮਾਨ ਭੁਜਾਵਾਂ ਦੇ ਆਹਮਣੇ ਸਾਹਮਣੇ ਦੇ ਕੋਣ ਵੀ ਬਰਾਬਰ ਹੁੰਦੇ ਹਨ।

ਵਿਖਮਬਾਹੂ ਤਿਕੋਨ - ਜਿਸ ਤ੍ਰਿਭੁਜ ਦੀਆਂ ਸਾਰੀਆਂ ਭੁਜਾਵਾਂ ਅਸਮਾਨ ਹੋਣ।

Remove ads

ਕੋਣ ਦੇ ਮਾਪ ਦੇ ਆਧਾਰ ਤੇ

ਨਿਊਨਕੋਣ ਤਿਕੋਨ - ਜਿਸ ਤ੍ਰਿਭੁਜ ਦੇ ਤਿੰਨੇ ਕੋਣ 90 ਡਿਗਰੀ ਤੋਂ ਘੱਟ ਦੇ ਹੋਣ।

ਅਧਿਕਕੋਣ ਤਿਕੋਨ - ਜਿਸ ਤ੍ਰਿਭੁਜ ਦਾ ਕੋਈ ਇੱਕ ਕੋਣ 90 ਡਿਗਰੀ ਤੋਂ ਜ਼ਿਆਦਾ ਹੋਵੇ।

ਸਮਕੋਣ ਤਿਕੋਨ - ਜਿਸ ਤ੍ਰਿਭੁਜ ਦਾ ਕੋਈ ਇੱਕ ਕੋਣ 90 ਡਿਗਰੀ ਦਾ ਹੋਵੇ।

ਕਿਸੇ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ ਹਮੇਸ਼ਾ 180 ਡਿਗਰੀ ਹੁੰਦਾ ਹੈ।

Loading related searches...

Wikiwand - on

Seamless Wikipedia browsing. On steroids.

Remove ads