ਥਿਓਡੋਰ ਹਰਜ਼ਲ
ਮਾਡਰਨ ਰਾਜਨੀਤਕ ਜ਼ਯੋਨਿਜ਼ਮ ਦਾ ਪਿਤਾਮਾ From Wikipedia, the free encyclopedia
Remove ads
ਥੀਓਡੋਰ ਹਰਜ਼ਲ (ਹਿਬਰੂ: תאודור הֶרְצֵל; Theodor Herzl; 2 ਮਈ 1860 – 3 ਜੁਲਾਈ 1904) ਆਸਟਰਿਆਈ - ਹੰਗਰਿਆਈ ਪੱਤਰਕਾਰ, ਨਾਟਕਕਾਰ, ਰਾਜਨੀਤਕ ਕਾਰਕੁਨ ਅਤੇ ਲੇਖਕ ਸੀ। ਉਸ ਨੂੰ ਆਧੁਨਿਕ ਰਾਜਨੀਤਕ ਯਹੂਦੀਵਾਦ ਦਾ ਜਨਕ ਮੰਨਿਆ ਜਾਂਦਾ ਹੈ। ਉਸ ਨੇ ਸੰਸਾਰ ਯਹੂਦੀਵਾਦੀ ਸੰਘ ਬਣਾਇਆ ਅਤੇ ਯਹੂਦੀਆਂ ਦੇ ਫਿਲਿਸਤੀਨ ਆਉਣ ਨੂੰ ਪ੍ਰੋਤਸਾਹਿਤ ਕੀਤਾ ਤਾਂਕਿ ਯਹੂਦੀ ਰਾਜ ਦਾ ਨਿਰਮਾਣ ਕੀਤਾ ਜਾ ਸਕੇ।
Remove ads
ਮੁੱਢਲੀ ਜ਼ਿੰਦਗੀ

ਹਰਜ਼ਲ ਦਾ ਜਨਮ ਪੈੱਸਟ, ਪੂਰਬੀ, ਬੂਡਪੈਸਟ, ਹੰਗਰੀ ਦੀ ਬਾਦਸ਼ਾਹਤ (ਹੁਣ ਹੰਗਰੀ) ਦੇ ਜਿਆਦਾਤਰ ਫਲੈਟ ਹਿੱਸੇ ਵਿੱਚ, ਇੱਕ ਧਰਮ ਨਿਰਪੱਖ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਪਰਿਵਾਰ ਜ਼ੀਮੋਨੀ (ਅੱਜ ਜੇਮੁਨ, ਸਰਬੀਆ) ਮੂਲ ਦਾ ਸੀ।[1] ਉਹ ਜਰਮਨ ਭਾਸ਼ਾਈ ਜੀਨੀ ਅਤੇ ਜੇਕਬ ਹਰਜ਼ਲ ਦਾ ਦੂਜਾ ਬੱਚਾ ਸੀ।
ਜੇਕਬ ਹਰਜ਼ਲ (1836-1902) ਇੱਕ ਬਹੁਤ ਹੀ ਸਫਲ ਵਪਾਰੀ ਸੀ। ਹਰਜ਼ਲ ਦੀ ਇੱਕ ਭੈਣ, ਪੌਲੀਨ ਉਸ ਤੋਂ ਇੱਕ ਸਾਲ ਵੱਡੀ ਸੀ, ਜਿਸ ਦੀ 18 ਸਾਲ ਦੀ ਉਮਰੇ ਟਾਈਫਸ ਦੇ ਨਾਲ 7 ਫਰਵਰੀ, 1878 ਨੂੰ ਅਚਾਨਕ ਮੌਤ ਹੋ ਗਈ ਸੀ।
ਨੌਜਵਾਨ ਹਰਜ਼ਲ ਨੇ ਸਵੇਜ ਨਹਿਰ ਦੇ ਬਿਲਡਰ ਫਰਦੀਨੰਦ ਦੇ ਲੈਸੈਪਸ ਦੇ ਨਕਸ਼ੇ ਕਦਮ ਤੇ ਚੱਲਣ ਦਾ ਮਨ ਬਣਾਇਆ ਸੀ, ਪਰ ਜਦ ਉਹ ਵਿਗਿਆਨ ਦੀ ਪੜ੍ਹਾਈ ਵਿੱਚ ਸਫ਼ਲ ਨਾ ਰਿਹਾ ਅਤੇ ਇਸ ਦੀ ਬਜਾਏ ਕਵਿਤਾ ਅਤੇ ਸਮਾਜ ਵਿਗਿਆਨ ਵੱਲ ਝੁਕ ਗਿਆ। ਬਾਅਦ ਨੂੰ ਇਹ ਜਨੂੰਨ ਪੱਤਰਕਾਰੀ ਵਿੱਚ ਸਫਲ ਕੈਰੀਅਰ ਵਿੱਚ ਅਤੇ ਨਾਟਕਕਰੀ ਮੋੜ ਕੱਟ ਗਿਆ।[2] ਜਵਾਨ ਉਮਰੇ ਉਸ ਨੂੰ ਆਪਣੀ ਜਰਮਨ ਨਾਗਰਿਕਤਾ ਤੇ ਫਖ਼ਰ ਸੀ। ਉਹ ਜਰਮਨ ਲੋਕਾਂ ਨੂੰ ਮੱਧ ਯੂਰਪ ਵਿੱਚ ਸਭ ਤੋਂ ਵਧੀਆ ਸੰਸਕਾਰੀ ਲੋਕ ਸਮਝਦਾ ਸੀ ਅਤੇ ਉਸ ਨੇ ਆਤਮ ਨਿਰਮਾਣ (ਬਿਲਡੁੰਗ) ਦਾ ਜਰਮਨ ਆਦਰਸ਼ ਅਪਣਾ ਲਿਆ ਸੀ। ਇਸ ਅਨੁਸਾਰ ਗੇਟੇ ਅਤੇ ਸ਼ੇਕਸਪੀਅਰ ਦੇ ਮਹਾਨ ਸਾਹਿਤ ਨੂੰ ਪੜ੍ਹਨ ਨਾਲ ਬੰਦਾ ਜੀਵਨ ਵਿੱਚ ਸੋਹਣੀਆਂ ਚੀਜ਼ਾਂ ਦੀ ਕਦਰ ਕਰਨ ਦੇ ਸਮਰਥ ਹੋ ਸਕਦਾ ਹੈ, ਅਤੇ ਨੈਤਿਕ ਤੌਰ 'ਤੇ ਬਿਹਤਰ ਇਨਸਾਨ ਬਣ ਸਕਦਾ ਹੈ (ਬਿਲਡੁੰਗ ਸਿਧਾਂਤ ਸੁਹੱਪਣ ਅਤੇ ਚੰਗਿਆਈ ਨੂੰ ਬਰਾਬਰ ਸਮਝਣ ਵੱਲ ਰੁਚਿਤ ਹੈ)।[3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads