ਥੀਸਿਸ

From Wikipedia, the free encyclopedia

ਥੀਸਿਸ
Remove ads

ਥੀਸਿਸ ਜਾਂ ਖੋਜ ਨਿਬੰਧ[1] ਇੱਕ ਅਕਾਦਮਿਕ ਡਿਗਰੀ ਜਾਂ ਪੇਸ਼ੇਵਰ ਯੋਗਤਾ ਲਈ ਉਮੀਦਵਾਰੀ ਦੇ ਸਮਰਥਨ ਵਿੱਚ ਲੇਖਕ ਦੀ ਖੋਜ ਅਤੇ ਨਤੀਜਿਆਂ ਨੂੰ ਪੇਸ਼ ਕਰਨ ਵਾਲੀ ਇੱਕ ਦਸਤਾਵੇਜ਼ ਹੈ।[2] ਕੁਝ ਪ੍ਰਸੰਗਾਂ ਵਿੱਚ, ਸ਼ਬਦ "ਥੀਸਿਸ" ਜਾਂ ਕੋਗਨੇਟ ਦੀ ਵਰਤੋਂ ਇੱਕ ਬੈਚਲਰ ਜਾਂ ਮਾਸਟਰ ਕੋਰਸ ਦੇ ਇੱਕ ਹਿੱਸੇ ਲਈ ਕੀਤੀ ਜਾਂਦੀ ਹੈ, ਜਦੋਂ ਕਿ "ਖੋਜ-ਪੱਤਰ" ਆਮ ਤੌਰ ਤੇ ਡਾਕਟਰੇਟ ਲਈ ਹੁੰਦਾ ਹੈ, ਜਦੋਂ ਕਿ ਦੂਜੇ ਪ੍ਰਸੰਗਾਂ ਵਿੱਚ, ਉਲਟਾ ਸੱਚ ਹੈ।[3] ਗ੍ਰੈਜੂਏਟ ਥੀਸਿਸ ਪਦ ਨੂੰ ਕਈ ਵਾਰ ਮਾਸਟਰ ਦੇ ਥੀਸੀਸਾਂ ਅਤੇ ਡਾਕਟੋਰਲ ਖੋਜ-ਨਿਬੰਧਾਂ ਦੋਵਾਂ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ।[4]

Thumb
ਲੀਡਨ ਯੂਨੀਵਰਸਿਟੀ ਵਿਖੇ ਡਾਕਟੋਰਲ ਦੀ ਰਸਮ (7 ਜੁਲਾਈ 1721)।

ਇੱਕ ਥੀਸਿਸ ਜਾਂ ਖੋਜ ਨਿਬੰਧ ਦੀ ਖੋਜ ਦੀ ਲੋੜੀਂਦੀ ਜਟਿਲਤਾ ਜਾਂ ਗੁਣਵੱਤਾ ਦੇਸ਼, ਯੂਨੀਵਰਸਿਟੀ, ਜਾਂ ਪ੍ਰੋਗਰਾਮ ਅਨੁਸਾਰ ਵੱਖ ਵੱਖ ਹੋ ਸਕਦੀ ਹੈ, ਅਤੇ ਲੋੜੀਂਦੀ ਘੱਟੋ ਘੱਟ ਅਧਿਐਨ ਸਮਾਂ ਕਾਫ਼ੀ ਭਿੰਨ ਹੋ ਸਕਦਾ ਹੈ।

ਸ਼ਬਦ "ਖੋਜ ਨਿਬੰਧ" ਕਈ ਵਾਰ ਬਿਨਾਂ ਕਿਸੇ ਅਕਾਦਮਿਕ ਡਿਗਰੀ ਪ੍ਰਾਪਤ ਕਰਨ ਦੇ ਕਿਸੇ ਖੋਜ-ਰਚਨਾ ਦੇ ਜ਼ਿਕਰ ਲਈ ਵਰਤਿਆ ਜਾ ਸਕਦਾ ਹੈ। ਸ਼ਬਦ "ਥੀਸਿਸ" ਵੀ ਕਿਸੇ ਲੇਖ ਜਾਂ ਮਿਲਦੇ ਜੁਲਦੇ ਕਾਰਜ ਦੇ ਆਮ ਦਾਅਵੇ ਦੇ ਜ਼ਿਕਰ ਲਈ ਵਰਤਿਆ ਜਾਂਦਾ ਹੈ।

Remove ads

ਨਿਰੁਕਤੀ

"ਥੀਸਿਸ" ਯੂਨਾਨੀ ਸ਼ਬਦ θέσις, ਤੋਂ ਆਇਆ ਹੈ, ਜਿਸਦਾ ਅਰਥ ਹੈ "ਅੱਗੇ ਰੱਖਿਆ ਗਿਆ ਕੁਝ", ਅਤੇ ਇੱਕ ਬੌਧਿਕ ਸਥਾਪਨਾ ਦਾ ਲਖਾਇਕ ਹੈ। "ਖੋਜ ਨਿਬੰਧ" ਲੈਤੀਨੀ ਦੇ dissertātiō ਤੋਂ ਆਇਆ ਹੈ, ਜਿਸਦਾ ਅਰਥ ਹੈ "ਚਰਚਾ"। ਅਰਸਤੂ ਥੀਸਿਸ ਦੀ ਪਰਿਭਾਸ਼ਾ ਦੇਣ ਵਾਲਾ ਪਹਿਲਾ ਫ਼ਿਲਾਸਫ਼ਰ ਸੀ।

" 'ਥੀਸਿਸ' ਕਿਸੇ ਉੱਘੇ ਫ਼ਿਲਾਸਫ਼ਰ ਦੀ ਮਨੌਤ ਹੈ ਜੋ ਆਮ ਰਾਏ ਨਾਲ ਟਕਰਾਉਂਦੀ ਹੈ...ਦੇਖ ਲਓ ਜਦੋਂ ਕੋਈ ਆਮ ਵਿਅਕਤੀ ਆਮ ਵਿਚਾਰਾਂ ਦੇ ਉਲਟ ਵਿਚਾਰ ਪ੍ਰਗਟ ਕਰਦਾ ਹੈ ਤਾਂ ਇਹ ਬੇਵਕੂਫ਼ੀ ਹੁੰਦਾ ਹੈ।"[5]

ਅਰਸਤੂ ਅਨੁਸਾਰ, ਥੀਸਸ ਇੱਕ ਅਜਿਹੀ ਮਨੌਤ ਹੁੰਦੀ ਜੋ ਆਮ ਰਾਏ ਦੇ ਉਲਟ ਜਾਂ ਦੂਜੇ ਦਾਰਸ਼ਨਿਕਾਂ ਨਾਲ ਅਸਹਿਮਤੀ ਜ਼ਾਹਰ ਕਰਨ ਦੇ ਮਕਸਦ ਨਾਲ ਬਿਆਨ ਕੀਤੀ ਜਾਂਦੀ ਹੈ। ਮਨੌਤ ਬਿਆਨ ਜਾਂ ਰਾਏ ਹੁੰਦੀ ਹੈ ਜੋ ਪੇਸ਼ ਕੀਤੇ ਗਏ ਸਬੂਤ ਦੇ ਅਧਾਰ ਤੇ ਸਹੀ ਵੀ ਹੋ ਸਕਦੀ ਹੈ ਜਾਂ ਨਹੀਂ ਵੀ ਹੋ ਸਕਦੀ। ਖੋਜ ਨਿਬੰਧ ਦਾ ਉਦੇਸ਼ ਇਸ ਗੱਲ ਦੇ ਸਬੂਤ ਦੀ ਰੂਪ ਰੇਖਾ ਦੇਣਾ ਹੁੰਦਾ ਹੈ ਕਿ ਲੇਖਕ ਹੋਰ ਦਾਰਸ਼ਨਿਕਾਂ ਜਾਂ ਆਮ ਰਾਏ ਨਾਲ ਸਹਿਮਤ ਕਿਉਂ ਨਹੀਂ ਹੈ।

Remove ads

ਬਾਹਰੀ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads