ਥੇਮਜ਼ ਦਰਿਆ

From Wikipedia, the free encyclopedia

ਥੇਮਜ਼ ਦਰਿਆ
Remove ads

ਥੇਮਜ਼ ਦਰਿਆ (ਅੰਗ੍ਰੇਜ਼ੀ: River Thames) ਦੱਖਣੀ ਇੰਗਲੈਂਡ ਵਿੱਚ ਵਗਦਾ ਦਰਿਆ ਹੈ। ਇਹ ਪੂਰੀ ਤਰ੍ਹਾਂ ਇੰਗਲੈਂਡ ਵਿੱਚ ਵਗਦਾ ਸਭ ਤੋਂ ਲੰਮਾ ਦਰਿਆ ਹੈ ਅਤੇ ਸੈਵਰਨ ਦਰਿਆ ਮਗਰੋਂ ਸੰਯੁਕਤ ਬਾਦਸ਼ਾਹੀ ਦਾ ਦੂਜਾ ਸਭ ਤੋਂ ਵੱਡਾ ਦਰਿਆ ਹੈ। ਭਾਵੇਂ ਇਹ ਇਸ ਕਰ ਕੇ ਜ਼ਿਆਦਾ ਜਾਣਿਆ ਜਾਂਦਾ ਹੈ ਕਿ ਇਹ ਆਪਣੇ ਹੇਠਲੇ ਵਹਾਅ ਵਿੱਚ ਕੇਂਦਰੀ ਲੰਡਨ ਵਿੱਚੋਂ ਲੰਘਦਾ ਹੈ ਪਰ ਇਸ ਦੇ ਕੰਢੇ ਹੋਰ ਬਹੁਤ ਸਾਰੇ ਨਗਰ, ਜਿਵੇਂ ਕਿ ਆਕਸਫ਼ੋਰਡ, ਰੀਡਿੰਗ, ਹੈਨਲੀ-ਆਨ-ਥੇਮਜ਼, ਵਿੰਡਸਰ, ਕਿੰਗਸਟਨ ਉਪਾਨ ਥੇਮਜ਼ ਅਤੇ ਰਿਚਮੰਡ, ਵਸੇ ਹੋਏ ਹਨ।

51.4989°N 0.6087°E / 51.4989; 0.6087
ਵਿਸ਼ੇਸ਼ ਤੱਥ ਦੇਸ਼, ਕਾਊਂਟੀਆਂ ...

ਇਸ ਦਰਿਆ ਨੇ ਬਹੁਤ ਸਾਰੇ ਭੂਗੋਲਕ ਅਤੇ ਰਾਜਸੀ ਇਕਾਈਆਂ ਨੂੰ ਨਾਂ ਦਿੱਤਾ ਹੈ; ਥੇਮਜ਼ ਘਾਟੀ, ਜੋ ਕਿ ਇੰਗਲੈਂਡ ਵਿੱਚ ਇਸ ਦਰਿਆ ਦੁਆਲੇ ਆਕਸਫ਼ੋਰਡ ਅਤੇ ਪੱਛਮੀ ਲੰਡਨ ਵਿਚਕਾਰ ਇੱਕ ਖੇਤਰ ਹੈ, ਥੇਮਜ਼ ਮੁੱਖ-ਦੁਆਰ (ਜਵਾਰਭਾਟਾਈ ਥੇਮਜ਼ ਉੱਤੇ ਸਥਾਪਤ) ਅਤੇ ਥੇਮਜ਼ ਜਵਾਰ ਦਹਾਨਾ ਜੋ ਲੰਡਨ ਦੇ ਪੂਰਬ ਵਿੱਚ ਸਥਿਤ ਹੈ। ਥੇਮਜ਼ ਵੈਲੀ ਪੁਲਿਸ ਦੇ ਜੋ ਤਿੰਨ ਕਾਊਂਟੀਆਂ ਨੂੰ ਕਵਰ ਕਰਦੀ ਰਸਮੀ ਬਾਡੀ ਹੈ, ਦਾ ਨਾਮ ਇਸੇ ਨਦੀ ਦੇ ਨਾਮ ਤੋਂ ਰੱਖਿਆ ਗਿਆ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads