ਥੇਲਜ਼
From Wikipedia, the free encyclopedia
Remove ads
ਥੇਲਜ਼ (/ˈθeɪliːz/; ਯੂਨਾਨੀ: Θαλῆς, 624 ਈ ਪੂ – 546 ਈ ਪੂ) ਮਾਇਲੇੱਟਸ ਦਾ ਇੱਕ ਚਿੰਤਕ ਸੀ। ਯੂਨਾਨੀ ਪਰੰਪਰਾ ਦਾ ਸਭ ਤੋਂ ਪ੍ਰਾਚੀਨ ਦਾਰਸ਼ਨਕ (ਖਾਸਕਰ ਅਰਸਤੂ ਦੁਆਰਾ) ਮੰਨਿਆ ਜਾਂਦਾ ਹੈ।[1] ਉਸ ਦਾ ਸ਼ੁਮਾਰ ਯੂਨਾਨ ਦੇ ਸੱਤ ਦਾਨਸ਼ਵਰਾਂ ਵਿੱਚ ਹੁੰਦਾ ਹੈ। ਉਸਨੇ ਏਸ਼ੀਆ ਮਾਈਨਰ ਵਿੱਚ ਯੂਨਾਨੀ ਫਲਸਫੀਆਂ ਦਾ ਪਹਿਲਾ ਸਕੂਲ ਕਾਇਮ ਕੀਤਾ। ਬਰਟਰਾਂਡ ਰਸਲ ਅਨੁਸਾਰ,"ਪੱਛਮੀ ਦਰਸ਼ਨ ਦਾ ਆਰੰਭ ਥੇਲਜ਼ ਤੋਂ ਹੁੰਦਾ ਹੈ।"[2] ਉਸਨੇ ਆਪਣੇ ਸ਼ਿਸ਼ਾਂ ਨੂੰ ਸਿੱਖਿਆ ਦਿੱਤੀ ਕਿ ਬ੍ਰਹਿਮੰਡ ਦੀਆਂ ਸਾਰੀਆਂ ਚੀਜਾਂ ਦਾ ਮੂਲ ਪਾਣੀ ਤੋਂ ਹੈ। ਇੱਥੋਂ ਤੱਕ ਕਿ ਇਨਸਾਨ ਵੀ ਪਾਣੀ ਤੋਂ ਪੈਦਾ ਹੋਇਆ ਹੈ। ਉਹ ਪਹਿਲਾ ਦਾਰਸ਼ਨਿਕ ਸੀ ਜਿਸਨੇ ਬ੍ਰਹਿਮੰਡ ਦੇ ਨਿਰਮਾਣ ਦੀ ਵਿਆਖਿਆ ਮਿਥਹਾਸ ਦੇ ਹਵਾਲੇ ਦੇ ਬਗੈਰ ਵਿਗਿਆਨਕ ਤਰਕ ਨਾਲ ਕਰਨ ਦਾ ਯਤਨ ਕੀਤਾ। ਉਹ ਰੇਖਾਗਣਿਤ ਅਤੇ ਬੀਜਗਣਿਤ ਤੋਂ ਵਾਕਫ਼ ਸੀ। ਜਦੋਂ ਉਸ ਦੀ ਸੂਰਜ ਗ੍ਰਹਿਣ ਦੀ ਭਵਿੱਖਵਾਣੀ ਠੀਕ ਨਿਕਲੀ ਤਾਂ ਬਹੁਤ ਮਕਬੂਲ ਹੋ ਗਿਆ ਅਤੇ ਲੋਕ ਉਸ ਦੀ ਜਿਆਰਤ ਲਈ ਧੜਾ ਧੜ ਆਉਣ ਲੱਗੇ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads