ਥੰਜਾਵੁਰ ਚਿੱਤਰਕਾਰੀ

From Wikipedia, the free encyclopedia

ਥੰਜਾਵੁਰ ਚਿੱਤਰਕਾਰੀ
Remove ads

ਥੰਜਾਵੁਰ ਚਿੱਤਰਕਾਰੀ ਇੱਕ ਪੁਰਾਣੀ ਦੱਖਣੀ ਭਾਰਤੀ ਚਿੱਤਰਕਾਰੀ ਦਾ ਅੰਦਾਜ਼ ਹੈ ਜਿਸਦੀ ਸ਼ੁਰੂਆਤ ਥੰਜਾਵੁਰ ਪਿੰਡ ਅਤੇ ਹੌਲੀ-ਹੌਲੀ ਇਹ ਚਿੱਤਰਕਾਰੀ ਸਾਰੇ ਤਮਿਲ ਇਲਾਕਿਆਂ ਵਿੱਚ ਫੈਲ ਗਈ। ਇਹ ਕਲਾ 1600 ਈਸਵੀ ਤੋਂ ਚੱਲ ਰਹੀ ਹੈ ਅਤੇ ਇਸ ਵਿੱਚ ਮੂਲ ਰੂਪ ਵਿੱਚ ਹਿੰਦੂ ਧਾਰਮਿਕ ਚਿੱਤਰ ਬਣਾਏ ਜਾਂਦੇ ਹਨ। ਇਹ ਕਿਹਾ ਜਾਂਦਾ ਹੈ ਕਿ ਇਸ ਕਲਾ ਦੀ ਸ਼ੁਰੂਆਤ ਥੰਜਾਵੁਰ ਦੇ ਮਰਾਠਾ ਕੋਰਟ(1676 - 1855) ਵਿੱਚ ਹੋਈ।[1] ਇਸਨੂੰ ਭਾਰਤ ਸਰਕਾਰ ਵੱਲੋਂ 2007-08 ਵਿੱਚ ਭੂਗੋਲਿਕ ਪਛਾਣ ਵਜੋਂ ਮਾਨਤਾ ਦਿੱਤੀ ਗਈ।[2]

Thumb
ਨਟਰਾਜ ਦਾ ਚਿੱਤਰ (19ਵੀਂ ਸਦੀ)
Thumb
ਸਿੱਖ ਗੁਰੂ (ਭਾਈ ਬਾਲਾ ਅਤੇ ਮਰਦਾਨਾ) - 20ਵੀਂ ਸਦੀ
Remove ads

ਇਤਿਹਾਸ

ਜਾਣਕਾਰੀ

ਭਾਰਤੀ ਚਿੱਤਰਕਾਰੀ ਦੇ ਇਤਿਹਾਸ ਵਿੱਚ ਥੰਜਾਵੁਰ ਦੀ ਅਹਿਮ ਥਾਂ ਹੈ ਅਤੇ ਇੱਥੇ ਬਰੀਹਾਦੀਸਵਰਾਰ ਮੰਦਰ ਵਿੱਚ 11ਵੀਂ ਸਦੀ ਦੇ ਚੋਲ ਚਿੱਤਰ ਮੌਜੂਦ ਹਨ। ਇਸਦੇ ਨਾਲ ਹੀ ਇੱਥੇ ਨਾਇਕ ਜੁੱਗ ਤੋਂ ਵੀ ਚਿੱਤਰ ਮਿਲਦੇ ਹਨ(ਕਈ ਬਾਰ ਇਹ ਚੋਲ ਚਿੱਤਰਾਂ ਦੇ ਉੱਤੇ ਬਣਾਏ ਜਾਂਦੇ ਹਨ।[3]) ਜੋ 16ਵੀਂ ਸਦੀ ਨਾਲ ਸੰਬੰਧਿਤ ਹੈ।[4]

ਥੰਜਾਵੁਰ ਚਿੱਤਰਕਾਰੀ ਦੀ ਪਛਾਣ ਇਸ ਦੇ ਗੂੜੇ, ਚਮਕੀਲੇ ਅਤੇ ਰੋਚਕ ਰੰਗ, ਸਧਾਰਨ ਪਰ ਖਾਸ ਰਚਨਾ, ਚਮਕੀਲੇ ਸੋਨੇ ਰੰਗੇ ਪਰਤ ਅਤੇ ਸੂਖਮ ਗੇਸਗੋ (ਪਲਾਸਟਰ ਅਓਫ਼ ਪੇਰਿਸ ਦਾ ਘੋਲ) ਦਾ ਕਮ ਅਤੇ ਬਹੁਤ ਹੀ ਦੁਰ੍ਲਬ ਅਤੇ ਕਾਫੀ ਮੁਲਵਾਨ ਹੀਰੇ ਹਨ। ਥੰਜਾਵੁਰ ਚਿੱਤਰਕਾਰੀ ਦੀਆ ਪੇਂਟਿੰਗ ਵਿੱਚ ਦੇਕਾਨੀ, ਵਿਜੇਨਗਰ, ਮਰਾਠਾ ਅਤੇ ਕੁਛ ਹੱਦ ਤਕ ਯੁਰੋਪੇਅਨ ਤਰਹ ਦੀ ਕਲਾ ਦੇ ਨਮੂਨੇ ਮਿਲਦੇ ਹਨ। ਇਸ ਚਿੱਤਰਕਾਰੀ ਵਿੱਚ ਖਾਸ ਤੋਰ ਤੇ ਸ਼ਰਧਾ ਭਰੇ ਆਈਕਾਨ ਦਿਖਾਏ ਜਾਂਦੇ ਸੀ ਜਿਨਾ ਵਿੱਚ ਜਿਆਦਾਤਰ ਹਿੰਦੂ ਭਗਵਾਨ ਅਤੇ ਸੰਤ ਸ਼ਾਮਿਲ ਹਨ। ਹਿੰਦੂ ਪੁਰਾਨ, ਸਤਾਲਾ ਪੁਰਾਨ ਅਤੇ ਹੋਰ ਧਾਰਮਿਕ ਗ੍ਰੰਥਾ ਦੀਆ ਕੜਿਆ ਨੂੰ ਦੇਖ ਕੇ ਪੇਂਟਿੰਗ ਵਿੱਚ ਉਤਾਰਿਆ ਜਾਂਦਾ ਸੀ.

ਥੰਜਾਵੁਰ ਚਿੱਤਰਕਾਰੀ ਨੂੰ ਲੱਕੜ ਦੇ ਫੱਟੇ ਤੇ ਕੀਤਾ ਜਾਂਦਾ ਸੀ, ਇਸ ਕਰਕੇ ਪੁਰਾਣੇ ਸਨੇ ਵਿੱਚ ਇਸ ਨੂੰ ਪਾਲਾਗੀ ਪਦਮ (ਪਾਲਾਗੀ = ਲੱਕੜ ਦਾ ਫੱਟੇ, ਪਦਮ = ਤਸਵੀਰ) ਵੀ ਕਿਹਾ ਜਾਂਦਾ ਸੀ. ਆਧੁਨਿਕ ਸਮੇਂ ਵਿੱਚ ਇਹ ਚਿੱਤਰਕਾਰੀ ਤਿਉਹਾਰਾ ਦੇ ਸਮੇਂ ਵਿੱਚ ਦੱਖਣ ਭਾਰਤ ਵਿੱਚ ਧਾਰਮਿਕ ਚਿੰਨ੍ਹ ਦੇ ਤੋਰ ਤੇ ਪੇਸ਼ ਕੀਤੀ ਜਾਂਦੀ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads