ਦਯਾ ਰਾਮ ਸਾਹਨੀ
From Wikipedia, the free encyclopedia
Remove ads
ਰਾਏ ਬਹਾਦਰ ਦਯਾ ਰਾਮ ਸਾਹਨੀ ਸੀਆਈਈ (16 ਦਸੰਬਰ 1879 – 7 ਮਾਰਚ 1939) ਇੱਕ ਭਾਰਤੀ ਪੁਰਾਤੱਤਵ ਵਿਗਿਆਨੀ ਸੀ ਜੋ 1921-22 ਵਿੱਚ ਹੜੱਪਾ ਵਿਖੇ ਸਿੰਧ ਵਾਦੀ ਸਾਈਟ ਤੇ ਖੁਦਾਈ ਦਾ ਨਿਗਰਾਨ ਸੀ। ਜੌਹਨ ਮਾਰਸ਼ਲ ਦਾ ਇਹ ਚੇਲਾ ਪਹਿਲਾ ਭਾਰਤੀ ਸੀ ਜਿਸਨੂੰ 1931 ਵਿੱਚ ਭਾਰਤ ਦੇ ਪੁਰਾਤੱਤਵ ਸਰਵੇਖਣ ਦਾ ਡਾਇਰੈਕਟਰ-ਜਨਰਲ ਨਿਯੁਕਤ ਕੀਤਾ ਗਿਆ ਸੀ ਅਤੇ ਉਸ ਨੇ ਇਸ ਅਹੁਦੇ ਤੇ 1935 ਤਕ ਸੇਵਾ ਕੀਤੀ।
Remove ads
ਮੁਢਲਾ ਜੀਵਨ ਅਤੇ ਸਿੱਖਿਆ
ਦਯਾ ਰਾਮ ਬਰਤਾਨਵੀ ਪੰਜਾਬ ਦੇ ਸ਼ਾਹਪੁਰ ਜ਼ਿਲ੍ਹੇ ਦੇ ਸ਼ਹਿਰ ਭੇਰਾ ਤੋਂ ਸੀ, ਜਿੱਥੇ ਉਹ 16 ਦਸੰਬਰ 1879 ਨੂੰ ਪੈਦਾ ਹੋਇਆ ਸੀ। ਸਾਹਨੀ ਨੇ ਪੰਜਾਬ ਯੂਨੀਵਰਸਿਟੀ ਤੋਂ ਸੰਸਕ੍ਰਿਤ ਦੀ ਗਰੈਜੂਏਸ਼ਨ ਕੀਤੀ ਅਤੇ ਸੋਨੇ ਦਾ ਤਮਗਾ ਹਾਸਲ ਕੀਤਾ।ਉਸ ਨੇ ਔਰੀਐਂਟਲ ਕਾਲਜ ਤੋਂ 1903 ਵਿੱਚ ਮਾਸਟਰ ਦੀ ਡਿਗਰੀ ਲਈ ਅਤੇ ਪਹਿਲੇ ਨੰਬਰ ਤੇ ਰਿਹਾ। ਇਨ੍ਹਾਂ ਪ੍ਰਾਪਤੀਆਂ ਦੇ ਨਤੀਜੇ ਦੇ ਰੂਪ ਵਿੱਚ ਸਾਹਨੀ ਨੇ ਭਾਰਤ ਦੇ ਪੁਰਾਤੱਤਵ ਸਰਵੇਖਣ ਵਲੋਂ ਸਪਾਂਸਰ ਸੰਸਕ੍ਰਿਤ ਸਕਾਲਰਸ਼ਿਪ ਹਾਸਲ ਕੀਤਾ ਅਤੇ ਉਸ ਦੀ ਸਿੱਖਿਆ ਮੁਕੰਮਲ ਹੋਣ ਤੇ ਉਸਨੂੰ ਸਰਵੇਖਣ ਵਲੋਂ ਭਰਤੀ ਕਰ ਲਿਆ ਗਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads