ਦਰਗਾਹ
From Wikipedia, the free encyclopedia
Remove ads
ਦਰਗਾਹ (Persian: درگاه dargâh ਜ درگهدرگه dargah, ਉਰਦੂ ਵਿਚ ਵੀ) ਇਕ ਪੂਜਨੀਕ ਧਾਰਮਿਕ ਹਸਤੀ, ਅਕਸਰ ਸੂਫ਼ੀ ਸੰਤ ਜਾਂ ਦਰਵੇਸ਼ ਦੀ ਕਬਰ ਤੇ ਬਣਿਆ ਧਰਮ ਸਥਾਨ ਹੁੰਦਾ ਹੈ। ਸੂਫ਼ੀ ਲੋਕ ਅਕਸਰ ਜ਼ਿਆਰਤ (ਧਾਰਮਿਕ ਯਾਤਰਾਵਾਂ ਅਤੇ ਤੀਰਥ ਯਾਤਰਾਵਾਂ ਨਾਲ ਸੰਬੰਧਿਤ ਇੱਕ ਸ਼ਬਦ) ਲਈ ਦਰਗਾਹਾਂ ਤੇ ਜਾਂਦੇ ਹਨ। ਦਰਗਾਹਾਂ ਅਕਸਰ ਸੂਫ਼ੀ ਖ਼ਾਨਕਾਹਾਂ ਅਤੇ ਬੈਠਕਾਂ ਨਾਲ ਸੰਬੰਧਿਤ ਹੁੰਦੀਆਂ ਹਨ।ਇਨ੍ਹਾਂ ਵਿੱਚ ਆਮ ਤੌਰ 'ਤੇ ਇੱਕ ਮਸਜਿਦ, ਮੀਟਿੰਗ ਕਮਰੇ, ਇਸਲਾਮੀ ਧਾਰਮਿਕ ਸਕੂਲ (ਮਦਰੱਸੇ), ਅਧਿਆਪਕ ਜਾਂ ਦੇਖਭਾਲਕਰਤਾ ਦੀ ਰਹਾਇਸ਼, ਹਸਪਤਾਲ, ਅਤੇ ਭਾਈਚਾਰੇ ਦੇ ਕੰਮਾਂ ਲਈ ਹੋਰ ਇਮਾਰਤਾ ਇਸਦਾ ਹਿੱਸਾ ਹੁੰਦੀਆਂ ਹਨ। ਇਸੇ ਸੰਰਚਨਾ, ਜੋ ਇਨ੍ਹਾਂ ਹੀ ਸਮਾਜਿਕ ਅਰਥਾਂ ਅਤੇ ਇਸੇ ਕਿਸਮ ਦੇ ਰੀਤੀ ਰਿਵਾਜਾਂ ਦੀ ਜਗ੍ਹਾ ਨੂੰ ਅਰਬੀ ਬੋਲਣ ਵਾਲੇ ਸੰਸਾਰ ਵਿੱਚ ਮਕਾਮ ਕਿਹਾ ਜਾਂਦਾ ਹੈ।
ਵਹਾਬੀ ਦੇ ਧਾਰਮਿਕ ਵਿਦਵਾਨ ਕਬਰਾਂ ਦੇ ਸਥਾਨਾਂ ਤੇ ਧਾਰਮਿਕ ਸਥਾਨਾਂ ਦੇ ਨਿਰਮਾਣ ਅਤੇ ਪੂਜਾ ਦੇ ਸਥਾਨਾਂ ਵਜੋਂ ਵਰਤਣ ਦੀ ਪ੍ਰਕਿਰਿਆ ਦੇ ਖਿਲਾਫ ਬਹਿਸ ਕਰਦੇ ਹਨ ਅਤੇ ਇਸ ਨੂੰ ਅੱਲ੍ਹਾ ਦੇ ਬਰਾਬਰ ਪਾਰਟਨਰਾਂ ਨੂੰ ਖੜਾ ਕਰਨਾ ਜਾਂ ਸ਼ਿਰਕ ਮੰਨਦੇ ਹਨ, ਹਾਲਾਂਕਿ ਕਬਰਾਂ ਦੀ ਜ਼ਿਆਰਤ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।[1] ਮੁਹੰਮਦ ਨੇ (ਵਹਾਬੀਆਂ ਦੇ ਅਨੁਸਾਰ) ਕਬਰਾਂ ਨੂੰ ਪੂਜਾ ਦੇ ਸਥਾਨ ਬਣਾਉਣ ਦੀ ਮਨਾਹੀ ਕੀਤੀ ਹੈ। ਨੇ ਹੋਰਨਾਂ ਦੇ ਸਮੇਤ ਮੁਹੰਮਦ, ਅਲੀ, ਆਇਸ਼ਾ ਦੇ ਹਜ਼ਾਰਾਂ ਸਾਲ ਪੁਰਾਣੇ ਮਕਬਰਿਆਂ ਨੂੰ ਤਬਾਹ ਕਰ ਦਿੱਤਾ,[2][3][4] ਪਰ ਮੌਤ ਤੋਂ ਬਾਅਦ ਜੀਵਨ ਨੂੰ ਯਾਦ ਰੱਖਣ ਲਈ ਮਕਬਰਿਆਂ ਦੀ ਜ਼ਿਆਰਤ ਨੂੰ ਉਤਸ਼ਾਹਿਤ ਕੀਤਾ (ਸ਼ਾਹੀਹ ਮੁਸਲਿਮ 977)। [5][6][7]
Remove ads
References
Wikiwand - on
Seamless Wikipedia browsing. On steroids.
Remove ads