ਦਰਸ਼ਨ ਸਿੰਘ ਭਾਊ

From Wikipedia, the free encyclopedia

Remove ads

ਦਰਸ਼ਨ ਸਿੰਘ (24 ਫਰਵਰੀ 1928 - 27 ਜਨਵਰੀ 2017) ਦਿੱਲੀ ਵਿੱਚ ਰਹਿੰਦਾ ਸਾਹਿਤ ਅਤੇ ਪ੍ਰਗਤੀਵਾਦੀ ਚਿੰਤਨ ਨਾਲ ਜੁੜਿਆ ਪੰਜਾਬੀ ਲੇਖਕ, ਨਾਵਲਕਾਰ, ਕਹਾਣੀਕਾਰ, ਅਤੇ ਅਨੁਵਾਦਕ ਸੀ। ਉਸਨੂੰ 1969 ਵਿੱਚ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਮਿਲਿਆ ਸੀ।[1][2]  

ਜ਼ਿੰਦਗੀ ਵੇਰਵੇ

ਦਰਸ਼ਨ ਸਿੰਘ ਦਾ ਜਨਮ 24 ਫਰਵਰੀ 1928 ਨੂੰ ਅਣਵੰਡੇ ਪੰਜਾਬ ਵਿੱਚ ਹੋਇਆ ਸੀ। ਸੰਤਾਲੀ ਦੀ ਵੰਡ ਪਿੱਛੋਂ ਉਹ ਲਾਹੌਰ ਤੋਂ ਦਿੱਲੀ ਆ ਗਏ ਸੀ ਅਤੇ ਜ਼ਿੰਦਗੀ ਦੇ ਕੁੱਝ ਵਰ੍ਹਿਆਂ ਨੂੰ ਛੱਡ ਬਾਕੀ ਦੀ ਉਮਰ ਉਹ ਇਥੇ ਹੀ ਵੱਸਿਆ ਰਿਹਾ। ਉਸ ਦੀ ਬਹੁਤੀ ਉਮਰ ਸੋਵੀਅਤ ਰੂਸ ਦੀ ਇਨਫਰਮੇਸ਼ਨ ਸਰਵਿਸ ਵਿੱਚ ਗੁਜ਼ਾਰੀ ਜਿਥੇ ਉਹ ਪੰਜਾਬੀ ਪ੍ਰਕਾਸ਼ਨਾਵਾਂ ਦੇ ਇੰਚਾਰਜ ਸੀ। ਉਸ ਨੇ ਸੱਤਰ ਸਾਲਾਂ ਦੀ ਉਮਰ ਹੋ ਜਾਣ ਪਿੱਛੋਂ ਲਿਖਣਾ ਸ਼ੁਰੂ ਕੀਤਾ ਅਤੇ ਕਹਾਣੀਆਂ, ਰੇਖਾ ਚਿੱਤਰਾਂ ਅਤੇ ਨਾਵਲਾਂ ਦੇ ਰੂਪ ਵਿੱਚ ਇੱਕ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ, ਜਿੰਨ੍ਹਾਂ ਵਿਚੋਂ 'ਮੀਂਹ ਕਣੀ ਦੇ ਦਿਨ', 'ਬੱਦਲਾਂ ਦੀ ਪਉੜੀ', 'ਭਾਊ', 'ਗੈਲਰੀ ਸ਼ਹੀਦਾਂ', 'ਬਟਵਾਰਾ' ਅਤੇ 'ਲੋਟਾ' ਚਰਚਿਤ ਹਨ। ਪਹਿਲੀ ਉਮਰੇ ਉਸ ਨੇ ਸੋਵੀਅਤ ਅਤੇ ਰੂਸੀ ਸਾਹਿਤ ਦੀਆਂ ਕਲਾਸਕੀ ਰਚਨਾਵਾਂ ਦੇ ਅਨੁਵਾਦ ਕੀਤੇ। ਉਸ ਦਾ ਨਾਵਲ 'ਲੋਟਾ' 1915 ਦੇ ਪੰਜਾਬੀ ਸਾਹਿਤ ਲਈ ਸਭ ਤੋਂ ਵੱਡੇ ਕੌਮਾਂਤਰੀ ਪੁਰਸਕਾਰ 'ਢਾਹਾਂ ਇਨਾਮ' ਲਈ ਚੁਣਿਆ ਗਿਆ ਸੀ। ਪੰਜਾਬ ਸਰਕਾਰ ਦਾ 'ਸ਼੍ਰੋਮਣੀ ਸਾਹਿਤਕਾਰ' ਦਾ ਪੁਰਸਕਾਰ ਵੀ ਉਸਨੇ ਹਾਸਲ ਕੀਤਾ ਸੀ। ਦਰਸ਼ਨ ਸਿੰਘ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਮੁਖ ਪ੍ਰਬੰਧਕਾਂ ਵਿਚੋਂ ਸੀ।

Remove ads

ਰਚਨਾਵਾਂ

ਨਾਵਲ

  • ਮੀਂਹ ਕਣੀ ਦੇ ਦਿਨ
  • ਬੱਦਲਾਂ ਦੀ ਪਉੜੀ
  • ਗੈਲਰੀ ਸ਼ਹੀਦਾਂ
  • ਬਟਵਾਰਾ
  • ਲੋਟਾ
  • ਦੇਸ਼ ਕੁਦੇਸ਼
  • ਕੰਡਾ
  • ਮਿੱਟੀ
  • ਭਾਊ
  • ਮੀਂਹ ਵਰਸੇਂਦਾ
  • ਭੂਮਿਕਾ
  • ਬੁਝਾਰਤ
  • ਚਕਰਵਿਊ 

ਕਹਾਣੀ ਸੰਗ੍ਰਹਿ

  • ਹਨੇਰੀ

ਰੇਖਾ ਚਿੱਤਰ

  • ਅੱਧ ਚਾਨਣਾ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads