ਦਰੀ ਫ਼ਾਰਸੀ
ਅਫ਼ਗ਼ਾਨਿਸਤਾਨ ਦਾ ਫ਼ਾਰਸੀ ਲਹਿਜਾ From Wikipedia, the free encyclopedia
Remove ads
ਦਰੀ ਜਾਂ ਦਰੀ ਫ਼ਾਰਸੀ (دری) ਅਫ਼ਗ਼ਾਨਿਸਤਾਨ ਵਿੱਚ ਬੋਲੀ ਜਾਂਦੀ ਆਧੁਨਿਕ ਫ਼ਾਰਸੀ ਦਾ ਇੱਕ ਰੂਪ ਹੈ। ਪਸ਼ਤੋ ਦੇ ਨਾਲ-ਨਾਲ ਇਹ ਅਫਗਾਨਿਸਤਾਨ ਦੀਆਂ ਦੋ ਸੰਵਿਧਾਨਕ ਰਾਜ ਭਾਸ਼ਾਵਾਂ ਵਿੱਚੋਂ ਇੱਕ ਹੈ। ਇਹ ਅਫਗਾਨਿਸਤਾਨ ਦੇ ਲਗਭਗ 50% ਲੋਕਾਂ ਦੀ ਮਾਤ ਭਾਸ਼ਾ ਹੈ ਅਤੇ ਉਸ ਦੇਸ਼ ਦੀ ਸਭ ਤੋਂ ਜਿਆਦਾ ਬੋਲੀ ਜਾਣ ਵਾਲੀ ਭਾਸ਼ਾ ਵੀ ਹੈ। ਅਫਗਾਨਿਸਤਾਨ ਵਿੱਚ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਸਮੁਦਾਇਆਂ ਦੇ ਵਿੱਚ ਵੀ ਇਸਦਾ ਸਾਂਝੀ ਸੰਪਰਕ ਭਾਸ਼ਾ ਵਜੋਂ ਇਸਤੇਮਾਲ ਹੁੰਦਾ ਹੈ। ਈਰਾਨੀ ਫ਼ਾਰਸੀ ਅਤੇ ਦਰੀ ਫ਼ਾਰਸੀ ਬੋਲਣ ਵਾਲੇ ਇੱਕ ਦੂਜੇ ਨੂੰ ਸੌਖ ਨਾਲ ਸਮਝ ਲੈਂਦੇ ਹਨ ਅਤੇ ਇਹਨਾਂ ਵਿੱਚ ਸਿਰਫ ਲਹਿਜੇ ਅਤੇ ਕੁੱਝ ਸ਼ਬਦਾਂ ਦਾ ਅੰਤਰ ਹੈ। ਬਹੁਤ ਸਾਰੇ ਭਾਸ਼ਾ ਵਿਗਿਆਨੀਆਂ ਦੇ ਅਨੁਸਾਰ ਦਰੀ ਵਿੱਚ ਪੁਰਾਣੀ ਫ਼ਾਰਸੀ ਦੇ ਬਹੁਤ ਸਾਰੇ ਅਜਿਹੇ ਤੱਤ ਸੁਰੱਖਿਅਤ ਹਨ ਜੋ ਆਧੁਨਿਕ ਈਰਾਨੀ ਫ਼ਾਰਸੀ ਵਿੱਚ ਖੋਏ ਜਾ ਚੁੱਕੇ ਹਨ।
Remove ads
ਉਚਾਰਨ
ਦਰੀ ਵਿੱਚ ਸ਼ਬਦਾਂ ਦਾ ਉਚਾਰਨ ਅਕਸਰ ਈਰਾਨੀ ਫਾਰਸੀ ਤੋਂ ਵੱਖ ਅਤੇ ਹਿੰਦੀ-ਉਰਦੂ ਨਾਲ ਮਿਲਦਾ ਜੁਲਦਾ ਹੁੰਦਾ ਹੈ -
- شیر - ਸ਼ੇਰ (ਦਰੀ) - ਸ਼ੀਰ (ਈਰਾਨੀ ਫਾਰਸੀ)
- قربانی - ਕੁਰਬਾਨੀ (ਦਰੀ) - ਗੋਰਬਾਨੀ (ਈਰਾਨੀ ਫਾਰਸੀ)
- زور - ਜ਼ੋਰ (ਦਰੀ) - ਜੂਰ (ਈਰਾਨੀ ਫਾਰਸੀ)
- نوروز - ਨਵਰੋਜ (ਦਰੀ) - ਨਉਰੂਜ (ਈਰਾਨੀ ਫਾਰਸੀ)
Wikiwand - on
Seamless Wikipedia browsing. On steroids.
Remove ads