ਦਲੀਪ ਕੌਰ ਟਿਵਾਣਾ

ਭਾਰਤੀ ਲੇਖਿਕਾ From Wikipedia, the free encyclopedia

ਦਲੀਪ ਕੌਰ ਟਿਵਾਣਾ
Remove ads

ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਇੱਕ ਪੰਜਾਬੀ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ।[ਹਵਾਲਾ ਲੋੜੀਂਦਾ]

ਵਿਸ਼ੇਸ਼ ਤੱਥ ਦਲੀਪ ਕੌਰ ਟਿਵਾਣਾ, ਜਨਮ ...

ਟਿਵਾਣਾ ਨੂੰ 1971 ਵਿੱਚ ਆਪਣੇ ਨਾਵਲ ਏਹੁ ਹਮਾਰਾ ਜੀਵਣਾ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ।[1]

ਉਸ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਉੱਚੀ ਵਿੱਚ 1935 ਵਿੱਚ ਹੋਇਆ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀਐਚ.ਡੀ. ਕਰਨ ਵਾਲੀ ਉਹ ਪਹਿਲੀ ਔਰਤ ਸੀ[ਹਵਾਲਾ ਲੋੜੀਂਦਾ]

ਆਪਣੇ ਨਾਵਲ ‘ਏਹੁ ਹਮਾਰਾ ਜੀਵਣਾ’ (ਅੰਗਰੇਜ਼ੀ ਤਰਜਮਾ: This our Life 1969) ਲਈ ਉਸ 1971 ਵਿੱਚ ਸਾਹਿਤ ਅਕਾਦਮੀ ਇਨਾਮ ਹਾਸਲ ਕੀਤਾ। ਟਿਵਾਣਾ ਨੇ ਪਹਿਲਾ ਨਾਵਲ 'ਅਗਨੀ ਪ੍ਰੀਖਿਆ (ਅੰਗਰੇਜ਼ੀ ਤਰਜਮਾ: The Ordeal of Life) ਲਿਖਿਆ, ਜਿਸ ਤੋਂ ਬਾਦ ਉਸ ਨੇ ਨਾਵਲਾਂ ਦੀ ਇੱਕ ਲੜੀ ਹੀ; ‘ਵਾਟ ਹਮਾਰੀ’(ਅੰਗਰੇਜ਼ੀ ਤਰਜਮਾ:Our path 1970), ‘ਤੀਲੀ ਦਾ ਨਿਸ਼ਾਨ’ (ਅੰਗਰੇਜ਼ੀ ਤਰਜਮਾ: Mark of Nose Pin,1971), ‘ਸੂਰਜ ਤੇ ਸਮੁੰਦਰ’(ਅੰਗਰੇਜ਼ੀ ਤਰਜਮਾ: Sun and Ocean,1972), ‘ਦੂਸਰੀ ਸੀਤਾ’ (ਅੰਗਰੇਜ਼ੀ ਤਰਜਮਾ: Second Sita,1975), ‘ਸਰਕੰਡੇ ਦਾ ਦੇਸ਼’, ‘ਧੁੱਪ ਛਾਂ ਤੇ ਰੁੱਖ’, ‘ਲੰਮੀ ਉਡਾਰੀ’, ‘ਪੀਲੇ ਪੱਤਿਆਂ ਦੀ ਦਾਸਤਾਨ’ ਤੇ ਹੋਰ ਕਾਫੀ ਨਾਵਲ ਲਿਖੇ ਹਨ। ਨਾਵਲਾਂ ਤੋਂ ਇਲਾਵਾ, ਸ੍ਵੈ ਜੀਵਨੀ ‘ਨੰਗੇ ਪੈਰਾਂ ਦਾ ਸਫ਼ਰ’ ਦੇ ਸਿਰਲੇਖ ਹੇਠ ਲਿਖੀ ਹੈ। ਟਿਵਾਣਾ ਨੇ ਛੇ ਕਹਾਣੀ ਸੰਗ੍ਰਿਹ ਸਾਧਨਾ, ‘ਯਾਤਰਾ’, ‘ਕਿਸ ਦੀ ਧੀ’, ‘ਇੱਕ ਕੁੜੀ’, ‘ਤੇਰਾ ਮੇਰਾ ਕਮਰਾ’ ਅਤੇ ‘ਮਾਲਣ’ ਵੀ ਛਪਵਾਏ ਹਨ।

ਉਸ ਦੇ ਕਹਾਣੀ ਸੰਗ੍ਰਿਹਾਂ ਦੇ ਅੰਗਰੇਜ਼ੀ, ਹਿੰਦੀ ਤੇ ਉਰਦੂ ਵਿੱਚ ਤਰਜਮੇ ਹੋ ਚੁੱਕੇ ਹਨ ਤੇ ਰਚਨਾਵਾਂ ਕਈ ਪੱਤਰਕਾਵਾਂ ਵਿੱਚ ਪ੍ਰਕਾਸ਼ਿਤ ਕੀਤੀਆਂ ਜਾ ਚੁੱੱਕੀਆਂ ਹਨ। ਟਿਵਾਣਾ ਦੇ ਨਾਵਲਾਂ ਤੇ ਕਹਾਣੀਆਂ ਦੇ ਪਾਤਰ ਮਜ਼ਲੂਮ ਤੇ ਦੱਬੇ ਹੋਏ ਪੇਂਡੂ ਲੋਕ ਹਨ ਜਿਹਨਾਂ ਦੀਆਂ ਹਸਰਤਾਂ ਕੁਚਲੀਆਂ ਜਾਂਦੀਆਂ ਰਹੀਆਂ ਹਨ। ਨਾਰੀ ਮਾਨਸਕਿਤਾ ਦੀ ਗੁੰਝਲਦਾਰ ਅੰਦਰੂਨੀ ਦੁਵਿਧਾ ਉਸ ਦਾ ਮੁੱਖ ਵਿਸ਼ਾ ਹੈ। ਗਲਪ ਸਾਹਿਤ ਵਿੱਚ ਮਹਾਨ ਪ੍ਰਾਪਤੀਆਂ ਤੋਂ ਇਲਾਵਾ ਉਸ ਨੇ ਦੋ ਪੁਸਤਕਾਂ ਸਾਹਿਤਕ ਅਲੋਚਨਾਂ ਤੇ ਵੀ ਲਿਖੀਆਂ ਹਨ।[ਹਵਾਲਾ ਲੋੜੀਂਦਾ]

Remove ads

ਨਾਵਲ

  • ਅਗਨੀ-ਪ੍ਰੀਖਿਆ1967
  • ਏਹੁ ਹਮਾਰਾ ਜੀਵਣਾ1968
  • ਵਾਟ ਹਮਾਰੀ1970
  • ਤੀਲੀ ਦਾ ਨਿਸ਼ਾਨ1970
  • ਸੂਰਜ ਤੇ ਸਮੁੰਦਰ1971
  • ਦੂਸਰੀ ਸੀਤਾ1975
  • ਵਿਦ-ਇਨ ਵਿਦ-ਆਊਟ1975
  • ਸਰਕੰਡਿਆਂ ਦੇ ਦੇਸ਼1976
  • ਧੁੱਪ ਛਾਂ ਤੇ ਰੁੱਖ1976
  • ਸਭੁ ਦੇਸੁ ਪਰਾਇਆ1976
  • ਹੇ ਰਾਮ1977
  • ਲੰਮੀ ਉਡਾਰੀ1978
  • ਪੀਲੇ ਪੱਤਿਆਂ ਦੀ ਦਾਸਤਾਨ1980
  • ਹਸਤਾਖਰ1982
  • ਪੈੜ-ਚਾਲ1984
  • ਰਿਣ ਪਿਤਰਾਂ ਦਾ1985
  • ਐਰ-ਵੈਰ ਮਿਲਦਿਆਂ1986
  • ਲੰਘ ਗਏ ਦਰਿਆ1990
  • ਜਿਮੀ ਪੁਛੈ ਅਸਮਾਨ1991
  • ਕਥਾ ਕੁਕਨੁਸ ਦੀ1993
  • ਦੁਨੀ ਸੁਹਾਵਾ ਬਾਗੁ1995
  • ਕਥਾ ਕਹੋ ਉਰਵਸ਼ੀ1999
  • ਭਉਜਲ2001
  • ਮੋਹ ਮਾਇਆ2003
  • ਉਹ ਤਾਂ ਪਰੀ ਸੀ 2002
  • ਜਨਮੁ ਜੂਐ ਹਾਰਿਆ2005
  • ਖੜ੍ਹਾ ਪੁਕਾਰੇ ਪਾਤਣੀ2006
  • ਪੌਣਾਂ ਦੀ ਜਿੰਦ ਮੇਰੀ2006
  • ਖਿਤਿਜ ਤੋਂ ਪਾਰ2007
  • ਤੀਨ ਲੋਕ ਸੇ ਨਿਆਰੀ2008
  • ਤੁਮਰੀ ਕਥਾ ਕਹੀ ਨਾ ਜਾਏ2008
  • ਵਿਛੜੇ ਸਭੋ ਵਾਰੀ ਵਾਰੀ2011
  • ਤਖ਼ਤ ਹਜ਼ਾਰਾ ਦੂਰ ਕੁੜੇ2011
  • ਜੇ ਕਿਧਰੇ ਰੱਬ ਟੱਕਰਜੇ
  • ਲੰਘ ਗਏ ਦਰਿਆ
Remove ads

ਜੀਵਨੀ

  • ਜਿਊਣ ਜੋਗੇ

ਸਨਮਾਨ

ਡਾ. ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕਾਦਮੀ ਦਿੱਲੀ ਅਤੇ ਸਰਸਵਤੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਡੀ ਲਿੱਟ ਦੀ ਡਿਗਰੀ, ਪੰਜਾਬ ਸਰਕਾਰ ਵਲੋਂ “ਪੰਜਾਬੀ ਸਾਹਿਤ ਰਤਨ” ਅਤੇ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਦੀਆਂ ਉਪਾਧੀਆਂ ਉਹਨਾਂ ਨੂੰ ਮਿਲੀਆਂ ਹਨ।[2][3]

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads