ਦਸਵਿਦਾਨੀਆ
From Wikipedia, the free encyclopedia
Remove ads
ਦਸਵਿਦਾਨੀਆ (दसविदानिया) ਇੱਕ ਬਾਲੀਵੁੱਡ ਕਾਮੇਡੀ-ਡਰਾਮਾ ਫ਼ਿਲਮ ਹੈ[1] ਜੋ 7 ਨਵੰਬਰ 2008 ਨੂੰ ਰਿਲੀਜ਼ ਹੋਈ।[2][3] ਫ਼ਿਲਮ ਦਾ ਨਾਮ ਉਨ੍ਹਾਂ ਦਸ ਚੀਜ਼ਾਂ ਦੀ ਸੂਚੀ 'ਤੇ ਇੱਕ ਪੰਨ ਹੈ ਜੋ ਮੌਤ ਪਹਿਲਾਂ ਵਿਨੈ ਪਾਠਕ ਨੇ ਕਰਨੀਆਂ ਹਨ ਅਤੇ ਰੂਸੀ ਸ਼ਬਦ до свидания (ਦ ਸਵਿਦਾਨੀਆ), ਜਿਸ ਦਾ ਮਤਲਬ ਅਲਵਿਦਾ ਹੈ, ਤੇ ਖੇਡ ਹੈ।[4][5][6]
Remove ads
ਸਾਰ
ਅਮਰ ਕੌਲ (ਵਿਨੈ ਪਾਠਕ) ਮੁੰਬਈ ਦੀ ਸੂਰਜ ਫਾਰਮਾਸਿਟੀਕਲ ਨਾਮਕ ਇੱਕ ਕੰਪਨੀ ਵਿੱਚ ਕੰਮ ਕਰਦਾ ਇੱਕ 37 ਸਾਲਾ ਅਕਾਉਂਟ ਮੈਨੇਜਰ ਹੈ। ਉਹ ਕੁਆਰਾ ਹੈ ਅਤੇ ਆਪਣੀ ਮਾਂ (ਸਰਿਤਾ ਜੋਸ਼ੀ) ਦੇ ਨਾਲ ਰਹਿੰਦਾ ਹੈ। ਉਹ ਆਪਣੀ ਹੋਂਦ ਤੋਂ ਬੇਖ਼ਬਰ ਲੋਕਾਂ ਨਾਲ ਬੇਰੌਣਕ ਜਿਹਾ ਜੀਵਨ ਜਿਉਂ ਰਿਹਾ ਹੈ। ਇੱਕ ਦਿਨ ਉਸ ਦਾ ਡਾਕਟਰ ਉਸ ਨੂੰ ਕਹਿੰਦਾ ਹੈ ਕਿ ਉਹ ਪੇਟ ਦੇ ਕੈਂਸਰ ਕਾਰਨ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਮਰ ਜਾਵੇਗਾ। ਇਹ ਮਹਿਸੂਸ ਕਰਦਿਆਂ ਕਿ ਉਸਦਾ ਸਮਾਂ ਸੀਮਤ ਹੈ, ਅਮਰ ਉਨ੍ਹਾਂ 10 ਚੀਜ਼ਾਂ ਦੀ ਸੂਚੀ ਬਣਾਉਂਦਾ ਹੈ ਜੋ ਉਹ ਆਪਣੀ ਰਹਿੰਦੀ ਜ਼ਿੰਦਗੀ ਦੌਰਾਨ ਕਰਨਾ ਚਾਹੁੰਦਾ ਹੈ, ਅਤੇ ਉਨ੍ਹਾਂ ਨੂੰ ਕਰਨ ਲਈ ਤਿਆਰ ਹੋ ਜਾਂਦਾ ਹੈ। ਉਹ ਹਨ:
- 1. ਲਾਲ ਕਾਰ ਖਰੀਦਣਾ।
- 2. ਵਿਦੇਸ਼ ਯਾਤਰਾ।
- 3. ਗਿਟਾਰ ਵਜਾਉਣਾ।
- 4. ਆਪਣੇ ਬਚਪਨ ਦੇ ਦੱਬੇ-ਦਫ਼ਨਾਏ ਨੇਹਾ ਲਈ ਆਪਣੇ ਇੱਕਪਾਸੜ ਪਿਆਰ ਦਾ ਇਕਬਾਲ ਕਰਨਾ।
- 5. ਆਪਣੇ ਬੌਸ ਦੇ ਵਿਰੁੱਧ ਖੜੇ ਹੋਣਾ।
- 6. ਆਪਣੇ ਪੁਰਾਣੇ ਦੋਸਤ ਰਾਜੀਵ ਝੁੱਕਲਾ ਨੂੰ ਮਿਲਣਾ।
- 7. ਰੋਮਾਂਸ ਦਾ ਅਨੁਭਵ ਹੰਢਾਉਣਾ।
- 8. ਆਪਣੀ ਹਾਲਤ ਆਪਣੀ ਮਾਂ ਨੂੰ ਦੱਸਣਾ।
- 9. ਆਪਣੀ ਫੋਟੋ ਅਖ਼ਬਾਰ ਵਿੱਚ ਪ੍ਰਕਾਸ਼ਤ ਕਰਾਉਣਾ।
- 10.ਆਪਣੇ ਛੋਟੇ ਭਰਾ ਨਾਲ ਆਪਣਾ ਰਿਸ਼ਤਾ ਸਹੀ ਕਰਨਾ।
ਉਸਨੂੰ ਕੁਝ ਮਹੀਨਿਆਂ ਵਿੱਚ ਜ਼ਿੰਦਗੀ ਦੀਆਂ ਸੱਚੀਆਂ ਖੁਸ਼ੀਆਂ ਮਿਲ ਜਾਂਦੀਆਂ ਹਨ ਜੋ ਸਾਰੀ ਉਮਰ ਉਸ ਕੋਲੋਂ ਲੁਕੀਆਂ ਰਹੀਆਂ ਸਨ। ਤਿੰਨ ਮਹੀਨਿਆਂ ਬਾਅਦ, ਆਪਣੀ ਮੌਤ ਦੇ ਸਮੇਂ, ਉਹ ਆਪਣੇ ਸਾਰੇ ਨੇੜਲੇ ਅਤੇ ਪਿਆਰੇ ਲੋਕਾਂ ਲਈ ਕੁਝ ਨਾ ਕੁਝ ਛੱਡ ਜਾਂਦਾ ਹੈ, ਸਭ ਨੂੰ ਖੁਸ਼ ਕਰਦਾ ਹੈ ਅਤੇ ਉਸਦਾ ਧੰਨਵਾਦ ਕਰਦਾ ਹੈ।
Remove ads
ਸਾਊਂਡਟ੍ਰੈਕ
ਸਾਰੇ ਗਾਣਿਆਂ ਦਾ ਸੰਗੀਤ[7] ਕੈਲਾਸ਼ ਖੇਰ ਨੇ ਤਿਆਰ ਕੀਤਾ ਸੀ।
Remove ads
ਜਾਰੀ
ਬਾਕਸ ਆਫਿਸ
ਦਸਵਿਦਾਨੀਆ ਇਸ ਦੇ ਜੀਵਨ ਕਾਲ 'ਚ 1.87 ਕਰੋੜ ਇਕੱਠੇ ਕਰਨ ਵਾਲੀ ਇੱਕ ਵੱਡੀ ਹਿੱਟ ਸੀ।[8][9]
ਵਧੀਆ ਹੁੰਗਾਰਾ
ਫ਼ਿਲਮ ਨੂੰ ਆਲੋਚਕਾਂ ਵਲੋਂ ਸੁਹਣੀ ਸਮੀਖਿਆ ਮਿਲੀ। ਬਾਲੀਵੁੱਡ ਟ੍ਰੇਡ ਨਿਊਜ਼ ਨੈਟਵਰਕ ਦੇ ਮਾਰਟਿਨ ਡੀਸੂਜ਼ਾ ਨੇ ਫ਼ਿਲਮ ਨੂੰ 5 ਵਿੱਚੋਂ ਚਾਰ ਸਿਤਾਰੇ ਦਿੱਤੇ, ਅਤੇ ਇਸ ਨੂੰ "ਯਾਦਗਾਰੀ ਅਨੁਭਵ," ਕਿਹਾ। "ਜੋ ਤੁਹਾਨੂੰ ਅਮੀਰ ਬਣਾ ਦੇਵੇਗਾ।"[10] ਇੰਡੀਆ ਟਾਈਮਜ਼ ਮੂਵੀਜ਼ ਦੇ ਗੌਰਵ ਮਲਾਨੀ ਨੇ ਫ਼ਿਲਮ ਨੂੰ 3 ਸਿਤਾਰੇ ਦਿੱਤੇ, ਜਿਸ ਵਿੱਚ ਕਾਸਟ, ਸੰਵਾਦ ਅਤੇ ਸਕ੍ਰਿਪਟਿੰਗ ਦੀ ਪ੍ਰਸ਼ੰਸਾ ਕੀਤੀ ਅਤੇ ਸਿਫਾਰਸ਼ ਕੀਤੀ ਕਿ ਫ਼ਿਲਮ "ਇਸ ਹਫਤੇ ਦੇ ਅੰਤ ਤੱਕ ਤੁਹਾਡੀਆਂ 10 ਸਭ ਤੋਂ ਮਹੱਤਵਪੂਰਨ ਚੀਜ਼ਾਂ ਦੀ ਸੂਚੀ ਵਿੱਚ ਚੋਟੀ ਉੱਤੇ ਹੋਣੀ ਚਾਹੀਦੀ ਹੈ।"[11] ਫ਼ਿਲਮ ਨੂੰ ਇਸਦੇ ਪਨ ਲਾਈਨ ਦੁਆਰਾ "ਹੁਣ ਤੱਕ ਦੀ ਸਰਬੋਤਮ ਅਲਵਿਦਾ ਫ਼ਿਲਮ" ਵੀ ਕਿਹਾ ਗਿਆ ਹੈ.[12]
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads