ਦਹਿੜੂ
ਲੁਧਿਆਣੇ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਦਹਿੜੂ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਖੰਨਾ ਦਾ ਇੱਕ ਪਿੰਡ ਹੈ। ਇਹ ਪਿੰਡ ਰਾਸ਼ਟਰੀ ਰਾਜਮਾਰਗ ਤੋਂ 2 ਕਿਲੋਮੀਟਰ ਉੱਤਰ ਵੱਲ੍ਹ ਨੂੰ ਹੈ। ਇਸ ਦੇ ਨਾਲ ਲਗਦੇ ਪਿੰਡ ਹਰਬੰਸਪੁਰਾ, ਰੂਪਾ, ਗੰਢੂਆਂ ਲੁਧਿਆਣਾ ਜ਼ਿਲ੍ਹਾ, ਪੂਰਬਾ, ਬਗਲੀ ਖੁਰਦ,ਬਗਲੀ ਕਲਾਂ, ਚੱਕ ਮਾਫ਼ੀ, ਕਲਾਲਮਾਜਰਾ ਪਿੰਡ ਹਨ। ਇਸ ਪਿੰਡ ਦੇ ਵਿਚੋਂ ਅੰਬਾਲਾ, ਅਟਾਰੀ, ਰੇਲ ਲਾਈਨ, ਲੰਘਦੀ ਹੈ। ਇਸ ਪਿੰਡ ਵਿਚ ਰੇਲ ਫਾਟਕ 159 ਸੀ ਹੈ।ਪਿੰਡ ਵਿਚ ਇੱਕ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ। ਅਤੇ ਪਿੰਡ ਵਿੱਚ ਇੱਕ ਆਯੁਰਵੈਦਿਕ ਡਿਸਪੈਂਸਰੀ ਅਤੇ ਇੱਕ ਦੂਸਰੀ ਡਿਸਪੈਂਸਰੀ ਹੈ। ਪਿੰਡ ਵਿੱਚ ਡਾਕਘਰ,ਪੰਚਾਇਤ ਘਰ ਵੀ ਹੈ।
Remove ads
ਪਿੰਡ ਦੀਆਂ ਪੱਤੀਆਂ
- ਸੰਗੂ ਪੱਤੀ,
- ਬੱਲ੍ਹੜ ਪੱਤੀ,
- ਅਭੀਆ ਪੱਤੀ,
ਇਤਿਹਾਸ
ਪੰਜਾਬ ਵਿਚ ਮੁਗ਼ਲ ਰਾਜ ਦੇ ਪਤਨ ਦੇ ਬਾਅਦ,ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੋਂ ਹੁਸ਼ਿਆਰਪੁਰ ਤੱਕ ਕਬਜ਼ਾ ਕਰ ਲਿਆ।ਉਸ ਤੋਂ ਬਾਅਦ, ਦਹਿੜੂ ਦੇ ਇੱਕ ਜੱਥੇਦਾਰ ਨੇ ਦਹਿੜੂ ਤੋਂ ਨਾਭੇ ਤੱਕ ਦੇ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ। ਉਸਨੇ ਨਾਭੇ ਦੇ ਰਾਜੇ ਨਾਲ ਆਪਣੀ ਬੇਟੀ ਦਯਾ ਕੌਰ ਨਾਲ ਵਿਆਹ ਕਰ ਦਿੱਤਾ। ਜਦੋਂ ਰਾਜਾ ਅਤੇ ਉਸਦੀ ਨਵੀਂ ਪਤਨੀ ਵਿੱਚਕਾਰ ਪਰਿਵਾਰਕ ਝਗੜਾ ਹੋਇਆ ਤਾਂ ਨਾਭੇ ਦੇ ਰਾਜੇ ਦੀ ਪਤਨੀ ਉਸਨੂੰ ਛੱਡ ਕੇ ਆਪਣੇ ਮਾਤਾ-ਪਿਤਾ ਕੋਲ ਦਹਿੜੂ ਵਿਚ ਰਹਿਣ ਲਈ ਵਾਪਸ ਆ ਗਈ। ਭਾਰਤੀ ਰਿਵਾਜਾਂ ਦੇ ਅਨੁਸਾਰ, ਉਹ ਹਮੇਸ਼ਾ ਲਈ ਦਹਿੜੂ ਨਹੀਂ ਸੀ ਰਹਿ ਸਕਦੀ। ਇਸ ਲਈ, ਉਸ ਦੇ ਪਿਤਾ ਨੇ ਉਸ ਨੂੰ ਦਹਿੜੂ ਅਤੇ ਨਾਭਾ ਵਿਚਕਾਰ ਦੇ ਖੇਤਰ ਦਾ ਇੱਕ "ਕਣ", ਜਾਂ "ਛੋਟਾ ਹਿੱਸਾ" ਦੇ ਦਿੱਤਾ ਜਿਸਨੂੰ ਅੱਜ ਕੱਲ੍ਹ ਖੰਨਾ ਜਾਣਿਆ ਜਾਂਦਾ ਹੈ। ਸਮੇਂ ਦੇ ਨਾਲ, ਨਾਮ ਦੇ ਉਚਾਰਨ ਨੂੰ "ਕਣ" ਤੋਂ ਖੰਨਾ ਕਿਹਾ ਜਾਣ ਲੱਗ ਪਿਆ[1]
Remove ads
ਸਰਕਾਰੀ ਅਦਾਰੇ



ਰੇਲਵੇ ਫਾਟਕ

ਧਾਰਮਿਕ ਸਥਾਨ
ਦਹਿੜੂ ਪਿੰਡ ਵੱਡਾ ਪਿੰਡ ਹੋਣ ਕਰਕੇ ਪਿੰਡ ਵਿੱਚ 5 ਗੁਰਦੁਆਰਾ ਸਾਹਿਬ ਹਨ। ਦੋ ਕੁਟੀਆ ਬਾਬਾ ਸ਼ੰਕਰਾ ਨੰਦ ਅਤੇ ਬਾਬਾ ਗੰਗਾ ਨੰਦ ਭੂਰੀ ਵਾਲਿਆਂ ਦੀਆਂ ਬਣਾਈਆਂ ਹੋਈਆਂ ਹਨ। ਅਤੇ ਪਿੰਡ ਵਿੱਚ ਕ੍ਰਿਸ਼ਨ ਭਗਵਾਨ ਮੰਦਰ, ਗੁਰੂ ਬਾਲਮੀਕ ਮੰਦਰ,ਗੁੱਗਾ ਮਾੜੀ, ਮਾਤਾ ਰਾਣੀਆਂ ਆਦਿ ਧਾਰਮਿਕ ਸਥਾਨ ਹਨ। ਪਿੰਡ ਵਿੱਚ ਰੇਲਵੇ ਫਾਟਕ 159 ਦੇ ਬਿਲਕੁਲ ਨਾਲ਼ ਹਾਥੀ ਵਾਲ਼ੇ ਸੰਤਾਂ ਦੀ ਯਾਦਗਾਰ ਬਹੁਤ ਪੁਰਾਣੇ ਸਮੇਂ ਤੋਂ ਬਣੀ ਹੋਈ ਹੈ।






ਹਵਾਲੇ
Wikiwand - on
Seamless Wikipedia browsing. On steroids.
Remove ads