ਦਾਰਦਿਕ ਭਾਸ਼ਾਵਾਂ
From Wikipedia, the free encyclopedia
Remove ads
ਦਾਰਦਿਕ ਜਾਂ ਦਾਰਦੀ ਭਾਸ਼ਾਵਾਂ ਹਿੰਦ-ਆਰੀਆ ਭਾਸ਼ਾਵਾਂ ਦੀ ਇੱਕ ਉਪਸ਼ਾਖਾ ਹੈ ਜਿਸਦੀ ਸਭ ਤੋਂ ਪ੍ਰਮੁੱਖ ਭਾਸ਼ਾ ਕਸ਼ਮੀਰੀ ਹੈ। ਦਾਰਦੀ ਭਾਸ਼ਾਵਾਂ ਉੱਤਰੀ ਪਾਕਿਸਤਾਨ, ਉੱਤਰ- ਪੂਰਵੀ ਅਫਗਾਨਿਸਤਾਨ ਅਤੇ ਭਾਰਤ ਦੇ ਜੰਮੂ - ਕਸ਼ਮੀਰ ਰਾਜ ਵਿੱਚ ਬੋਲੀਆਂ ਜਾਂਦੀਆਂ ਹਨ।[1] ਸਾਰੀ ਦਾਰਦੀ ਭਾਸ਼ਾਵਾਂ ਵਿੱਚ ਕਸ਼ਮੀਰੀ ਦਾ ਹੀ ਰੁਤਬਾ ਸਭ ਤੋਂ ਉੱਚਾ ਹੈ ਕਿਉਂਕਿ ਇਸ ਦਾ ਆਪਣਾ ਪ੍ਰਚੱਲਤ ਸਾਹਿਤ ਹੈ ਅਤੇ ਇਸਨੂੰ ਭਾਰਤ ਦੀ ਇੱਕ ਆਧਿਕਾਰਿਕ ਭਾਸ਼ਾ ਹੋਣ ਦਾ ਮਾਣ ਪ੍ਰਾਪਤ ਹੈ।[1][2][3] ਪਾਕਿਸਤਾਨ ਦੇ ਚਿਤਰਾਲ ਜਿਲ੍ਹੇ ਦੀ ਖੋਵਾਰ ਭਾਸ਼ਾ, ਉੱਤਰੀ ਕਸ਼ਮੀਰ ਵਿੱਚ ਬੋਲੀ ਜਾਣ ਵਾਲੀ ਸ਼ੀਨਾ ਭਾਸ਼ਾ ਅਤੇ ਅਫਗਾਨਿਸਤਾਨ ਦੇ ਪੂਰਵੀ ਨੂਰਸਤਾਨ, ਨੰਗਰਹਾਰ ਅਤੇ ਕੁਨਰ ਰਾਜਾਂ ਵਿੱਚ ਬੋਲੀ ਜਾਣ ਵਾਲੀ ਪਾਸ਼ਾਈ ਭਾਸ਼ਾ ਹੋਰ ਮਸ਼ਹੂਰ ਦਾਰਦੀ ਭਾਸ਼ਾਵਾਂ ਹਨ।
Remove ads
ਦਾਰਦੀ ਭਾਸ਼ਾਵਾਂ ਦਾ ਪ੍ਰਭਾਵ
ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਲਗਭਗ ਸਾਰੀਆਂ ਦਾਰਦੀ ਭਾਸ਼ਾਵਾਂ ਉੱਤੇ ਸੰਸਕ੍ਰਿਤ, ਫ਼ਾਰਸੀ, ਪੰਜਾਬੀ, ਹਿੰਦੀ-ਉਰਦੂ ਆਦਿ ਦਾ ਪ੍ਰਭਾਵ ਪਿਆ ਹੈ ਅਤੇ ਇਨ੍ਹਾਂ ਭਾਸ਼ਾਵਾਂ ਦੇ ਕਈ ਸ਼ਬਦ ਦਾਰਦੀ ਭਾਸ਼ਾਵਾਂ ਵਿਚ ਵਰਤੇ ਜਾਂਦੇ ਹਨ। ਪਰ ਬਹੁਤੇ ਭਾਸ਼ਾਵਿਗਿਆਨੀਆਂ ਦਾ ਮੰਨਣਾ ਹੈ ਕਿ ਦਾਰਦੀ ਭਾਸ਼ਾਵਾਂ ਨੇ ਵੀ ਗ਼ੈਰ-ਦਾਰਦਿਕ ਹਿੰਦੀ-ਆਰਿਆ ਭਾਸ਼ਾਵਾਂ ਉੱਤੇ ਆਪਣੀ ਨੁਹਾਰ ਛੱਡੀ ਹੈ। ਇਹ ਮਾਨਤਾ ਵੀ ਹੈ ਕਿ ਪੰਜਾਬੀ, ਉੱਤਰਾਖੰਡ ਦੀਆਂ ਕੁੱਛ ਬੋਲੀਆਂ ਅਤੇ ਕੁਛ ਹੋਰ ਭਾਸ਼ਾਵਾਂ ਉੱਤੇ ਦਾਰਦੀ ਦਾ ਪ੍ਰਭਾਵ ਨਜ਼ਰ ਆਉਂਦਾ ਹੈ।[4][5][6]ਹਾਲਾਂਕਿ ਇਸ ਗੱਲ ਤੇ ਵਿਵਾਦ ਹੈ, ਪਰ ਇੱਕ ਧਾਰਨਾ ਇਹ ਵੀ ਹੈ ਕਿ ਪ੍ਰਾਚੀਨ ਕਾਲ ਵਿਚ ਦਾਰਦੀ ਇੱਕ ਬਹੁਤ ਵੱਡੇ ਖੇਤਰ ਵਿਚ ਬੋਲੀ ਜਾਂਦੀ ਸੀ ਜੋ ਸਿੰਧੂ ਨਦੀ ਦੇ ਆਸੇ-ਪਾਸੇ(ਸਿੰਧ ਤੋਂ ਕਸ਼ਮੀਰ ਤੱਕ) ਅਤੇ ਫਿਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਤੱਕ ਫੈਲਿਆ ਹੋਇਆ ਸੀ।
Remove ads
ਦਾਰਦੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ
ਦਾਰਦੀ ਭਾਸ਼ਾਵਾਂ ਦੀਆਂ ਕੁਛ ਖ਼ਾਸ ਚੀਜ਼ਾਂ ਹਨ ਜਿਨ੍ਹਾਂ ਕਰਕੇ ਸਾਰੇ ਹਿੰਦ-ਆਰਿਅਨ ਭਾਸ਼ਾ ਪਰਿਵਾਰ ਵਿਚ ਉਸਦੀ ਪਛਾਣ ਬਣਦੀ ਹੈ, ਜਿਵੇਂ ਕਿ ਮਹਾਂਪ੍ਰਾਣ ਵਿਅੰਜਨਾਂ ਦਾ ਉਚਾਰਣ ਅਲਪਪ੍ਰਾਣ ਵਿਅੰਜਨਾਂਂ ਦੀ ਤਰ੍ਹਾਂ ਹੁੰਦਾ ਹੈ (ਉਦਾਹਰਣ ਰੂਪ ਵਿਚ: ਭ ਨੂੰ ਬ ਦੀ ਤਰ੍ਹਾਂ ਉਚਾਰਿਆ ਜਾਂਦਾ ਹੈ।)
ਮਹਾਂਪ੍ਰਾਣ ਦੀ ਥਾਂ ਅਲਪਪ੍ਰਾਣ ਵਿਅੰਜਨ
ਜ਼ਿਆਦਾਤਰ ਭਾਰਤੀ-ਆਰਿਅਨ ਭਾਸ਼ਾਵਾਂ ਵਿਚ ਮਹਾਂਪ੍ਰਾਣ ਅਤੇ ਅਲਪਪ੍ਰਾਣ ਵਿਅੰਜਨਾਂ ਨੂੰ ਹਵਾ-ਪ੍ਰਵਾਹ ਦੇ ਨਾਲ ਬੋਲਿਆ ਜਾਂਦਾ ਹੈ, ਜਿਵੇਂ ਕਿ ਮਹਾਪ੍ਰਾਣ ਵਿਅੰਜਨ ਖ ਨੂੰ ਮੂੰਹ ਤੋਂ ਹਵਾ-ਪ੍ਰਵਾਹ ਨਾਲ ਬੋਲਿਆ ਜਾਂਦਾ ਹੈ ਜਦੋਂ ਕਿ ਉਸਦੇ ਨਾਲ ਮਿਲਦੇ ਅਲਪਪ੍ਰਾਣ ਵਿਅੰਜਨ ਕ ਨੂੰ ਬਹੁਤ ਘੱਟ ਹਵਾ-ਪ੍ਰਵਾਹ ਨਾਲ ਬੋਲਿਆ ਜਾਂਦਾ ਹੈ। ਅਜਿਹਾ ਦਾਰਦੀ ਭਾਸ਼ਾਵਾਂ ਵਿਚ ਨਹੀਂ ਹੈ। ਇਨ੍ਹਾਂ ਭਾਸ਼ਾਵਾਂ ਵਿਚ ਹਵਾ-ਪ੍ਰਵਾਹ ਦੀ ਥਾਂ ਸੁਰ ਬਦਲੀ ਦੇ ਅਲਪਪ੍ਰਾਣ ਅਤੇ ਮਹਾਂਪ੍ਰਾਣ ਵਿਅੰਜਨਾ ਵਿਚ ਅੰਤਰ ਕੀਤਾ ਜਾਂਦਾ ਹੈ। ਮਿਸਾਲ ਦੇ ਤੌਰ ਤੇ ਜਿੱਥੇ ਸੰਸਕ੍ਰਿਤ ਵਿਚ ਭੂਮੀ ਸ਼ਬਦ ਹੈ ਉੱਥੇ ਖੋਵਾਰ ਭਾਸ਼ਾ ਵਿਚ ਬੁਉਮ ਹੈ ਜਿਸ ਵਿਚ ਆਵਾਜ਼ ਮੋਟੇ ਸਵਰ ਤੋਂ ਪਹਿਲੇ ਸਵਰ ਵੱਲ ਨੂੰ ਜਾਂਦੀ ਹੈ ( ਮਤਲਬ ਮਰਦਾਨਾ ਸਵਰ ਤੋਂ ਔਰਤਾਨਾ ਸਵਰ ਵੱਲ ਨੂੰ)।[7][8] ਇਸੇ ਤਰ੍ਹਾਂ ਨਾਲ ਜਿੱਥੇ ਹਿੰਦੀ ਵਿਚ ਮਹਾਂਪ੍ਰਾਣੀ ਧ ਤੋਂ ਧੂੰਆਂ ਹੁੰਦਾ ਹੈ ਉੱਥੇ ਪਾਸ਼ਾਈ ਵਿਚ ਅਲਪਪ੍ਰਾਣੀ 'ਦ ਤੋਂ ਦੁਉਮ ਹੁੰਦਾ ਹੈ। ਸੰਸਕ੍ਰਿਤ ਦੇ ਦੁਗਧ ਅਤੇ ਹਿੰਦੀ ਦੇ ਦੂਧ ਦੀ ਥਾਂ ਕਸ਼ਮੀਰੀ ਵਿਚ ਦੋਦ ਹੁੰਦਾ ਹੈ।[7][8] ਪੱਛਮੀ ਪਹਾੜੀ ਅਤੇ ਪੰਜਾਬੀ ਵਿਚ ਵੀ ਇਸੇ ਤਰ੍ਹਾਂ ਮਹਾਂਪ੍ਰਾਣ ਦੀ ਥਾਂ ਉੱਤੇ ਸੁਰ-ਬਦਲਾਅ ਦੇਖਣ ਨੂੰ ਮਿਲਦਾ ਹੈ, ਜਿਵੇਂ ਕਿ ਪੰਜਾਬੀ ਵਿਚ ਹਿੰਦੀ ਦੇ ਘਰ ਦੀ ਥਾਂ ਸੁਰ ਬਦਲਦਾ ਹੋਇਆ ਸ਼ਬਦ ਕਰ ਹੁੰਦਾ ਹੈ।[7]
ਰ ਸ਼ਬਦ ਅੰਸ਼ ਦਾ ਸਥਾਨ ਵਟਾਂਦਰਾ
ਦਾਰਦੀ ਭਾਸ਼ਾਵਾਂ ਵਿਚ ਅਕਸਰ ਸ਼ਬਦ ਅੰਸ਼ਾਂ ਦੀ ਥਾਂ 'ਚ ਬਦਲਾਅ ਆ ਜਾਂਦਾ ਹੈ, ਜਿਸ ਵਿਚ ਇਕੋ ਸ਼ਬਦ ਰ ਅੱਖਰ ਦੇ ਆਸੇ ਪਾਸੇ ਕੋਈ ਸਵਰ ਆਪਣੀ ਥਾਂ ਵਿਚ ਫੇਰ ਬਦਲ ਕਰ ਲੈਂਦਾ ਹੈ। ਇਹ ਦਾਰਦੀ ਭਾਸ਼ਾਵਾਂ ਵਿਚ ਪ੍ਰਾਚੀਨਕਾਲ ਤੋਂ ਹੁੰਦਾ ਆ ਰਿਹਾ ਹੈ ਅਤੇ ਗੰਧਾਰ ਖੇਤਰ ਵਿਚ (ਜਿੱਥੇ ਦਾਰਦੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ) ਸਮਰਾਟ ਅਸ਼ੋਕ ਦੇ ਜ਼ਮਾਨੇ ਦੀਆਂ ਸ਼ਿਲਾਵਾਂ ਵਿਚ ਵੀ ਇਹ ਦੇਖਿਆ ਜਾ ਸਕਦਾ ਹੈ, ਜੋ 261 ਈ.ਪੂ. ਤੋਂ 232 ਈ.ਪੂ. ਵਿਚ ਖੜੀਆਂ ਹੋਈਆਂ ਸਨ। ਸਮਰਾਟ ਅਸ਼ੋਕ ਦੀ ਇੱਕ ਉਪਾਧੀ ਪ੍ਰਿਯਦਰਸ਼ੀ ਸੀ, ਪਰ ਇਨ੍ਹਾਂ ਸ਼ਿਲਾਵਾਂ ਉੱਤੇ ਅਕਸਰ ਪ੍ਰਿਯਦ੍ਰਸ਼ੀ ਦੇਖਣ ਨੂੰ ਮਿਲਦਾ ਹੈ ਕਿਉਂਕਿ ਸ਼ਬਦਅੰਸ਼ ਦੇ ਥਾਂ ਬਦਲਾਵ ਨਾਲ ਦਰਸ਼ ਦੀ ਥਾਂ ਦ੍ਰਸ਼ ਹੋ ਗਿਆ। ਇਵੇਂ ਹੀ ਇਨ੍ਹਾਂਂ ਸ਼ਿਲਾਵਾਂ ਤੇ ਧਰਮ ਦੀ ਥਾਂ ਧ੍ਰਮ ਮਿਲਦਾ ਹੈ।[4][9]ਆਧੁਨਿਕ ਕਾਲ ਵਿਚ ਸੰਸਕ੍ਰਿਤ ਦੇ ਦੀਰਘ ਸ਼ਬਦ ਦੀ ਝਲਕ ਕਲਸ਼ ਭਾਸ਼ਾਵਾਂ ਦੇ ਦ੍ਰੀਗ ਸ਼ਬਦ ਵਿਚ ਮਿਲਦੀ ਹੈੈ।[9] ਪਾਲੂਲਾ ਭਾਸ਼ਾ ਵਿਚ ਸੰਸਕ੍ਰਿਤ ਦਾ ਦੁਰਬਲ(ਕਮਜ਼ੋਰ) ਬਦਲਕੇ ਦ੍ਰੁਬਲ ਬਣ ਜਾਂਦਾ ਹੈ ਅਤੇ ਸੰਸਕ੍ਰਿਤ ਦਾ ਭੁਰਜ(ਇੱਕ ਪਹਾੜੀ ਖੇਤਰ ਵਿਚ ਉਘਣ ਵਾਲਾ ਦਰਖ਼ਤ) ਬਦਲਕੇ ਬਰਹੁਜ ਬਣ ਜਾਂਦਾ ਹੈ।[9] ਸੰਸਕ੍ਰਿਤ ਦਾ ਦਰਿਦਰ ਕਸ਼ਮੀਰੀ ਦਾ ਦ੍ਰੋਲਿਦ ਬਣ ਜਾਂਦਾ ਹੈ ਅਤੇ ਕਰਮ ਕਸ਼ਮੀਰੀ ਵਿਚ ਕ੍ਰਮ ਬਣ ਜਾਂਦਾ ਹੈ।[9] ਦਾਰਦੀ ਭਾਸ਼ਾਵਾਂ ਦੀ ਇਹ ਪ੍ਰਵਿਰਤੀ ਪੰਜਾਬੀ ਅਤੇ ਪਹਾੜੀ ਭਾਸ਼ਾਵਾਂ ਵਿਚ ਵੀ ਕੁਛ ਹੱਦ ਤੱਕ ਦੇਖੀ ਜਾ ਸਕਦੀ ਹੈ।[4][10]
ਵਾਕ ਵਿਚ ਕਿਰਿਆ ਦੀ ਥਾਂ
ਜ਼ਿਆਦਾਤਰ ਹਿੰਦ-ਇਰਾਨੀ ਭਾਸ਼ਾਵਾਂ ਵਿਚ ਕਿਰਿਆ ਵਾਕ ਦੇ ਅੰਤ ਵਿਚ ਆਉਂਦੀ ਹੈ। ਪਰ ਦਾਰਦੀ ਭਾਸ਼ਾਵਾਂ ਵਿਚ ਕਿਰਿਆ ਸ਼ਬਦ ਵਾਕ ਦੇ ਵਿਚਾਲੇ ਆਉਂਦੀ ਹੈ। ਇਸ ਮਾਮਲੇ ਵਿਚ ਦਾਰਦੀ ਭਾਸ਼ਾਵਾਂ ਅੰਗ੍ਰੇਜ਼ੀ ਵਾਂਗ ਹੁੰਦੀਆਂ ਹਨ।[11]
ਉੱਤੇ ਲਿਖੇ ਹੋਏ ਵਾਕਾਂ ਵਿਚ ਕਿਰਿਆ ਨੂੰ ਗੂੜ੍ਹੇ ਅੱਖਰਾਂ ਵਿਚ ਲਿਖਿਆ ਗਿਆ ਹੈ। ਜਿਵੇਂ ਕਿ ਸਪਸ਼ਟ ਹੈ ਕਿ ਲਗਭਗ ਸਾਰੀਆਂ ਹਿੰਦ-ਇਰਾਨੀ ਭਾਸ਼ਾਵਾਂ ਵਿਚ ਕਿਰਿਆ ਵਾਕ ਦੇ ਅੰਤ ਵਿਚ ਆਉਂਦੀ ਹੈ, ਲੇਕਿਨ ਦਾਰਦੀ ਇਸ ਨਿਯਮ ਨੂੰ ਭੰਗ ਕਰਦੀ ਹੈ ਅਤੇ ਅੰਗ੍ਰੇਜ਼ੀ ਵਾਂਗ ਕਿਰਿਆ ਨੂੰ ਨਾਂਵ ਤੋਂ ਬਾਅਦ ਥਾਂ ਦਿੰਦੀ ਹੈ। ਐਸੀਆਂ ਭਾਸ਼ਾਵਾ ਜਿੰਨ੍ਹਾਂ ਵਿਚ ਕਿਰਿਆ ਨਾਂਵ ਤੋਂ ਬਾਅਦ ਆਉਂਦੀ ਹੋਵੇ ਨੂੰ ਕਿਰਿਆ ਦੂਜੈਲੀਆਂ ਭਾਸ਼ਾਵਾਂ ਕਿਹਾ ਜਾਂਦਾ ਹੈ।
Remove ads
ਦਾਰਦੀ ਭਾਸ਼ਾਵਾਂ ਦੀ ਸੂਚੀ
- ਪਾਸ਼ਾਈ ਭਾਸ਼ਾਵਾਂ, ਜਿਨ੍ਹਾ ਵਿਚ ਸਭਤੋਂ ਜਾਣੀ ਪਛਾਣੀ ਖ਼ੁਦ ਪਾਸ਼ਾਈ ਭਾਸ਼ਾ ਹੈ।
- ਕੁਨਰ ਭਾਸ਼ਾਵਾਂ, ਜਿਨ੍ਹਾਂ ਵਿਚ ਸ਼ਾਮਿਲ ਹਨ ਗਵਾਰ-ਬਤੀ, ਦਾਮੇਲੀ, ਸ਼ੁਮਸ਼ਤੀ, ਨਂਗਲਾਮੀ (ਗ੍ਰਂਗਾਲੀ)
- ਚਿਤ੍ਰਾਲ ਭਾਸ਼ਾਵਾਂ, ਜਿਨ੍ਹਾਂ ਵਿਚ ਸ਼ਾਮਿਲ ਹਨ ਖੋਵਾਰ ਅਤੇ ਕਲਸ਼
- ਕਿਹਿਸਤਾਨੀ ਭਾਸ਼ਾਵਾਂ, ਜਿਨ੍ਹਾਂ ਵਿਚ ਸ਼ਾਮਿਲ ਹਨ ਕਾਲਾਮੀ, ਤੋਰਵਾਲੀ, ਕਲਕੋਟੀ, ਸਿੰਧੂ-ਕੋਹਿਸਤਾਨੀ, ਬਟੇਰੀ, ਚੀਲੀੱਸੋ, ਗੋਵਰੋ, ਵੋਟਾਪੂਰੀ-ਕਟਾਰਕ਼ਲਾਈ, ਤੀਰਾਹੀ
- ਸ਼ੀਨਾ ਭਾਸ਼ਾਵਾਂ, ਜਿਨ੍ਹਾਂ ਵਿਚ ਸ਼ਾਮਿਲ ਹਨ ਸ਼ੀਨਾ, ਬ੍ਰੋਕਸਕਾਦ(ਜੋ ਬਲਤਿਸਤਾਨ ਅਤੇ ਲੱਦਾਖ ਵਿਚ ਬੋਲੀ ਜਾਣ ਵਾਲੀ ਸ਼ੀਨਾ ਦੀ ਉਪਭਾਸ਼ਾ ਹੈ, ਉਸ਼ੋਜੀ, ਡੋਮਾਕੀ, ਪਾਲੂਲਾ ਅਤੇ ਸਾਵੀ
- ਕਸ਼ਮੀਰੀ ਭਾਸ਼ਾਵਾਂ, ਜਿਨ੍ਹਾਂ ਵਿਚ ਸ਼ਾਮਿਲ ਹਨ ਕਸ਼ਮੀਰੀ, ਪੋਗੁਲੀ, ਰਾਮਬਨੀ ਅਤੇ ਕਿਸ਼ਤਵਾਰੀ
ਹਵਾਲੇ
Wikiwand - on
Seamless Wikipedia browsing. On steroids.
Remove ads