ਦਾ ਸੋਪਰੈਨੋਸ

From Wikipedia, the free encyclopedia

Remove ads

"ਦਾ ਸਪਰੈਨੋਸ" (ਅੰਗਰੇਜ਼ੀ ਨਾਮ: The Sopranos) ਇੱਕ ਅਪਰਾਧ ਅਧਾਰਿਤ ਅਮਰੀਕੀ ਡਰਾਮਾ ਟੈਲੀਵਿਜ਼ਨ ਸੀਰੀਜ਼ ਹੈ, ਜੋ ਡੇਵਿਡ ਚੇਜ਼ ਦੁਆਰਾ ਬਣਾਈ ਗਈ ਹੈ। ਇਹ ਕਹਾਣੀ ਟੋਨੀ ਸੋਪਰੈਨੋ (ਜੇਮਜ਼ ਗੈਂਡੋਲਫਿਨੀ) ਨਾਮ ਦੇ ਕਿਰਦਾਰ ਦੇ ਦੁਆਲੇ ਘੁੰਮਦੀ ਹੈ, ਜੋ ਨਿਊ ਜਰਸੀ ਵਿੱਚ ਸਥਿਤ ਇੱਕ ਇਟਲੀ-ਅਮਰੀਕੀ ਗੈਂਗਸਟਰ ਹੈ, ਅਤੇ ਇਸ ਸੀਰੀਜ਼ ਵਿੱਚ ਉਹ ਆਪਣੇ ਅਪਰਾਧਕ ਸੰਗਠਨ ਦੇ ਲੀਡਰ ਵਜੋਂ ਆਪਣੀ ਭੂਮਿਕਾ ਦੇ ਨਾਲ-ਨਾਲ ਆਪਣੇ ਪਰਿਵਾਰਕ ਜੀਵਨ ਨੂੰ ਵੀ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਕਿਰਦਾਰ, ਮਨੋਵਿਗਿਆਨਕ ਜੈਨੀਫਰ ਮੈਲਫੀ (ਲੋਰੈਨ ਬ੍ਰੈਕੋ) ਦੁਆਰਾ ਥੈਰੇਪੀ ਸੈਸ਼ਨਾਂ ਵਿੱਚ ਵੀ ਦੇਖਿਆ ਜਾਂਦਾ ਹੈ। ਇਸ ਲੜੀ ਵਿੱਚ ਟੋਨੀ ਦੇ ਪਰਿਵਾਰਕ ਮੈਂਬਰ, ਮਾਫੀਆ ਦੇ ਸਹਿਯੋਗੀ ਅਤੇ ਵਿਰੋਧੀ, ਪ੍ਰਮੁੱਖ ਭੂਮਿਕਾਵਾਂ ਵਿੱਚ ਸਨ - ਜਿਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਣ ਭੂਮਿਕਾ ਉਸਦੀ ਪਤਨੀ ਕਾਰਮੇਲਾ (ਐਡੀ ਫਾਲਕੋ) ਅਤੇ ਉਸਦਾ ਦੂਰ ਦਾ ਚਚੇਰਾ ਭਰਾ ਕ੍ਰਿਸਟੋਫਰ ਮੋਲਟੀਸੰਤੀ (ਮਾਈਕਲ ਇੰਪੀਰੋਲੀ) ਹੈ।

ਵਿਸ਼ੇਸ਼ ਤੱਥ ਦਾ ਸੋਪਰੈਨੋਸ, ਸ਼ੈਲੀ ...

ਪਾਇਲਟ ਐਪੀਸੋਡ ਨੂੰ 1997 ਵਿੱਚ ਪੇਸ਼ ਕੀਤਾ ਗਿਆ ਸੀ, ਅਤੇ ਸ਼ੋਅ ਦਾ ਪ੍ਰੀਮੀਅਰ 10 ਜਨਵਰੀ, 1999 ਨੂੰ ਐਚ.ਬੀ.ਓ. ਵੱਲੋਂ ਹੋਇਆ। ਇਹ ਸ਼ੋਅ 10 ਸੀਜ਼ਨ, 2007 ਤੱਕ ਕੁੱਲ 86 ਐਪੀਸੋਡਾਂ ਵਿੱਚ 6 ਸੀਜ਼ਨਾਂ ਲਈ ਚੱਲਿਆ। ਬਰਾਡਕਾਸਟ ਸਿੰਡੀਕੇਸ਼ਨ ਦੀ ਪਾਲਣਾ ਯੂ.ਐਸ. ਅਤੇ ਅੰਤਰਰਾਸ਼ਟਰੀ ਪੱਧਰ ਤੇ ਕੀਤੀ ਗਈ।[2] ਸੋਪਰੈਨੋਜ਼ ਐਚ.ਬੀ.ਓ, ਚੇਜ਼ ਫਿਲਮਸ ਅਤੇ ਬ੍ਰੈਡ ਗ੍ਰੇ ਟੈਲੀਵਿਜ਼ਨ ਦੁਆਰਾ ਤਿਆਰ ਕੀਤਾ ਗਿਆ ਸੀ। ਇਹ ਮੁੱਖ ਤੌਰ ਤੇ ਨਿਊ ਯਾਰਕ ਸਿਟੀ ਵਿੱਚ ਸਿਲਵਰਕੱਪ ਸਟੂਡੀਓ ਤੇ ਅਤੇ ਨਿਊ ਜਰਸੀ ਵਿੱਚ ਫਿਲਮਾਇਆ ਗਿਆ ਸੀ। ਸ਼ੋਅ ਦੇ ਪੂਰੇ ਸਮੇਂ ਦੌਰਾਨ ਕਾਰਜਕਾਰੀ ਨਿਰਮਾਤਾ ਡੇਵਿਡ ਚੇਜ਼, ਬ੍ਰੈਡ ਗ੍ਰੇ, ਰੌਬਿਨ ਗ੍ਰੀਨ, ਮਿਸ਼ੇਲ ਬਰਗੇਸ, ਆਈਲੇਨ ਐਸ ਲੈਂਡਰੇਸ, ਟੇਰੇਂਸ ਵਿੰਟਰ ਅਤੇ ਮੈਥਿਊ ਵੀਨਰ ਰਹੇ ਸਨ।

"ਦਾ ਸੋਪਰੈਨੋਸ" ਨੂੰ ਵਿਆਪਕ ਤੌਰ ਤੇ ਸਾਰੇ ਸਮੇਂ ਦੀ ਸਭ ਤੋਂ ਵੱਡੀ ਟੈਲੀਵਿਜ਼ਨ ਲੜੀ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[3][4][5][6][7] ਇਸ ਲੜੀ ਨੇ ਬਹੁਤ ਸਾਰੇ ਅਵਾਰਡ ਜਿੱਤੇ, ਜਿਨ੍ਹਾਂ ਵਿੱਚ ਪਹਿਲੇ ਦੋ ਸੀਜ਼ਨਾਂ ਲਈ ਪਿਬੋਡੀ ਅਵਾਰਡ, 21 ਪ੍ਰਾਈਮਟਾਈਮ ਐਮੀ ਅਵਾਰਡ, ਅਤੇ ਪੰਜ ਗੋਲਡਨ ਗਲੋਬ ਅਵਾਰਡ ਸ਼ਾਮਲ ਹਨ। ਇਹ ਆਲੋਚਨਾਤਮਕ ਵਿਸ਼ਲੇਸ਼ਣ, ਵਿਵਾਦ ਅਤੇ ਪੈਰੋਡੀ ਦਾ ਵਿਸ਼ਾ ਰਿਹਾ ਹੈ ਅਤੇ ਇਸ ਉੱਪਰ ਕਿਤਾਬਾਂ,[8] ਵੀਡੀਓ ਗੇਮ,[9] ਸਾਊਡਟ੍ਰੈਕ ਐਲਬਮਾਂ ਅਤੇ ਵੱਖ-ਵੱਖ ਚੀਜ਼ਾਂ ਤਿਆਰ ਕੀਤੀਆਂ ਗਈਆਂ ਹਨ।[10] ਸ਼ੋਅ ਦੇ ਅਦਾਕਾਰ ਅਤੇ ਅਮਲੇ ਦੇ ਕਈ ਮੈਂਬਰ ਲੋਕਾਂ ਲਈ ਵੱਡੇ ਪੱਧਰ ਤੇ ਅਣਜਾਣ ਸਨ ਪਰ ਬਾਅਦ ਵਿੱਚ ਓਹਨਾ ਦਾ ਕਰੀਅਰ ਸਫਲਤਾਪੂਰਵਕ ਰਿਹਾ ਹੈ।[11][12][13][14] 2013 ਵਿੱਚ, ਰਾਈਟਰਜ਼ ਗਿਲਡ ਆਫ਼ ਅਮੈਰਿਕਾ ਨੇ "ਦਿ ਸੋਪ੍ਰਾਨੋਸ" ਨੂੰ ਹਰ ਸਮੇਂ ਦੀ ਸਰਬੋਤਮ-ਲਿਖਤ ਟੀਵੀ ਸੀਰੀਜ਼ ਦਾ ਨਾਮ ਦਿੱਤਾ,[15] ਜਦੋਂ ਕਿ ਟੀਵੀ ਗਾਈਡ ਨੇ ਇਸ ਨੂੰ ਸਰਬੋਤਮ ਟੈਲੀਵਿਜ਼ਨ ਸੀਰੀਜ਼ ਦਾ ਦਰਜਾ ਦਿੱਤਾ।[16] 2016 ਵਿੱਚ, ਲੜੀਵਾਰ ਰੋਲਿੰਗ ਸਟੋਨ ਦੀ ਸੂਚੀ ਵਿੱਚ ਪਹਿਲੇ ਸਮੇਂ ਦੇ 100 ਸਭ ਤੋਂ ਵਧੀਆ ਟੀਵੀ ਸ਼ੋਅ ਦੀ ਸੂਚੀ ਵਿੱਚ ਇਹ ਪਹਿਲੇ ਸਥਾਨ ਤੇ ਸੀ।[7]

ਮਾਰਚ 2018 ਵਿਚ, 'ਨਿਊ ਲਾਈਨ ਸਿਨੇਮਾ' ਨੇ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ "ਦਾ ਸੋਪਰਾਨੋਸ" ਦੇ ਪਿਛੋਕੜ ਦੀ ਕਹਾਣੀ ਵਾਲੀ ਇੱਕ ਫਿਲਮ ਖਰੀਦੀ ਹੈ, ਜੋ 1960 ਦੇ ਦਹਾਕੇ ਵਿੱਚ ਨਿਊ ਯਾਰਕ ਦੰਗਿਆਂ ਦੌਰਾਨ ਸਥਾਪਤ ਕੀਤੀ ਗਈ ਸੀ। ਦਾ ਮੈਨੀ ਸੈਂਟਸ ਆਫ਼ ਨੇਵਾਰਕ ਦੇ ਸਿਰਲੇਖ ਹੇਠ, ਇਹ ਡੇਵਿਡ ਚੇਜ਼ ਅਤੇ ਲਾਰੈਂਸ ਕੋਨੇਰ ਦੁਆਰਾ ਲਿਖੀ ਗਈ ਹੈ ਅਤੇ ਇਸਦਾ ਨਿਰਦੇਸ਼ਨ ਏਲੇਨ ਟੇਲਰ ਦੁਆਰਾ ਕੀਤਾ ਜਾਵੇਗਾ।[17][18]

Remove ads

ਐਪੀਸੋਡ

ਹੋਰ ਜਾਣਕਾਰੀ ਸੀਜ਼ਨ, ਐਪੀਸੋਡ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads