ਦਿਨੇਸ਼ ਚੰਦੀਮਲ
From Wikipedia, the free encyclopedia
Remove ads
ਲੋਕੁਜ ਦਿਨੇਸ਼ ਚੰਦੀਮਲ (ਸਿੰਹਾਲਾ: දිනේෂ් චන්දිමාල්; ਜਨਮ 18 ਨਵੰਬਰ 1989) ਇੱਕ ਕ੍ਰਿਕਟ ਖਿਡਾਰੀ ਹੈ ਜੋ ਕਿ ਸ੍ਰੀ ਲੰਕਾ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ ਅਤੇ ਉਹ ਕੁਝ ਸਮਾਂ ਸ੍ਰੀ ਲੰਕਾ ਕ੍ਰਿਕਟ ਟੀਮ ਦਾ ਕਪਤਾਨ ਵੀ ਰਹਿ ਚੁੱਕਾ ਹੈ। ਉਹ ਸੱਜੇ ਹੱਥ ਦਾ ਗੇਂਦਬਾਜ ਹੈ ਅਤੇ ਸ੍ਰੀ ਲੰਕਾ ਟੀਮ ਵੱਲੋ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਉਹ ਬਤੌਰ ਵਿਕਟ-ਰੱਖਿਅਕ ਬੱਲੇਬਾਜ ਖੇਡਦਾ ਹੈ। ਮੌਜੂਦਾ ਸਮੇਂ ਦਿਨੇਸ਼ ਚੰਦੀਮਾਲ ਸ੍ਰੀ ਲੰਕਾ ਕ੍ਰਿਕਟ ਟੀਮ ਦਾ ਤਿੰਨੋਂ ਫਾਰਮੈਟਾਂ ਵਿੱਚ ਉੱਪ ਕਪਤਾਨ ਹੈ। 2012 ਆਈਸੀਸੀ ਵਿਸ਼ਵ ਕੱਪ ਟਵੰਟੀ20 ਦੇ ਫ਼ਾਈਨਲ ਵਿੱਚ ਪੁੱਜਣ ਵਾਲੀ ਟੀਮ ਦਾ ਅਤੇ 2014 ਕ੍ਰਿਕਟ ਵਿਸ਼ਵ ਕੱਪ ਟਵੰਟੀ20 ਜਿੱਤਣ ਵਾਲੀ ਟੀਮ ਦੇ ਮੁੱਖ ਮੈਂਬਰਾਂ ਵਿੱਚੋਂ ਇੱਕ ਸੀ।[1] ਚੰਦੀਮਲ ਨੂੰ ਟਵੰਟੀ20 ਕ੍ਰਿਕਟ ਦਾ ਕਪਤਾਨ ਬਣਾ ਦਿੱਤਾ ਗਿਆ ਸੀ ਕਿਉਂ ਕਿ ਉਸ ਸਮੇਂ ਹੋਰ ਕੋਈ ਖਿਡਾਰੀ ਟਵੰਟੀ20 ਟੀਮ ਦਾ ਕਪਤਾਨ ਬਣਨ ਦੇ ਯੋਗ ਨਹੀਂ ਸੀ।
Remove ads
ਪਹਿਲਾ ਦਰਜਾ ਕ੍ਰਿਕਟ
ਸ੍ਰੀ ਲੰਕਾ ਕ੍ਰਿਕਟ ਵਿਕਾਸ XI ਵੱਲੋਂ ਖੇਡਦੇ ਹੋਏ ਉਸਨੇ ਪਹਿਲੀਆਂ ਤਿੰਨ ਪਾਰੀਆਂ ਵਿੱਚ 64, 04, ਅਤੇ 109 ਦੌੜਾਂ ਬਣਾਈਆਂ ਸਨ।[2][3] ਉਹ ਬਹੁਤ ਤੇਜੀ ਨਾਲ ਦੌੜਾਂ ਬਣਾਉਣ ਵਾਲਾ ਬੱਲੇਬਾਜ ਹੈ ਅਤੇ ਉਸਨੇ ਟੀਮ ਵੱਲੋਂ ਅੰਡਰ-19 ਟੀਮ ਵਿੱਚ ਖੇਡਦੇ ਹੋਏ ਹੀ ਦੋ ਸੈਂਕੜੇ ਬਣਾ ਦਿੱਤੇ ਸਨ। ਉਹ ਇਸ ਟੀਮ ਦਾ ਉੱਪ-ਕਪਤਾਨ ਵੀ ਸੀ।[4] ਉਹ ਸ੍ਰੀ ਲੰਕਾ ਕ੍ਰਿਕਟ ਵਿਕਾਸ XI ਅਤੇ ਆਪਣੀ ਸਕੂਲ ਟੀਮ ਵੱਲੋਂ ਲਿਸਟ-ਏ ਕ੍ਰਿਕਟ ਅਤੇ ਟਵੰਟੀ ਟਵੰਟੀ ਕ੍ਰਿਕਟ ਖੇਡਿਆ।[5]
ਅੰਤਰਰਾਸ਼ਟਰੀ ਕ੍ਰਿਕਟ
ਉਸਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਕ੍ਰਿਕਟ ਮੈਚ 2010 ਆਈਸੀਸੀ ਵਿਸ਼ਵ ਕੱਪ ਟਵੰਟੀ20 ਦੌਰਾਨ ਵੈਸਟ ਇੰਡੀਜ਼ ਖਿਲਾਫ ਖੇਡਿਆ ਸੀ ਇਸ ਤੋਂ ਬਾਅਦ ਉਹ ਨਿਊਜ਼ੀਲੈਂਡ ਅਤੇ ਜ਼ਿੰਬਾਬਵੇ ਖਿਲਾਫ਼ ਗਰੁੱਪ ਮੈਚ ਖੇਡਿਆ ਅਤੇ ਇਸ ਤੋਂ ਬਾਅਦ ਉਹ ਆਸਟਰੇਲੀਆਈ ਟੀਮ ਖਿਲਾਫ ਸੁਪਰ 8 ਮੁਕਾਬਲੇ ਵਿੱਚ ਖੇਡਿਆ।
ਇਸ ਤੋਂ ਬਾਅਦ ਨਿਊਜ਼ੀਲੈਂਡ ਖਿਲਾਫ਼ ਫਲੋਰੀਡਾ ਵਿਖੇ ਇੱਕ ਟਵੰਟੀ20 ਮੈਚ ਖੇਡਣ ਤੋ ਬਾਅਦ ਉਸਦੀ ਚੋਣ ਜ਼ਿੰਬਾਬਵੇ ਵਿੱਚ ਹੋਣ ਵਾਲੀ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਦੀ ਤਿਕੋਣੀ ਲੜੀ ਵਿੱਚ ਕੀਤੀ ਗਈ। ਇਸ ਲੜੀ ਵਿੱਚ ਖੇਡਣ ਵਾਲੀ ਤੀਸਰੀ ਟੀਮ ਭਾਰਤੀ ਟੀਮ ਸੀ। ਫਿਰ ਉਸਨੇ ਜ਼ਿੰਬਾਬਵੇ ਖਿਲਾਫ ਆਪਣਾ ਪਹਿਲਾ ਮੈਚ ਖੇਡਿਆ ਅਤੇ ਇਸ ਮੈਚ ਵਿੱਚ ਉਸਨੇ ਨਾਬਾਦ 10 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤੀ ਟੀਮ ਖਿਲਾਫ ਉਸਨੇ 118 ਗੇਂਦਾ ਤੇ 111 ਦੌੜਾਂ ਬਣਾਈਆਂ ਅਤੇ ਸ੍ਰੀ ਲੰਕਾ ਦੀ ਟੀਮ ਨੇ ਇਹ ਮੈਚ ਵਿੱਚ ਛੇ ਵਿਕਟਾਂ ਨਾਲ ਜਿੱਤ ਹਾਸਿਲ ਕੀਤੀ। ਇਸ ਤੋਂ ਇਲਾਵਾ ਉਹ ਸ੍ਰੀ ਲੰਕਾ ਵੱਲੋਂ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸੈਂਕੜਾ ਬਣਾਉਣ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਸੀ।
ਦਿਨੇਸ਼ ਚੰਦੀਮਲ ਨੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਦਸੰਬਰ 2011 ਵਿੱਚ ਦੱਖਣੀ ਅਫ਼ਰੀਕਾ ਖਿਲਾਫ ਲੜੀ ਦੇ ਦੂਸਰੇ ਮੈਚ ਵਿੱਚ ਖੇਡਿਆ। ਇਹ ਮੈਚ ਡਰਬਨ ਵਿੱਚ ਹੋ ਰਿਹਾ ਸੀ। ਉਸਨੇ ਇਸ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਅਰਧ-ਸੈਂਕੜੇ (58 ਅਤੇ 54) ਲਗਾਏ ਅਤੇ ਇੱਕ ਹੋਰ ਕ੍ਰਿਕਟ ਰਿਕਾਰਡ ਉਸਦੇ ਨਾਮ ਹੋ ਗਿਆ। ਚੰਦੀਮਲ ਸ੍ਰੀ ਲੰਕਾ ਦਾ ਪਹਿਲਾ ਖਿਡਾਰੀ ਹੈ, ਜਿਸਨੇ ਆਪਣੇ ਖੇਡ-ਜੀਵਨ ਦੇ ਪਹਿਲੇ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਅਰਧ-ਸੈਂਕੜਾ ਬਣਾਇਆ ਹੋਵੇ। ਇਸ ਪ੍ਰਦਰਸ਼ਨ ਦਾ ਨਤੀਜਾ ਇਹ ਹੋਇਆ ਕਿ ਸ੍ਰੀ ਲੰਕਾ ਵੱਲੋਂ ਦੱਖਣੀ ਅਫ਼ਰੀਕਾ ਖਿਲਾਫ ਜਿੱਤਿਆ ਜਾਣ ਵਾਲਾ ਇਹ ਪਹਿਲਾ ਟੈਸਟ ਮੈਚ ਸੀ।[6]
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads