ਦੀਪਿਕਾ ਕੱਕੜ
From Wikipedia, the free encyclopedia
Remove ads
ਦੀਪਿਕਾ ਕੱਕੜ (ਜਨਮ 6 ਅਗਸਤ 1986) [2] ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਸਸੁਰਾਲ ਸਿਮਰ ਕਾ ਵਿੱਚ ਸਿਮਰ ਭਾਰਦਵਾਜ ਦੀ ਭੂਮਿਕਾ ਅਤੇ ਕਹਾਂ ਹਮ ਕਹਾਂ ਤੁਮ ਵਿੱਚ ਸੋਨਾਕਸ਼ੀ ਰਸਤੋਗੀ ਦੀ ਭੂਮਿਕਾ ਨਿਭਾਉਣ ਲਈ ਜਾਣੀ ਜਾਂਦੀ ਹੈ। ਉਸਨੇ ਰਿਐਲਿਟੀ ਸ਼ੋਅ 'ਬਿੱਗ ਬੌਸ 12' ਵਿਚ ਹਿੱਸਾ ਲਿਆ ਅਤੇ 2018 ਵਿਚ ਜੇਤੂ ਬਣੀ।[3]
Remove ads
ਮੁੱਢਲਾ ਜੀਵਨ
ਦੀਪਿਕਾ ਦਾ ਜਨਮ 6 ਅਗਸਤ 1986 ਨੂੰ ਭਾਰਤ ਦੇ ਪੁਣੇ ਵਿੱਚ ਹੋਇਆ ਸੀ।[4] ਕੱਕੜ ਨੇ ਆਪਣੀ ਸਕੂਲ ਪੱਧਰ ਦੀ ਪ੍ਰੀਖਿਆ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੁਆਰਾ ਦਿੱਤੀ ਅਤੇ ਫਿਰ ਮੁੰਬਈ ਯੂਨੀਵਰਸਿਟੀ ਤੋਂ ਗ੍ਰੈਜੂਏਟ ਕੀਤੀ।[5] ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ ਲਗਭਗ 3 ਸਾਲਾਂ ਲਈ ਜੈੱਟ ਏਅਰਵੇਜ਼ ਨਾਲ ਫਲਾਈਟ ਅਟੈਂਡੈਂਟ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਸਿਹਤ ਦੇ ਕੁਝ ਮਸਲਿਆਂ ਕਾਰਨ ਉਸਨੇ ਅਸਤੀਫਾ ਦੇ ਦਿੱਤਾ ਅਤੇ ਮਨੋਰੰਜਨ ਉਦਯੋਗ ਵਿੱਚ ਸ਼ਾਮਿਲ ਹੋ ਗਈ।[6]
ਨਿੱਜੀ ਜ਼ਿੰਦਗੀ
ਪਹਿਲਾ ਕੱਕੜ ਦਾ ਵਿਆਹ ਰੌਨਕ ਸੈਮਸਨ ਨਾਲ ਸਾਲ 2011 ਵਿੱਚ ਹੋਇਆ ਸੀ ਪਰ 2015 ਵਿੱਚ ਉਹ ਵੱਖ ਹੋ ਗਏ।[7] ਫਿਰ ਉਸਨੇ 22 ਫਰਵਰੀ 2018 ਨੂੰ ਭੋਪਾਲ ਵਿੱਚ ਸਸੁਰਾਲ ਸਿਮਰ ਕਾ ਤੋਂ ਉਸਦੇ ਸਹਿ-ਅਦਾਕਾਰ ਸ਼ੋਇਬ ਇਬਰਾਹਿਮ ਨਾਲ ਵਿਆਹ ਕਰਵਾ ਲਿਆ।[8][9] ਉਸਨੇ ਆਪਣਾ ਧਰਮ ਇਸਲਾਮ 'ਚ ਬਦਲ ਲਿਆ ਅਤੇ ਆਪਣਾ ਨਾਮ ਬਦਲ ਕੇ ਫੈਜ਼ਾ ਕਰ ਦਿੱਤਾ। [10]
ਕਰੀਅਰ
ਕੱਕੜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੁੰਬਈ ਵਿੱਚ ਤਿੰਨ ਸਾਲਾਂ ਤੋਂ ਏਅਰ ਹੋਸਟੇਸ ਵਜੋਂ ਕੀਤੀ।[7] ਫਿਰ ਉਸਨੇ 2010 ਵਿੱਚ 'ਨੀਰ ਭਰੇ ਤੇਰੇ ਨੈਣਾ ਦੇਵੀ' ਨਾਲ ਆਪਣੇ ਟੈਲੀਵਿਜ਼ਨ ਕਰੀਅਰ ਦੀ ਸ਼ੁਰੂਆਤ ਕੀਤੀ ਜਿੱਥੇ ਉਸਨੇ ਲਕਸ਼ਮੀ ਦੀ ਭੂਮਿਕਾ ਨਿਭਾਈ।[11] ਫੇਰ ਉਹ ਰੇਖਾ ਦੀ ਭੂਮਿਕਾ 'ਚ 'ਅਗਲੇ ਜਨਮ ਮੋਹੈ ਬਿਟਿਆ ਹੀ ਕੀਜੋ' ਵਿੱਚ ਨਜ਼ਰ ਆਈ।[12][13]
2011 ਤੋਂ 2017 ਤੱਕ ਉਸਨੇ ਕਲਰਜ਼ ਟੀਵੀ ਦੇ ਸ਼ੋਅ ਸਸੁਰਾਲ ਸਿਮਰ ਕਾ ਵਿੱਚ ਸਿਮਰ ਭਾਰਦਵਾਜ ਦੀ ਭੂਮਿਕਾ ਨਿਭਾਈ।[14] 2015 ਵਿੱਚ ਕੱਕੜ ਨੇ ਸੇਲਿਬ੍ਰਿਟੀ ਡਾਂਸ ਰਿਐਲਿਟੀ ਸ਼ੋਅ ਝਲਕ ਦਿਖਲਾ ਜਾ 8 ਵਿੱਚ ਹਿੱਸਾ ਲਿਆ।[15] 2017 ਵਿੱਚ ਉਸਨੇ ਸ਼ੋਇਬ ਇਬਰਾਹਿਮ ਨਾਲ ਸਟਾਰ ਪਲੱਸ ਦੇ ਨੱਚ ਬੱਲੀਏ 8 ਵਿੱਚ ਹਿੱਸਾ ਲਿਆ।[16] ਉਸ ਤੋਂ ਬਾਅਦ ਉਹ ਇੰਟਰਟੈਨਮੈਂਟ ਕੀ ਰਾਤ ਵਿੱਚ ਨਜ਼ਰ ਆਈ।[17]
2018 ਵਿੱਚ ਕੱਕੜ ਨੇ ਸਟਾਰ ਪਲੱਸ ਦੇ 'ਕਿਆਮਤ ਕੀ ਰਾਤ' ਵਿੱਚ ਸੁਹਸਿਨੀ ਠਾਕੁਰ ਦੀ ਭੂਮਿਕਾ ਨਿਭਾਈ।[18][19] ਅਕਤੂਬਰ 2018 ਵਿਚ ਕੱਕੜ ਨੇ ਬਿੱਗ ਬੌਸ 12 ਵਿਚ ਹਿੱਸਾ ਲਿਆ।[20][21] 30 ਦਸੰਬਰ 2018 ਨੂੰ ਉਹ ਸੀਜ਼ਨ ਦੀ ਵਿਜੈਤਾ ਬਣ ਕੇ ਉਭਰੀ।[22][23]
2019 ਤੋਂ ਉਹ ਸਟਾਰ ਪਲੱਸ ਦੇ 'ਕਹਾਂ ਹਮ ਕਹਾਂ ਤੁਮ' ਵਿੱਚ ਕਰਨ ਗਰੋਵਰ ਦੇ ਉਲਟ ਸੋਨਾਕਸ਼ੀ ਰਸੋਤੀ ਦੀ ਭੂਮਿਕਾ ਨਿਭਾ ਰਹੀ ਹੈ।[24]
ਟੈਲੀਵਿਜ਼ਨ
ਵਿਸ਼ੇਸ਼ ਦਿੱਖ
Remove ads
ਫ਼ਿਲਮਾਂ
ਅਵਾਰਡ ਅਤੇ ਨਾਮਜ਼ਦਗੀ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads