ਦੁੱਲੇਵਾਲਾ

ਭਾਰਤ ਦਾ ਇੱਕ ਪਿੰਡ From Wikipedia, the free encyclopedia

Remove ads

ਦੂਲੇਵਾਲਾ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਫੂਲ ਦੇ ਅਧੀਨ ਆਉਂਦਾ ਹੈ।[1][2] ਇਹ ਫੂਲ ਤੋਂ 15.3 ਕਿਮੀ ਦੀ ਦੂਰੀ ਤੇ ਹੈ। ਦੁਲੇਵਾਲਾ ਆਪਣੇ ਜ਼ਿਲ੍ਹਾ ਹੈੱਡਕੁਆਟਰ ਸ਼ਹਿਰ ਬਠਿੰਡਾ ਤੋਂ 39.2 ਕਿਮੀ ਦੀ ਦੂਰੀ ਤੇ ਹੈ ਅਤੇ ਆਪਣੇ ਪੰਜਾਬ ਦੀ ਰਾਜਧਾਨੀ ਚੰਡੀਗੜ ਤੋਂ 150 ਕਿਮੀ ਦੀ ਦੂਰੀ ਤੇ। ਇਸਦੇ ਨੇੜੇ, ਭਾਈ ਰੂਪਾ (4.7 ਕਿਮੀ), ਦੀਨਾ ਕਾਂਗੜ (4.5 ਕਿਮੀ), ਦਿਆਲਪੂਰਾ ਭਾਈਕਾ (4.7 ਕਿਮੀ), ਆਦਮਪੁਰਾ (5.7 ਕਿਮੀ), ਸੰਧੂ ਖੁਰਦ (5.9 ਕਿਮੀ) ਹਨ। ਇਸ ਪਿੰਡ ਦਾ ਮੁੱਢ ਉਦੋਂ ਬੱਝਿਆ ਜਦੋਂ ਪੁਰਾਣੇ ਦੁੱਲੇਵਾਲਾ (ਪੁਰਾਣਾ ਪਿੰਡ) ਵਿੱਚ ਭਿਆਨਕ ਹੜ੍ਹ ਆ ਗਏ ਸਨ। ਲੋਕ ਆਪਣਾ ਘਰ ਬਾਰ ਛੱਡ ਕੇ ਇਸ ਟਿੱਬਿਆਂ ਵਾਲੇ ਇਲਾਕੇ ਉੱਤੇ ਆ ਕੇ ਆਪਣਾ ਵਸੇਰਾ ਕੀਤਾ ਜੋ ਕਿ ਪੁਰਾਣੇ ਪਿੰਡ ਤੋਂ ਲਗਪਗ 500 ਮੀਟਰ ਦੀ ਦੂਰੀ ਤੇ ਹੈ। ਹੜ੍ਹ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਇਸ ਟਿੱਬੇ ਨੂੰ ਸਰਕਾਰ ਵੱਲੋਂ ਪਲਾਟਾਂ ਵਿੱਚ ਵੰਡ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ, ਜਿਸਨੂੰ ਅੱਜਕੱਲ ਮਾਡਲ ਗ੍ਰਾਮ ਵੀ ਕਹਿੰਦੇ ਹਨ। ਨਜ਼ਦੀਕ ਪਿੰਡ ਸਲਾਬਤਪੁਰਾ ਵੀ ਇਸੇ ਹੀ ਸਕੀਮ ਅਧੀਨ ਬਣਾਇਆ ਗਿਆ ਹੈ। ਇਸ ਪਿੰਡ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ, ਹਾਈ ਸਕੂਲ ਅਤੇ ਪਿੰਡ ਦੇ ਸਹਿਯੋਗ ਨਾਲ ਸੰਤ ਬਾਬਾ ਮਨੀ ਸਿੰਘ ਜੀ ਗਰਲਜ਼ ਕਾਲਜ ਪਿਛਲੇ 4 ਸਾਲ ਤੋਂ ਚਾਲੂ ਕੀਤਾ ਹੋਇਆ ਹੈ। ਜਿਸਦੇ ਯੋਗਦਾਨ ਲਈ ਇਲਾਕਾ ਨਿਵਾਸੀ ਤਤਪਰ ਰਹਿੰਦੇ ਹਨ। ਇਸ ਪਿੰਡ ਨੂੰ ਪੰਜਾਬ ਸਰਕਾਰ ਵੱਲੋਂ ਸਵੱਛਤਾ ਅਤੇ ਹਰਿਆਲੀ ਪੁਰਸਕਾਰ ਵੀ ਮਿਲ ਚੁੱਕਾ ਹੈ।

ਵਿਸ਼ੇਸ਼ ਤੱਥ ਦੁੱਲੇਵਾਲਾ, ਸਮਾਂ ਖੇਤਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads