ਦੇਵ
ਪੰਜਾਬੀ ਕਵੀ From Wikipedia, the free encyclopedia
Remove ads
ਦੇਵ (ਜਨਮ 5 ਸਤੰਬਰ 1947) ਸਾਹਿਤ ਅਕਾਦਮੀ ਇਨਾਮ (2001) ਸਨਮਾਨਿਤ ਪੰਜਾਬੀ ਕਵੀ ਅਤੇ ਚਿੱਤਰਕਾਰ ਹੈ।[1][2]
ਜੀਵਨ ਵੇਰਵੇ
ਦੇਵ ਦਾ ਜਨਮ 1947 ਵਿੱਚ ਜਗਰਾਉਂ ਵਿਖੇ ਹੋਇਆ ਅਤੇ 5 ਸਾਲ ਦੀ ਉਮਰ ਇਹ ਨੈਰੋਬੀ (ਕੀਨੀਆ) ਵਿਖੇ ਆਪਣੇ ਪਿਤਾ ਕੋਲ ਰਹਿਣ ਲਈ ਚਲਾ ਗਿਆ।[3][4][5] ਜਿੱਥੇ ਉਸ ਦੇ ਪਿਤਾ ਬ੍ਰਿਟਿਸ਼ ਰੇਲਵੇ ਲਈ ਕੰਮ ਕਰ ਰਹੇ ਸਨ।[6] ਉਹ 1964 ਵਿਚ ਭਾਰਤ ਪਰਤਿਆ। ਉਸਨੇ ਆਪਣਾ ਪਹਿਲਾ ਕਾਵਿ ਸੰਗ੍ਰਹਿ 1969 ਵਿਚ ਪ੍ਰਕਾਸ਼ਤ ਕੀਤਾ।
1979 ਵਿਚ, ਉਹ ਸਵਿਟਜ਼ਰਲੈਂਡ ਚਲਾ ਗਿਆ ਕਿਉਂਕਿ ਉਹ ਸਵਿਸ ਕਲਾਕਾਰ ਪੌਲ ਕਲੀ ਤੋਂ ਬਹੁਤ ਪ੍ਰਭਾਵਿਤ ਸੀ। ਉਦੋਂ ਤੋਂ ਉਹ ਯੂਰਪ ਦੇ ਅੰਦਰ ਅਤੇ ਬਾਹਰ ਕਈ ਸ਼ਹਿਰਾਂ ਜਿਵੇਂ ਬਰਨ, ਬਾਰਸੀਲੋਨਾ ਅਤੇ ਬੁਏਨਸ ਆਇਰਸ ਵਿੱਚ ਰਿਹਾ ਹੈ। ਇਸ ਸਮੇਂ ਉਹ ਰੂਬੀਗਨ, ਬਰਨ ਵਿੱਚ ਰਹਿੰਦਾ ਹੈ।
Remove ads
ਕਾਵਿ-ਸੰਗ੍ਰਹਿ
- ਮੇਰੇ ਦਿਨ ਦਾ ਸੂਰਜ (1969)
- ਵਿਦਰੋਹ (1970)
- ਦੂਸਰੇ ਕਿਨਾਰੇ ਦੀ ਤਲਾਸ਼ (1978)
- ਮਤਾਬੀ ਮਿੱਟੀ (1983)
- ਪ੍ਰਸ਼ਨ ਤੇ ਪਰਵਾਜ਼ (1992)
- ਸ਼ਬਦਾਂਤ (1999) .
- ਹੁਣ ਤੋਂ ਪਹਿਲਾਂ (2000)
- ਉਤਰਾਇਣ- ਸੂਰਜ ਵੱਲ ਦੀ ਯਾਤਰਾ (2011)
- ਤਿਕੋਨਾ ਸਫ਼ਰ (2016)
ਕਾਵਿ-ਨਮੂਨਾ
ਨਾਨਕ
ਉਹ ਕਿਹੜੀ ਮਹਾਂ ਭਟਕਣ ਸੀ ਤੇਰੇ ਅਨਥਕ ਕਦਮਾਂ ’ਚ
ਕਿ ਤੂੰ ਗਾਹਿਆ, ਯੁੱਗਾਂ, ਮਨੁੱਖਾਂ, ਸੋਚਾਂ ਦਾ
ਚੱਪਾ ਚੱਪਾ
ਮੈਨੂੰ ਵੀ ਆਪਣੀ ਭਟਕਣ ਦੀ ਇੱਕ ਚਿਣਗ ਲਾ ਦੇ
ਹਵਾਲੇ
Wikiwand - on
Seamless Wikipedia browsing. On steroids.
Remove ads