ਦੇਵਨੀਤ
ਪੰਜਾਬੀ ਕਵੀ From Wikipedia, the free encyclopedia
Remove ads
ਦੇਵਨੀਤ (ਅਸਲੀ ਨਾਮ: ਬਲਦੇਵ ਸਿੰਘ ਸਿੱਧੂ) (23 ਮਾਰਚ 1951 - 25 ਨਵੰਬਰ 2013) ਆਧੁਨਿਕ ਕਵਿਤਾ ਦੀ ਤੀਜੀ ਪੀੜੀ ਦਾ ਪੰਜਾਬੀ ਕਵੀ ਸੀ। ਉਸ ਦਾ ਕਲਮੀ ਨਾਮ ਦੇਵਨੀਤ ਹੀ ਸਾਰੇ ਮਸ਼ਹੂਰ ਹੋ ਗਿਆ ਅਤੇ ਸਾਹਿਤਕ ਹਲਕਿਆਂ ਵਿੱਚ ਉਹ ਇਸੇ ਨਾਮ ਨਾਲ ਜਾਣਿਆ ਜਾਂਦਾ ਸੀ।
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
Remove ads
ਜੀਵਨ
ਦੇਵਨੀਤ ਦਾ ਜਨਮ 23 ਮਾਰਚ 1951 ਨੂੰ ਹੋਇਆ ਸੀ ਅਤੇ ਉਹ ਭਾਰਤੀ ਪੰਜਾਬ ਦੇ ਮਾਨਸਾ ਜਿਲੇ ਦੇ ਪਿੰਡ ਨੰਗਲਾਂ ਦਾ ਸੀ। ਉਸਦੇ ਪਿਤਾ ਦਾ ਨਾਂ ਕੇਹਰ ਸਿੰਘ ਸੀ ਅਤੋ ਮਾਤਾ ਦਾ ਨਾਂ ਹਰਨਾਮ ਕੌਰ ਸੀ। ਉਸਦੀ ਪਤਨੀ ਮਨਜੀਤ ਕੌਰ ਇੱਕ ਸੇਵਾ-ਮੁਕਤ ਅਧਿਆਪਕਾ ਸੀ। ਦੇਵਨੀਤ ਦੇ ਬੇਟੇ ਦਾ ਨਾਂ ਬਰਿੰਦਰ ਸਿੰਘ ਸਿੱਧੂ ਅਤੇ ਬੇਟੀ ਦਾ ਨਾਂ ਨੈਨਸੀ ਸਿੱਧੂ ਹੈ।
ਦੇਵਨੀਤ ਸੇਵਾ-ਮੁਕਤ ਪੰਜਾਬੀ ਲੈਕਚਰਾਰ ਸੀ ਅਤੇ 31 ਮਾਰਚ 2009 ਨੂੰ ਸੇਵਾ-ਮੁਕਤ ਹੋਇਆ ਸੀ। ਉਹ ਕਾਫੀ ਅਰਸੇ ਤੋਂ ਕੈੰਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹਾ ਸੀ। 25 ਨਵੰਬਰ 2013 ਦੀ ਸਵੇਰ ਨੂੰ ਉਸ ਦੀ ਮੌਤ ਹੋ ਗਈ ਸੀ।
Remove ads
ਕਾਵਿ-ਸੰਗ੍ਰਹਿ
- ਕਾਗਜ਼-ਕੰਦਰਾਂ (1996)
- ਪੱਥਰ ਉੱਤੇ ਪਈ ਸੈਕਸੋਫੋਨ (1999)
- ਯਾਤਰੀ ਧਿਆਨ ਦੇਣ (2001)
- ਹੁਣ ਸਟਾਲਿਨ ਚੁੱਪ ਹੈ (2009)
- ਦੋ ਕੱਪ ਚਾਹ (ਦੇਵਨੀਤ ਦੇ ਜੀਵਨ ਤੇ ਕਵਿਤਾ ਬਾਰੇ ਸ਼ਾਇਰ ਗੁਰਪ੍ਰੀਤ ਵੱਲੋਂ ਸੰਪਾਦਿਤ ਪੁਸਤਕ)
ਹਵਾਲੇ
Wikiwand - on
Seamless Wikipedia browsing. On steroids.
Remove ads