ਦੌਲਤ ਸਿੰਘ ਕੋਠਾਰੀ
From Wikipedia, the free encyclopedia
Remove ads
ਦੌਲਤ ਸਿੰਘ ਕੋਠਾਰੀ (1905–1993) ਭਾਰਤ ਦੇ ਪ੍ਰਸਿੱਧ ਵਿਗਿਆਨੀ ਸਨ। ਉਸਨੂੰ ਪ੍ਰਸ਼ਾਸਨੀ ਸੇਵਾ ਦੇ ਖੇਤਰ ਵਿੱਚ ਕੰਮ ਲਈ 1962 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਸ਼ੁਰੂਆਤੀ ਜੀਵਨ ਅਤੇ ਸਿੱਖਿਆ
ਡਾ ਡੀ.ਐਸ. ਕੋਠਾਰੀ 1905 ਵਿੱਚ ਰਾਜਸਥਾਨ ਦੇ ਸ਼ਹਿਰ ਉਦੈਪੁਰ ਵਿੱਚ ਪੈਦਾ ਹੋਇਆ ਸੀ। ਉਸ ਨੇ ਉਦੈਪੁਰ ਅਤੇ ਇੰਦੌਰ ਤੋਂ ਆਰੰਭਿਕ ਸਿੱਖਿਆ ਲਈ ਸੀ ਅਤੇ ਮੇਘਨਾਦ ਸਾਹਾ ਦੀ ਅਗਵਾਈ ਹੇਠ 1928 ਵਿੱਚ ਇਲਾਹਾਬਾਦ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਪੀਐੱਚਡੀ ਲਈ, ਕਾਵੇਨਡਿਸ਼ ਲੈਬਾਰਟਰੀ ਕੈਮਬ੍ਰਿਜ ਯੂਨੀਵਰਸਿਟੀ, ਚ ਅਰਨੈਸਟ ਰਦਰਫ਼ਰਡ ਦੀ ਨਿਗਰਾਨੀ ਹੇਠ ਕੰਮ ਕੀਤਾ, ਜਿਸ ਵਾਸਤੇ ਉਸ ਨੂੰ ਮੇਘਨਾਦ ਸਾਹਾ ਨੇ ਸਲਾਹ ਦਿੱਤੀ ਸੀ।
ਅਧਿਆਪਕ ਵਜੋਂ ਭੂਮਿਕਾ
ਭਾਰਤ ਵਾਪਸੀ ਦੇ ਬਾਅਦ, ਉਸ ਨੇ ਦਿੱਲੀ ਯੂਨੀਵਰਸਿਟੀ ਦੇ ਭੌਤਿਕਵਿਗਿਆਨ ਵਿਭਾਗ ਦੇ ਰੀਡਰ, ਪ੍ਰੋਫੈਸਰ ਅਤੇ ਮੁਖੀ ਦੇ ਤੌਰ 'ਤੇ ਵੱਖ-ਵੱਖ ਪਦਵੀਆਂ ਤੇ 1934 ਤੋਂ 1961 ਤੱਕ ਕੰਮ ਕੀਤਾ।
Wikiwand - on
Seamless Wikipedia browsing. On steroids.
Remove ads