ਦ ਕੈਚਰ ਇਨ ਦ ਰਾਈ

From Wikipedia, the free encyclopedia

ਦ ਕੈਚਰ ਇਨ ਦ ਰਾਈ
Remove ads

ਦ ਕੈਚਰ ਇਨ ਦ ਰਾਈ(1951) ਜੇ ਡੀ ਸੇਲਿੰਗਰ ਦਾ ਅੰਗਰੇਜ਼ੀ ਨਾਵਲ ਹੈ।[3] ਮੂਲ ਤੌਰ 'ਤੇ ਇਹ ਬਾਲਗਾਂ ਲਈ ਛਪਿਆ ਸੀ। ਪਰ ਜਲਦ ਹੀ ਇਹ ਪੁੰਗਰਦੀ ਉਮਰ ਦੇ ਜਵਾਨ ਲੋਕਾਂ ਵਿੱਚ ਬੜਾ ਚਰਚਿਤ ਹੋ ਗਿਆ ਕਿਉਂਜੋ ਇਹ ਇਸ ਉਮਰੇ ਪਾਈ ਜਾਂਦੀ ਬੇਚੈਨੀ, ਬੇਗਾਨਗੀ ਅਤੇ ਬਿਹਬਲਤਾ ਦੇ ਥੀਮ ਨਿਭਾਉਂਦਾ ਹੈ।[4][5] ਇਹ ਦੁਨੀਆ ਦੀਆਂ ਲੱਗਪਗ ਸਭਨਾਂ ਪ੍ਰਮੁੱਖ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ।[6] ਹਰ ਸਾਲ ਲੱਗਪਗ 250,000 ਕਾਪੀਆਂ ਵਿੱਕ ਜਾਂਦੀਆਂ ਹਨ ਅਤੇ ਕੁੱਲ 65 ਮਿਲੀਅਨ ਕਿਤਾਬਾਂ ਛਪ ਚੁੱਕੀਆਂ ਹਨ।[7] ਨਾਵਲ ਦਾ ਮੁੱਖ ਪਾਤਰ ਅਤੇ ਅਨਾਇਕ, ਹੋਲਡੇਨ ਕਾਲਫੀਲਡ, ਕਿਸ਼ੋਰ ਯੁਵਕ ਵਿਦਰੋਹ ਦਾ ਚਿੰਨ੍ਹ ਬਣ ਗਿਆ ਹੈ।[8]

ਵਿਸ਼ੇਸ਼ ਤੱਥ ਲੇਖਕ, ਮੁੱਖ ਪੰਨਾ ਡਿਜ਼ਾਈਨਰ ...

ਕੇਵਲ 220 ਪੰਨਿਆਂ ਦਾ ਇਹ ਨਾਵਲ ਬੋਲ-ਚਾਲ ਵਾਲੀ ਅੰਗਰੇਜ਼ੀ ਵਿੱਚ ਰੌਚਕ ਢੰਗ ਨਾਲ ਲਿਖਿਆ ਗਿਆ ਹੈ, ਇਸ ਲਈ ਪੜ੍ਹਨ ਵਿੱਚ ਬਹੁਤਾ ਸਮਾਂ ਨਹੀਂ ਲਗਦਾ। ਇਸ ਵਿੱਚ ਹੋਲਡੇਨ ਕਾਲਫੀਲਡ ਨਾਮਕ ਇੱਕ ਅਮਰੀਕੀ ਯੁਵਕ ਦੀ ਕਹਾਣੀ ਹੈ। ਉਸਨੂੰ ਫੇਲ ਹੋ ਜਾਣ ਤੇ ਸਕੂਲੋਂ ਕੱਢ ਦਿੱਤਾ ਜਾਂਦਾ ਹੈ। ਸਕੂਲੋਂ ਘਰ ਪਹੁੰਚਣ ਦੇ ਵਿਚਲੇ ਤਿੰਨ ਦਿਨਾਂ ਦੌਰਾਨ ਉਹ ਆਪਣੀ ਹੱਡਬੀਤੀ ਦਾ ਬਿਆਨ ਕਰਦਾ ਹੈ। ਇਸ ਸਰਲ ਕਥਾਨਕ ਵਿੱਚ ਬੁਣੀਆਂ ਨਿੱਕੀਆਂ ਨਿੱਕੀਆਂ ਬੇਸਿਰਪੈਰ ਜਿਹੀਆਂ ਘਟਨਾਵਾਂ ਦੇ ਬਿਆਨ ਰਾਹੀਂ ਲੇਖਕ ਨੇ ਅਮਰੀਕੀ ਜੀਵਨ ਦਾ ਚਿੱਤਰ ਪੇਸ਼ ਕੀਤਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads