ਦ ਗ੍ਰੇਪਸ ਆਫ਼ ਰੈਥ
From Wikipedia, the free encyclopedia
Remove ads
ਦ ਗਰੇਪਸ ਆਫ ਰੈਥ (ਅੰਗ੍ਰੇਜ਼ੀ ਵਿੱਚ: The Grapes of Wrath) ਜੌਨ ਸਟੇਨਬੈਕ ਦੁਆਰਾ ਲਿਖਿਆ ਗਿਆ ਇੱਕ ਪ੍ਰਸਿੱਧ ਅਮਰੀਕੀ ਨਾਵਲ ਹੈ ਜੋ 1939 ਵਿੱਚ ਪ੍ਰਕਾਸ਼ਤ ਹੋਇਆ।[1] ਇਹ ਨਾਵਲ 1930ਵਿਆਂ ਦੀ "Great Depression" ਦੌਰਾਨ Joad ਪਰਿਵਾਰ ਦੀ ਕਹਾਣੀ ਦਰਸਾਉਂਦਾ ਹੈ, ਜੋ ਆਪਣੀ ਜ਼ਮੀਨੋਂ ਬੇਦਖਲ ਹੋ ਕੇ ਕੈਲਿਫੋਰਨੀਆ ਵੱਲ ਰੁਜ਼ਗਾਰ ਅਤੇ ਬਿਹਤਰ ਜੀਵਨ ਦੀ ਤਲਾਸ਼ ਵਿੱਚ ਜਾ ਰਿਹਾ ਹੈ। ਰਸਤੇ ਵਿਚ ਅਤੇ ਮੰਜ਼ਿਲ ਉੱਤੇ ਉਹ ਸ਼ੋਸ਼ਣ, ਗਰੀਬੀ, ਅਤੇ ਸਮਾਜਿਕ ਬੇਇਨਸਾਫ਼ੀ ਦਾ ਸਾਹਮਣਾ ਕਰਦੇ ਹਨ। ਨਾਵਲ ਵਿਚ ਦੋਸਤੀ, ਪਰਿਵਾਰਕ ਇਕਤਾ, ਮਨੁੱਖੀ ਮਰਿਆਦਾ, ਅਤੇ ਸਮਾਜਿਕ ਨਿਆਂ ਦੀ ਲੜਾਈ ਵਰਗੀਆਂ ਥੀਮਾਂ ਨੂੰ ਉਜਾਗਰ ਕੀਤਾ ਗਿਆ ਹੈ। ਮੁੱਖ ਪਾਤਰ ਟੌਮ ਜੋਡ ਹੌਲੀ-ਹੌਲੀ ਇੱਕ ਆਮ ਵਿਅਕਤੀ ਤੋਂ ਲੋਕ ਹੱਕਾਂ ਲਈ ਲੜਨ ਵਾਲਾ ਆਗੂ ਬਣ ਜਾਂਦਾ ਹੈ। ਨਾਵਲ ਦਾ ਅੰਤ ਉਮੀਦ ਅਤੇ ਇਨਸਾਨੀਅਤ ਦੀ ਮਿਸਾਲ ਦੇ ਕੇ ਹੁੰਦਾ ਹੈ। ਇਹ ਕਿਤਾਬ ਅਮਰੀਕੀ ਸਾਹਿਤ ਦੀ ਇੱਕ ਮਹੱਤਵਪੂਰਨ ਰਚਨਾ ਮੰਨੀ ਜਾਂਦੀ ਹੈ ਅਤੇ 1940 ਵਿੱਚ ਪੁਲਿਟਜ਼ਰ ਇਨਾਮ ਨਾਲ ਨਵਾਜੀ ਗਈ ਸੀ।[2]
Remove ads
ਕਹਾਣੀ ਦਾ ਪਲਾਟ
1930 ਦੀ ਮਮੰਦਹਾਲੀ (Great Depression) ਦੌਰਾਨ Joad ਪਰਿਵਾਰ Oklahoma ਤੋਂ ਕੈਲਿਫੋਰਨੀਆ ਵੱਲ ਰੁਜ਼ਗਾਰ ਦੀ ਤਲਾਸ਼ ਵਿੱਚ ਕੂਚ ਕਰਦਾ ਹੈ, [3]ਓਦੋਂ ਜਦ ਉਹਨਾਂ ਨੂੰ ਬੈਂਕਾਂ ਵੱਲੋਂ ਆਪਣੀ ਜ਼ਮੀਨੋਂ ਬੇਦਖਲ ਕਰ ਦਿੱਤਾ ਜਾਂਦਾ ਹੈ। ਇਹ ਯਾਤਰਾ ਔਖੀ ਅਤੇ ਦੁਖਦਾਇਕ ਹੁੰਦੀ ਹੈ। ਇਸ ਦੌਰਾਨ ਪਰਿਵਾਰ ਦੇ ਕਈ ਮੈਂਬਰ ਜਾਂ ਮਰ ਜਾਂਦੇ ਹਨ ਜਾਂ ਟੁੱਟ ਜਾਂਦੇ ਹਨ। ਕੈਲਿਫੋਰਨੀਆ ਪਹੁੰਚਣ 'ਤੇ, ਉਹਨਾਂ ਨੂੰ ਹੋਰ ਵੀ ਜਿਆਦਾ ਨਿਰਾਸ਼ਾ ਹੁੰਦੀ ਹੈ। ਬੇਰੁਜ਼ਗਾਰੀ, ਘੱਟ ਮਜ਼ਦੂਰੀ ਅਤੇ ਮਾਲਕਾਂ ਵੱਲੋਂ ਸ਼ੋਸ਼ਣ। ਨਾਵਲ ਆਮ ਲੋਕਾਂ ਦੀ ਲੜਾਈ, ਮਨੁੱਖਤਾ, ਤੇ ਆਸਾ ਦੀ ਮਜ਼ਬੂਤ ਪ੍ਰਤੀਕ ਹੈ।
Remove ads
ਕਿਰਦਾਰ
- ਟੌਮ ਜੋਡ – ਨਾਵਲ ਦਾ ਮੁੱਖ ਪਾਤਰ, ਜੋ ਜੇਲ੍ਹ ਦੀ ਸਜ਼ਾ ਕੱਟਣ ਤੋਂ ਬਾਅਦ ਪਰਿਵਾਰ ਨਾਲ ਮਿਲਦਾ ਹੈ। ਉਹ ਹੌਲੀ-ਹੌਲੀ ਆਮ ਇਨਸਾਨ ਤੋਂ ਸਮਾਜ ਲਈ ਲੜਨ ਵਾਲਾ ਆਗੂ ਬਣ ਜਾਂਦਾ ਹੈ।
- ਮਾ ਜੋਡ – ਟੌਮ ਦੀ ਮਾਂ, ਜੋ ਸਾਰੇ ਪਰਿਵਾਰ ਨੂੰ ਇਕੱਠਾ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਉਹ ਸਿਆਣਪ, ਸੁਲਝ ਅਤੇ ਸਹਿਣਸ਼ੀਲਤਾ ਦੀ ਮਿਸਾਲ ਹੈ।
- ਪਾ ਜੋਡ – ਟੌਮ ਦਾ ਪਿਤਾ। ਉਹ ਪਰਿਵਾਰ ਦੀ ਆਰਥਿਕ ਹਾਲਤ ਕਾਰਨ ਹੌਲੀ-ਹੌਲੀ ਮਾਨਸਿਕ ਤੌਰ 'ਤੇ ਕਮਜ਼ੋਰ ਹੋ ਜਾਂਦਾ ਹੈ।
- ਜਿਮ ਕੇਸੀ – ਇਕ ਪੁਰਾਣਾ ਪਾਦਰੀ, ਜੋ ਹੁਣ ਧਾਰਮਿਕਤਾ ਦੀ ਥਾਂ ਮਨੁੱਖਤਾ ਵਿੱਚ ਵਿਸ਼ਵਾਸ ਕਰਦਾ ਹੈ। ਉਹ ਮਜ਼ਦੂਰਾਂ ਲਈ ਹੱਕ ਦੀ ਆਵਾਜ਼ ਬਣਦਾ ਹੈ ਤੇ ਆਪਣੀ ਜਾਨ ਦੇ ਦਿੰਦਾ ਹੈ।
- ਰੋਜ਼ ਆਫ਼ ਸ਼ਾਰਨ – ਟੌਮ ਦੀ ਭੈਣ ਜੋ ਗਰਭਵਤੀ ਹੈ। ਨਾਵਲ ਦੇ ਅੰਤ ਵਿੱਚ ਉਹ ਇੱਕ ਭੁੱਖੇ ਅਜਨਬੀ ਨੂੰ ਆਪਣਾ ਦੁੱਧ ਪੀਉਂਦੀ ਹੈ, ਜੋ ਉਮੀਦ ਅਤੇ ਇਨਸਾਨੀਅਤ ਦੀ ਸੰਵੇਦਨਸ਼ੀਲ ਮਿਸਾਲ ਹੈ।
- ਅਲ ਜੋਡ – ਟੌਮ ਦਾ ਨੌਜਵਾਨ ਭਰਾ ਜਿਹੜਾ ਹੁਨਰਮੰਦ ਮਕੈਨਿਕ ਹੈ। ਉਹ ਹੋਰਾਂ ਨਾਲੋਂ ਵੱਧ ਆਤਮਨਿਰਭਰ ਅਤੇ ਆਜ਼ਾਦ ਖਿਆਲਾਂ ਵਾਲਾ ਹੈ।
- ਕੋਨੀ – ਰੋਜ਼ ਆਫ਼ ਸ਼ਾਰਨ ਦਾ ਪਤੀ, ਜੋ ਬਾਅਦ ਵਿੱਚ ਪਰਿਵਾਰ ਨੂੰ ਛੱਡ ਕੇ ਚਲਾ ਜਾਂਦਾ ਹੈ।
- ਗ੍ਰੈਂਪਾ ਜੋਡ – ਪਰਿਵਾਰ ਦਾ ਬਜ਼ੁਰਗ, ਜੋ ਕੈਲਿਫੋਰਨੀਆ ਜਾਣ ਦੀ ਖੁਸ਼ੀ 'ਚ ਉਤਸ਼ਾਹਤ ਹੁੰਦਾ ਹੈ, ਪਰ ਯਾਤਰਾ ਦੀ ਸ਼ੁਰੂਆਤ 'ਚ ਹੀ ਮਰ ਜਾਂਦਾ ਹੈ।
- ਗ੍ਰੈਂਮਾ ਜੋਡ – ਗ੍ਰੈਂਪਾ ਦੀ ਪਤਨੀ, ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਕਾਫੀ ਦੁਖੀ ਹੋ ਜਾਂਦੀ ਹੈ ਅਤੇ ਯਾਤਰਾ ਦੌਰਾਨ ਹੀ ਦਮ ਤੋੜ ਜਾਂਦੀ ਹੈ।
- ਅੰਕਲ ਜੋਨ – ਪਾ ਜੋਡ ਦਾ ਭਰਾ, ਜੋ ਆਪਣੇ ਪੁਰਾਣੇ ਦੁੱਖਾਂ ਅਤੇ ਪਛਤਾਵਿਆਂ ਕਾਰਨ ਅੰਦਰੋਂ ਟੁੱਟਿਆ ਹੋਇਆ ਹੈ, ਪਰ ਫਿਰ ਵੀ ਪਰਿਵਾਰ ਨਾਲ ਜੁੜਿਆ ਰਹਿੰਦਾ ਹੈ।
Remove ads
ਪ੍ਰਕਾਸ਼ਕ
ਨਾਵਲ ਦੀ ਪਹਿਲੀ ਵਾਰ 1939 ਵਿੱਚ Viking Press ਵੱਲੋਂ ਅਮਰੀਕਾ ਵਿੱਚ ਪ੍ਰਕਾਸ਼ਿਤ ਹੋਇਆ। ਇਸ ਤੋਂ ਬਾਅਦ ਇਹ ਕਿਤਾਬ ਦੁਨੀਆ ਭਰ ਵਿੱਚ ਕਈ ਪ੍ਰਸਿੱਧ ਪ੍ਰਕਾਸ਼ਕਾਂ ਵੱਲੋਂ, ਕਈ ਭਾਸ਼ਾਵਾਂ 'ਚ ਛਪੀ।[4]
ਹਵਾਲੇ
Wikiwand - on
Seamless Wikipedia browsing. On steroids.
Remove ads