ਦ ਟ੍ਰਾਇਲ

ਫ਼ਰਾਂਜ਼ ਕਾਫ਼ਕਾ ਦਾ ਨਾਵਲ From Wikipedia, the free encyclopedia

ਦ ਟ੍ਰਾਇਲ
Remove ads

ਦ ਟ੍ਰਾਇਲ ਜਰਮਨ ਨਾਵਲਕਾਰ ਫਰੈਂਜ਼ ਕਾਫਕਾ ਦੇ ਜਰਮਨ ਨਾਵਲ 'ਦਰ ਪਰੋਸੈੱਸ' (Der Process) ਦਾ ਅੰਗਰੇਜ਼ੀ ਅਨੁਵਾਦ ਹੈ। ਇਹ 1914 ਅਤੇ 1915 ਵਿੱਚ ਲਿਖਿਆ ਗਿਆ ਸੀ ਪਰ 1925 ਵਿੱਚ ਪ੍ਰਕਾਸ਼ਿਤ ਹੋਇਆ। ਇਹ ਨਾਵਲ ਸਾਨੂੰ ਉਨ੍ਹਾਂ ਭਿਆਨਕ ਜੀਵਨ ਸਥਿਤੀਆਂ ਤੋਂ ਜਾਣੂੰ ਕਰਾਉਂਦਾ ਹੈ, ਜਿਨ੍ਹਾਂ ਵਿੱਚ ਆਦਮੀ ਨੂੰ ਇਹ ਵੀ ਪਤਾ ਨਹੀਂ ਚੱਲਦਾ ਕਿ ਉਸ ਨੂੰ ਕਿਉਂ ਸਤਾਇਆ ਜਾ ਰਿਹਾ ਹੈ। ਨਾਵਲ ਦਾ ਮੁੱਖ ਪਾਤਰ ਜੋਸਫ ਕੇ ਇੱਕ ਦਿਨ ਆਪਣੇ ਆਪ ਨੂੰ ਬਿਨਾਂ ਕਾਰਨ ਨਾ ਸਿਰਫ ਗਿਰਫਤਾਰ ਹੋਇਆ ਪਾਉਂਦਾ ਹੈ, ਆਪਣੇ ਆਪ ਨੂੰ ਬਚਾਉਣ ਦੀ ਜੱਦੋਜਹਿਦ ਵਿੱਚ ਵੀ ਹੌਲੀ-ਹੌਲੀ ਹੋਰ ਫਸਦਾ ਜਾਂਦਾ ਹੈ। ਇਹ ਸਥਿਤੀ ਕੋਈ ਕੋਰੀ ਕਲਪਨਾ ਨਹੀਂ ਸੀ।[2] ਇਹ ਨਾਵਲ ਲਿਖੇ ਜਾਣ ਦੇ ਕੁੱਝ ਹੀ ਸਾਲਾਂ ਬਾਅਦ ਅਨੇਕ ਨਿਰਦੋਸ਼ ਲੋਕਾਂ ਨੂੰ ਬਿਨਾਂ ਦੱਸੇ ਯਾਤਨਾ ਘਰਾਂ ਵਿੱਚ ਭੇਜ ਦਿੱਤਾ ਗਿਆ ਸੀ। ਉਨ੍ਹਾਂ ਵਿਚੋਂ ਕਈਆਂ ਦੇ ਵਾਪਸ ਨਾ ਪਰਤਣ ਦੀ ਦਾਸਤਾਨ ਸੁਣ ਕੇ ਅੱਜ ਵੀ ਇਨਸਾਨੀ ਰੂਹ ਕੰਬ ਉੱਠਦੀ ਹੈ।

ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...
Remove ads

ਕਥਾਨਕ

ਨਾਵਲ ਦੀ ਕਹਾਣੀ ਨਾਵਲ ਦੇ ਨਾਇਕ ਬੈਂਕ ਦੇ ਵਿੱਤ ਅਧਿਕਾਰੀ, ਮਿਸਟਰ ਕੇ ਦੀ ਉਸਦੇ ਤੀਹਵੇਂ ਜਨਮ ਦਿਨ ਦੀ ਸਵੇਰੇ ਅਚਾਨਕ ਬਿਨਾ ਕਿਸੇ ਦੋਸ਼ ਤੋਂ ਕਿਸੇ ਨਾਮਲੂਮ ਏਜੰਸੀ ਦੇ ਦੋ ਨਾਮਲੂਮ ਏਜੰਟਾਂ ਦੁਆਰਾ ਗ੍ਰਿਫਤਾਰੀ ਨਾਲ ਸ਼ੁਰੂ ਹੁੰਦੀ ਹੈ। ਉਸਨੂੰ ਜਲਦ ਰਿਹਾ ਤਾਂ ਕਰ ਦਿੱਤਾ ਜਾਂਦਾ ਹੈ ਪਰ ਸਮੇਂ ਸਮੇਂ ਦਿੱਤੇ ਪਤੇ ਉੱਤੇ ਅਦਾਲਤ ਵਿੱਚ ਹਾਜਰੀ ਭਰਨ ਲਈ ਆਦੇਸ਼ ਦੇ ਦਿੱਤੇ ਜਾਣੇ ਹਨ।[3]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads