ਧਰਤੀ ਕੇ ਲਾਲ
From Wikipedia, the free encyclopedia
Remove ads
ਧਰਤੀ ਕੇ ਲਾਲ ਇੱਕ 1946 ਦੀ ਹਿੰਦੀ ਫਿਲਮ ਅਤੇ ਮਸ਼ਹੂਰ ਫਿਲਮ ਨਿਰਦੇਸ਼ਕ ਖ਼ਵਾਜਾ ਅਹਿਮਦ ਅੱਬਾਸ (ਕੇ ਏ ਅੱਬਾਸ) ਦੀ ਨਿਰਦੇਸ਼ਤ ਪਹਿਲੀ ਫਿਲਮ ਸੀ।[1] ਇਹਦੀ ਪਟਕਥਾ ਬਿਜੋਨ ਭੱਟਾਚਾਰੀਆ ਦੇ ਦੋ ਨਾਟਕਾਂ ਅਤੇ ਕ੍ਰਿਸ਼ਨ ਚੰਦਰ ਦੀ ਕਹਾਣੀ 'ਅੰਨਦਾਤਾ' ਦੇ ਅਧਾਰ ਤੇ ਖ਼ਵਾਜਾ ਅਹਿਮਦ ਅੱਬਾਸ ਅਤੇ ਬਿਜੋਨ ਭੱਟਾਚਾਰੀਆ ਨੇ ਸਾਂਝੇ ਤੌਰ ਤੇ ਲਿਖੀ ਸੀ।
ਫਿਲਮ ਦੇ ਗੀਤ ਅਲੀ ਸਰਦਾਰ ਜਾਫਰੀ, ਅਤੇ ਪ੍ਰੇਮ ਧਵਨ ਨੇ ਲਿਖੇ ਸਨ।
1949 ਵਿੱਚ ਧਰਤੀ ਦੇ ਲਾਲ ਸੋਵੀਅਤ ਸੰਘ ਵਿੱਚ ਵਿਆਪਕ ਤੌਰ ਤੇ ਵੰਡੀ ਗਈ ਪਹਿਲੀ ਭਾਰਤੀ ਫਿਲਮ ਬਣ ਗਈ।[2]
Remove ads
ਸਮੀਖਿਆ
1943 ਦੇ ਬੰਗਾਲ ਦੇ ਅਕਾਲ ਜਿਸ ਵਿੱਚ 1.5 ਲੱਖ ਤੋਂ ਜਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਦੀ ਰੋਹ ਉਪਜਾਊ ਪੇਸ਼ਕਾਰੀ ਕਰਕੇ ਧਰਤੀ ਦੇ ਲਾਲ ਗੰਭੀਰ ਸਰਾਹਨਾ ਮਿਲੀ। ਇਸ ਨੂੰ ਇੱਕ ਮਹੱਤਵਪੂਰਣ ਰਾਜਨੀਤਕ ਫਿਲਮ ਮੰਨਿਆ ਜਾਂਦਾ ਹੈ। ਇਹ ਦੂਜੀ ਸੰਸਾਰ ਜੰਗ ਦੇ ਦੌਰਾਨ ਬਦਲਦੇ ਸਮਾਜਕ ਅਤੇ ਆਰਥਕ ਮਾਹੌਲ ਦਾ ਯਥਾਰਥਵਾਦੀ ਚਿਤਰਣ ਪੇਸ਼ ਕਰਦੀ ਹੈ।
ਇਹ ਫਿਲਮ ਇਸ ਅਕਾਲ ਵਿੱਚ ਫਸੇ ਇੱਕ ਪਰਵਾਰ ਦੀ ਦੁਰਦਸ਼ਾ ਦੀ ਕਹਾਣੀ ਉੱਤੇ ਅਧਾਰਿਤ ਹੈ, ਅਤੇ ਮਨੁੱਖੀ ਤਬਾਹੀ ਦੀ ਹਿਲਾ ਦੇਣ ਵਾਲੀ ਦਾਸਤਾਨ ਹੈ, ਅਤੇ ਜਿੰਦਾ ਰਹਿਣ ਦੇ ਸੰਘਰਸ਼ ਦੇ ਦੌਰਾਨ ਮਨੁੱਖਤਾ ਜਾਨੀ ਨੁਕਸਾਨ ਨੂੰ ਬਿਆਨ ਕਰਦੀ ਹੈ।
1943 ਦੇ ਬੰਗਾਲ ਦੇ ਅਕਾਲ ਦੇ ਦੌਰਾਨ, ਇਪਟਾ (ਇੰਡੀਅਨ ਪੀਪੁਲਜ ਥੀਏਟਰ ਐਸੋਸੀਏਸ਼ਨ) ਦੇ ਮੈਬਰਾਂ ਨੇ ਭਾਰਤ ਭਰ ਵਿੱਚ ਦੌਰਾ ਕੀਤਾ ਸੀ। ਉਹ ਨਾਟਕ ਖੇਡਦੇ ਅਤੇ ਅਕਾਲ-ਪੀੜਿਤਾਂ ਲਈ ਫੰਡ ਇਕੱਤਰ ਕਰਦੇ। ਇਸ ਅਕਾਲ ਨੇ ਬੰਗਾਲ ਵਿੱਚ ਕਿਸਾਨ ਪਰਵਾਰਾਂ ਦੀ ਇੱਕ ਪੂਰੀ ਪੀੜ੍ਹੀ ਨੂੰ ਨਸ਼ਟ ਕਰ ਦਿੱਤਾ ਸੀ।[3] ਇਸ ਪ੍ਰਕਾਰ ਇਪਟਾ ਦੇ ਕੰਮ ਤੋਂ ਅੱਬਾਸ ਡੂੰਘੀ ਤਰ੍ਹਾਂ ਪ੍ਰਭਾਵਿਤ ਸੀ, ਅਤੇ ਇਸ ਲਈ ਬਿਜੋਨ ਭੱਟਾਚਾਰੀਆ ਦੇ ਇਪਟਾ ਲਈ ਲਿਖੇ ਦੋ ਨਾਟਕਾਂ, 'ਨਾਬੰਨਾ' (ਵਾਢੀ) ਅਤੇ 'ਜਬਾਨਬੰਦੀ', ਅਤੇ ਅਤੇ ਕ੍ਰਿਸ਼ਨ ਚੰਦਰ ਦੀ ਕਹਾਣੀ 'ਅੰਨਦਾਤਾ' ਦੇ ਅਧਾਰ ਦੇ ਆਧਾਰ ਉੱਤੇ ਸਕਰਿਪਟ ਲਈ। ਇੱਥੋਂ ਤੱਕ ਕਿ ਉਸਨੇ ਫਿਲਮ ਦੇ ਕਲਾਕਾਰ ਵੀ ਇਪਟਾ ਦੇ ਅਦਾਕਾਰਾਂ ਵਿੱਚੋਂ ਹੀ ਲਏ ਸੀ।
ਇਹ ਫਿਲਮ ਭਾਰਤੀ ਸਿਨੇਮਾ ਵਿੱਚ ਪ੍ਰਭਾਵਸ਼ਾਲੀ ਨਵੀਂ ਲਹਿਰ ਵਿੱਚ ਇੱਕ ਅਹਿਮ ਯੋਗਦਾਨ ਹੈ। ਇਸ ਤੋਂ ਪਹਿਲਾਂ ਚੇਤਨ ਆਨੰਦ ਦੁਆਰਾ ਬਣਾਈ ਗਈ 'ਨੀਚਾ ਨਗਰ' (1946) ਸਮਾਜਕ ਤੌਰ ਤੇ ਗੰਭੀਰ ਪਰਸੰਗਾਂ ਨੂੰ ਸਮਰਪਿਤ ਸੀ ਅਤੇ ਇਸ ਦੀ ਪਟਕਥਾ ਵੀ ਅੱਬਾਸ ਨੇ ਹੀ ਲਿਖੀ ਸੀ। ਫਿਰ ਇਸੇ ਲੜੀ ਨੂੰ ਅੱਗੇ ਤੋਰਨ ਵਾਲੀ ਬਿਮਲ ਰਾਏ ਦੀ 'ਦੋ ਬੀਘਾ ਜ਼ਮੀਨ' (1953) ਬਣੀ ਸੀ। 'ਧਰਤੀ ਕੇ ਲਾਲ' ਪਹਿਲੀ ਅਤੇ ਸ਼ਾਇਦ ਇੱਕੋ ਇੱਕ ਫਿਲਮ ਸੀ ਜਿਸਦਾ ਨਿਰਮਾਣ ਇਪਟਾ ਨੇ ਕੀਤਾ ਅਤੇ ਇਹ ਉਸ ਦਹਾਕੇ ਦੀਆਂ ਮਹੱਤਵਪੂਰਣ ਹਿੰਦੀ ਫਿਲਮਾਂ ਵਿੱਚੋਂ ਇੱਕ ਸੀ। ਇਸ ਨਾਲ ਜੋਹਰਾ ਸਹਿਗਲ ਨੇ ਫਿਲਮੀ ਪਰਦੇ ਉੱਤੇ ਆਪਣੀ ਸ਼ੁਰੂਆਤ ਕੀਤੀ ਅਤੇ ਐਕਟਰ ਬਲਰਾਜ ਸਾਹਿਨੀ ਨੂੰ ਵੀ ਆਪਣੀ ਪਹਿਲੀ ਮਹੱਤਵਪੂਰਣ ਸਕਰੀਨ ਭੂਮਿਕਾ ਮਿਲੀ। ਬਲਰਾਜ ਸਾਹਨੀ ਦਾ ਨਿਰਦੇਸ਼ਨ ਵਿੱਚ ਵੀ ਯੋਗਦਾਨ ਸੀ। ਦਰਅਸਲ ਇਹ ਰਲ ਮਿਲ ਕੇ ਸਮੂਹਿਕ ਨਿਰਮਾਣ ਦਾ ਵਧੀਆ ਯਤਨ ਸੀ।[4]
Remove ads
ਕਲਾਕਾਰ
- ਤ੍ਰਿਪਤੀ ਮਿੱਤਰਾ
- ਸੰਭੂ ਮਿੱਤਰਾ
- ਬਲਰਾਜ ਸਾਹਨੀ
- ਰਸ਼ੀਦ ਅਹਮਦ
- ਦਮਯੰਤੀ ਸਾਹਨੀ
- ਰਸ਼ੀਦ ਖਾਨ
- ਕੇ ਐਨ ਸਿੰਘ
- ਡੈਵਿਡ
- ਜੋਹਰਾ ਸਹਿਗਲ
- ਸਨੇਹਪ੍ਰਭਾ
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads